ਸਿੱਖ ਰੈਫ਼ਰੈਂਸ ਲਾਇਬ੍ਰੇਰੀ 'ਚ ਲੁੱਟ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਧਿਆਨ ਵਿਚ ਸੀ
Published : Jul 20, 2019, 9:43 am IST
Updated : Jul 21, 2019, 4:47 pm IST
SHARE ARTICLE
Sikh Reference Library
Sikh Reference Library

ਲੁੱਟ ਮਚਾਉਣ ਵਾਲਿਆਂ ਦਾ ਪਤਾ ਲੱਗ ਜਾਣ ਦੇ ਬਾਵਜੂਦ ਲਾਇਬ੍ਰੇਰੀ ਦੇ ਰਾਖੇ ਚੁੱਪ ਰਹੇ।

ਅੰਮ੍ਰਿਤਸਰ (ਚਰਨਜੀਤ ਸਿੰਘ): ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਕੁੱਝ ਵਿਸ਼ੇਸ਼ ਵਿਅਕਤੀਆਂ ਵਲੋਂ ਕੀਤੀ ਗਈ ਲੁੱਟ-ਖਸੁੱਟ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਿਆਨ ਵਿਚ ਕਾਫ਼ੀ ਪਹਿਲਾਂ ਤੋਂ ਸੀ ਪਰ ਇਸ ਮਾਮਲੇ 'ਤੇ ਸਾਰੇ ਹੀ ਖ਼ਾਮੋਸ਼ ਸਨ। ਇਸ ਪਿਛੇ ਕਾਰਨ ਕੀ ਸੀ ਇਹ ਤਾਂ ਸਪਸ਼ਟ ਨਹੀਂ ਹੈ ਪਰ ਇਕ ਗੱਲ ਪੱਕੀ ਹੈ ਕਿ ਲੁੱਟ ਮਚਾਉਣ ਵਾਲਿਆਂ ਦਾ ਪਤਾ ਲੱਗ ਜਾਣ ਦੇ ਬਾਵਜੂਦ ਲਾਇਬ੍ਰੇਰੀ ਦੇ ਰਾਖੇ ਚੁੱਪ ਰਹੇ।

SGPC SGPC

ਗੁਰੂ ਗ੍ਰੰਥ ਸਾਹਿਬ ਦੀ ਇਕ ਬੇਸ਼ਕੀਮਤੀ ਬੀੜ ਜਿਸ ਨੂੰ ਵਿਦੇਸ਼ ਵਿਚ ਲਿਜਾ ਕੇ 4000 ਪਾਉੂਂਡ ਵਿਚ ਵੇਚਿਆ ਗਿਆ ਉਸ ਬਾਰੇ ਕਈ ਹੋਰ ਨਵੇਂ ਇੰਕਸ਼ਾਫ਼ ਹੋਏ ਹਨ। ਜਾਣਕਾਰੀ ਮੁਤਾਬਕ ਇਹ ਮਾਮਲਾ ਸਾਲ 2001 ਵਿਚ ਪਹਿਲੀ ਵਾਰ ਜਨਤਕ ਹੋਇਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਹਰਕਤ ਵਿਚ ਆਈ ਸੀ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਨ। ਬੀੜ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਜਥੇਦਾਰ ਤਲਵੰਡੀ ਦੀ ਅਗਵਾਈ ਵਿਚ ਹੋਈ 
ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਉਸ ਬੀੜ ਨੂੰ ਵਾਪਸ ਮੰਗਵਾਇਆ ਜਾਵੇ।

Sikh Reference Library Sikh Reference Library

ਇਹ ਬੇਸ਼ਕੀਮਤੀ ਬੀੜ ਗੋਇੰਦਵਾਲ ਸਾਹਿਬ ਵਿਖੇ ਸਸਕਾਰ ਲਈ ਲਿਆਂਦੀ ਗਈ ਸੀ ਤੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹੀ ਦਿਨੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਸਸਕਾਰ ਕਰਨ ਤੋਂ ਪਹਿਲਾਂ ਚੈੱਕ ਕਰਨ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਸੀ। ਉਨ੍ਹਾਂ ਇਹ ਬੀੜ ਚੈੱਕ ਕਰ ਕੇ ਅੰਮ੍ਰਿਤਸਰ ਭੇਜੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਦਾ ਇਕ ਪ੍ਰਚਾਰਕ ਬਲਬੀਰ ਸਿੰਘ ਚੰਗਿਆੜਾ ਅਤੇ ਸਾਬਕਾ ਮੰਤਰੀ ਪੰਜਾਬ ਸੋਹਨ ਸਿੰਘ ਠੰਡਲ ਵੀ ਵਿਦੇਸ਼ ਫੇਰੀ 'ਤੇ ਸੀ।

SGPC President and Secretary also votedSGPC

ਇਸ ਫੇਰੀ ਨੂੰ ਧਾਰਮਕ ਰੰਗਤ ਦੇਣ ਲਈ ਹੁਸ਼ਿਆਰਪੁਰ ਦੇ ਇਕ ਬਜ਼ਾਰ ਵਿਚੋਂ ਪੁਰਾਣੇ ਕਬਾੜ ਵਿਚ ਆਈਆਂ ਕੁੱਝ ਕ੍ਰਿਪਾਨਾਂ ਅਤੇ ਹੋਰ ਅਜਿਹਾ ਹੀ ਸਮਾਨ ਖ਼ਰੀਦ ਕੇ ਵਿਦੇਸ਼ ਲਿਜਾਇਆ ਗਿਆ ਜਿਸ ਵਿਚ ਇਹ ਬੀੜ ਵੀ ਸੀ। 2001 ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਰਹੇ ਹਰਬੰਸ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗਿਆਨੀ ਵੇਦਾਂਤੀ ਦਾ ਇਸ ਸਾਰੇ ਮਾਮਲੇ ਵਿਚ ਰੋਲ ਨਹੀਂ ਸੀ। ਮੁੱਖ ਤੌਰ 'ਤੇ ਜ਼ਿੰਮੇਵਾਰ ਬਲਬੀਰ ਸਿੰਘ ਚਗਿੰਆੜਾ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਸੀ।   

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement