Jagdish Singh Jhinda: ਜਗਦੀਸ਼ ਸਿੰਘ ਝੀਂਡਾ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਲਾਏ ਵੱਡੇ ਇਲਜ਼ਾਮ, ਦੱਸਿਆ ਬੀਜੇਪੀ ਦਾ ਏਜੰਟ
Published : Oct 20, 2024, 12:01 pm IST
Updated : Oct 20, 2024, 12:03 pm IST
SHARE ARTICLE
Jagdish Singh Jhinda news
Jagdish Singh Jhinda news

Jagdish Singh Jhinda: 'ਜਥੇਦਾਰ ਸਾਬ੍ਹ ਵੀ ਕਦੇ ਰੋਂਦੇ ਨੇ? ਸਾਨੂੰ ਇੰਨਾ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ'

 Jagdish Singh Jhinda news: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਹਰਪ੍ਰੀਤ ਸਿੰਘ ਉੱਪਰ ਕਈ ਗੰਭੀਰ ਇਲਜ਼ਾਮ ਲਗਾਏ ਹਨ। ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਜੇਪੀ ਦਾ ਏਜੰਟ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਉਹ ਬੀਜੇਪੀ ਦੇ ਹੱਥਾਂ 'ਚ ਖੇਡਦਾ ਹੈ। ਇਸ ਲਈ ਅਕਾਲੀ ਦਲ ਬਾਦਲ ਉਸ ਨੂੰ ਹਟਾਉਣਾ ਚਾਹੁੰਦਾ ਸੀ, ਜਥੇਦਾਰ ਡਰ ਗਿਆ ਸੀ ਕੀ ਉਸ ਦੀ ਜਥੇਦਾਰੀ ਜਾ ਰਹੀ ਹੈ, ਜਥੇਦਾਰੀ ਜਾਣ ਦੇ ਡਰ ਤੇ ਅਸਤੀਫਾ ਦੇ ਦਿੱਤਾ।

ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ...ਕਿਉਂਕਿ ਅਸੀਂ ਭੁਗਤਭੋਗੀ ਹਾਂ। ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣੀ ਸੀ ਤਾਂ ਸਾਡੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਸੀ। ਜਿਨ੍ਹਾਂ ਨੇ 22 ਸਾਲ ਸੰਘਰਸ਼ ਕੀਤਾ ਸੀ। ਇਸ ਕਮੇਟੀ ਦਾ ਅਸੀਂ ਗਠਨ ਕਰਕੇ ਨਾਂਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਸਨ। ਇਸੇ ਹਰਪ੍ਰੀਤ ਸਿੰਘ ਵੱਲੋਂ ਸਾਨੂੰ ਕਿਹਾ ਸੀ ਕਿ ਅਸੀਂ ਇਸ ਕਮੇਟੀ ਉੱਤੇ ਮੋਹਰ ਲਗਾਵਾਂਗੇ।

ਜਦੋਂ ਇਸ ਬਾਰੇ ਬੀਜੇਪੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਰੋਕ ਦਿੱਤਾ ਅਤੇ ਆਖਿਆ ਕਿ ਤੁਸੀਂ ਕੌਣ ਹੁੰਦੇ ਹੋ ਇਸ ਕਮੇਟੀ 'ਤੇ ਮੋਹਰ ਲਗਾਉਣ ਵਾਲੇ। ਹਰਿਆਣਾ ਵਿੱਚ ਸਾਡੀ ਸਰਕਾਰ ਹੈ, ਅਸੀਂ ਆਪਣੀ ਕਮੇਟੀ ਬਣਾਵਾਂਗੇ। ਬੀਜੇਪੀ ਨੇ ਇਸ ਕਮੇਟੀ ਨੂੰ ਰੋਕਣ ਦੇ ਲਈ ਹਰਪ੍ਰੀਤ ਸਿੰਘ ਦੀ ਵਰਤੋਂ ਕੀਤੀ। ਜਥੇਦਾਰ ਮੇਰੇ ਹਿਸਾਬ ਨਾਲ ਉਹ ਬੀਜੇਪੀ ਦਾ ਏਜੰਟ ਹੈ ਅਤੇ ਆਪਣੀ ਬਿਆਨਬਾਜ਼ੀ ਤੋਂ ਹੀ ਡਰ ਕੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਜੇਕਰ ਉਹ ਭਾਜਪਾ ਦੇ ਏਜੰਟ ਨਹੀਂ ਤਾਂ ਉਨ੍ਹਾਂ ਨੇ ਅਮਿਤ ਸ਼ਾਹ ਨਾਲ 2 ਘੰਟੇ ਬੰਦ ਕਮਰਾ ਮੀਟਿੰਗ ਕਿਉਂ ਕੀਤੀ। ਇਸ ਤੋਂ ਸਾਰੀ ਦੁਨੀਆ ਨੂੰ ਸਾਫ਼ ਹੈ ਕਿ ਉਹ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਹਨ।

ਇਸ ਦੌਰਾਨ ਝੀਂਡਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਵੁਕ ਹੋਣ 'ਤੇ ਵੀ ਤੰਜ਼ ਕੱਸਦਿਆਂ ਕਿਹਾ ਕਿ ਕੀ ਜਥੇਦਾਰ ਸਾਬ੍ਹ ਵੀ ਕਦੇ ਰੋਂਦੇ ਨੇ? ਸਾਨੂੰ ਇੰਨਾ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ, ਸਾਨੂੰ ਉਹ ਜਥੇਦਾਰ ਚਾਹੀਦਾ ਹੈ  ਜੋ ਸਰਕਾਰ ਨਾਲ ਵੀ ਟਕਰਾਅ ਜਾਵੇ ਭਾਵੇਂ ਕੋਈ ਵੀ ਸਰਕਾਰ ਕਿਉਂ ਨਾ ਹੋਵੇ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement