
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫੀਨਾਮਾ ਭੇਜ ਕੇ ਸਿਖ ਪੰਥ ਤੋਂ ਭੁਲ ਬਖਸ਼ਣ ਕੀਤੀ ਗੁਜਾਰਸ਼
ਅੰਮ੍ਰਿਤਸਰ, ( ਸੁਖਵਿੰਦਰਜੀਤ ਸਿੰਘ ਬਹੋੜੂ ) ਸਰਚਾਂਦ ਸਿੰਘ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੁੰ ਈ ਮੇਲ ਰਾਹੀਂ ਭੇਜੀ ਗਈ ਇਕ ਪਤਰ ਵਿਚ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਖਾਲਸਾ ਪੰਥ ਤੋਂ ਮੁਆਫੀ ਦੀ ਗੁਜਾਰਸ਼ ਕੀਤੀ ਹੈ।
ਨਾਰਾਇਣ ਨਿਵਾਸ ਆਸ਼ਰਮ ਰਿਸ਼ੀਕੇਸ ( ਉਤਰਾਖੰਡ) ਵਾਸੀ ਨਾਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਪੰਜਾਬੀ ਵਿਚ ਲਿਖ ਕੇ ਗੁਰਬਾਣੀ ਮੀਨਿੰਗ ਦੇ ਸੰਤ ਨਾਰਾਇਣ ਦਾਸ ਜੀ ਐਡ ਦੀ ਜੀਮੇਲ ਡਾਊਟ ਕਾਮ gurbani meaning
ਉਹਨਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਖ ਪੰਥ ਅਤੇ ਸਮੂਹ ਤਖਤਾਂ ਦੇ ਜਥੇਦਾਰ ਸਾਹਿਬਾਨ, ਸ੍ਰੋਮਣੀ ਗੁਰਦਵਾਰਾ ਕਮੇਟੀ ਅਮ੍ਰਿਤਸਰ, ਸਮੂਹ ਸਿਖ ਸੰਪਰਦਾਵਾਂ, ਦਮਦਮੀ ਟਕਸਾਲ, ਉਦਾਸੀਨ ਭੇਖ, ਨਿਰਮਲ ਭੇਖ, ਨਿਹੰਗ ਜਥੇਬੰਦੀਆਂ, ਸ੍ਰੋਮਣੀ ਕਮੇਟੀ ਦਿਲੀ ਅਤੇ ਸਮੂਹ ਸਿਖ ਜਥੇਬੰਦੀਆਂ ਉਸ ਦੀ ਭੁਲ ਨੂੰ ਬੱਚਾ ਜਾਣ ਕੇ ਮੁਆਫ ਕਰੇਗਾ। ਦਿਲੀ ਕਮੇਟੀ ਅਤੇ ਦਮਦਮੀ ਟਕਸਾਲ ਨੂੰ ਵੀ ਭੇਜੀ ਗਈ ਉਕਤ ਪਤਰ ਦੀ ਕਾਪੀ 'ਚ ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਦੇ ਨਾਲ ਹੀ ਅਗੇ ਵਾਸਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਪੰਥ ਵਲੋਂ ਸਾਡਾ ਮਾਰਗ ਦਰਸ਼ਨ ਕੀਤਾ ਜਾਵੇਗਾ।
ਸਿਖ ਪੰਥ ਨੂੰ ਵਿਸ਼ਵਾਬ ਦਵਾਇਆ ਕਿ ਮੈਂ ਭਵਿਖ ਵਿਚ ਕੋਈ ਵੀ ਅਜਿਹੀ ਗਲਤੀ ਨਹੀਂ ਕਰਾਂਗਾ ਜਿਸ ਨਾਲ ਸਿਖ ਹਿਰਦਿਆਂ ਨੂੰ ਠੇਸ ਪਹੁੰਚੇ। ਉਸ ਨੇ ਕਿਹਾ ਕਿ ਪਿਛਲੇ ਦਿਨੀ ਉਸ ਵਲੋਂ ਵਾਇਰਲ ਹੋਈ ਵੀਡੀਉ ਵਿਚ ਜਾਣੇ ਅਨਜਾਣੇ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਬਹੁਤ ਗਲਤ ਸ਼ਬਦਾਵਲੀ ਬੋਲੀ ਗਈ ਹੈ। ਉਹਨਾਂ ਕਿਹਾ ਕਿ ਉਦਾਸੀ ਸਾਧੂਟਾ ਨੇ ਹਮੇਸ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰਮਤਿ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਹੈ। ਮੈ ਮਹਿਸੂਸ ਕਰਦਾ ਹਾਂ ਕਿ ਕੋਈ ਕਾਲ ਦਾ ਹੀ ਅਜਿਹਾ ਚਕਰ ਸੀ ਜਿਸ ਕਰਕੇ ਸਾਡੇ ਕੋਲੋਂ ਅਜਿਹੀ ਭੁਲ ਹੋ ਗਈ।
ਮੈਨੂੰ ਆਪਣੀ ਗਲਤੀ 'ਤੇ ਬਹੁਤ ਪਛਤਾਵਾ ਹੈ। ਇਥੋਂ ਤਕ ਕਿ ਮੈ ਗੁਰੂ ਸਾਹਿਬ ਜੀ ਬਾਰੇ ਅਜਿਹੇ ਸ਼ਬਦ ਬੋਲ ਕੇ ਆਪਣੀਆਂ ਨਜਰਾਂ ਵਿਚ ਹੀ ਗਿਰ ਚੁਕਾ ਹਾਂ। ਮੈਨੂੰ ਪੂਰਨ ਤੌਰ 'ਤੇ ਅਹਿਸਾਸ ਹੈ ਕਿ ਮੇਰੀ ਇਸ ਗਲਤੀ ਨਾਲ ਸਮੂਹ ਸਿਖ ਸੰਗਤਾਂ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ। ਪਤਰ ਦੇ ਅਖੀਰ 'ਚ ਉਹਨਾਂ ਆਸ ਪ੍ਰਗਟ ਕੀਤਾ ਕਿ ਪੰਥ ਮੈਨੂੰ ਅਕਾਲ ਤਖਤ ਸਾਹਿਬ 'ਤੇ ਹਾਜਰ ਹੋ ਕੇ ਆਪਣੀ ਗਲਤੀ ਲਈ ਖਿਮਾ ਯਾਜਨਾ ਕਰਨ ਦਾ ਅਵਸਰ ਜਰੂਰ ਦਿਵੇਗਾ। ਅਤੇ ਮੈਂ ਖਾਲਸਾ ਪੰਥ ਦੇ ਹਰ ਹੁਕਮ ਨੂੰ ਮਨਣ ਦਾ ਪਾਬੰਦ ਹੋਵਾਂਗਾ।