
ਰਣਜੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸ਼ਾਨਾਂਮਤੇ ਇਤਿਹਾਸ ਅਤੇ ਇਸ ਦੀ ਪਵਿੱਤਰ ਅਜ਼ਮਤ ਨੂੰ ਬਾਦਲ ਨੇ ਅਪਣੇ ਪੈਰਾਂ ਥੱਲੇ ਲੰਮੇ ਸਮੇਂ ਤੋਂ ਰੋਲਿਆ ਹੈ।
ਬਠਿੰਡਾ (ਸੁਖਜਿੰਦਰ ਮਾਨ) : ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਆਰ.ਐਸ.ਐਸ ਤੋਂ ਸਿੱਖਾਂ ਤੋਂ ਖ਼ਤਰੇ ਵਾਲੇ ਦਿਤੇ ਬਿਆਨ ਨੂੰ ਬਾਦਲ ਪਰਵਾਰ ਦੀ ਗਿਣੀ-ਮਿਥੀ ਸਿਆਸਤ ਕਰਾਰ ਦਿਤਾ ਹੈ।
RSS
ਅੱਜ ਸਥਾਨਕ ਗੁਰਦੁਆਰਾ ਗੁਰੂ ਨਾਨਕ ਪੁਰਾ ਵਿਖੇ ਇਕ ਸਮਾਗਮ ਵਿਚ ਹਿੱਸਾ ਲੈਣ ਪੁੱਜੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਸ਼ਾਨਾਂਮਤੇ ਇਤਿਹਾਸ ਅਤੇ ਇਸ ਦੀ ਪਵਿੱਤਰ ਅਜ਼ਮਤ ਨੂੰ ਬਾਦਲ ਨੇ ਅਪਣੇ ਪੈਰਾਂ ਥੱਲੇ ਲੰਮੇ ਸਮੇਂ ਤੋਂ ਰੋਲਿਆ ਹੈ।
Bargari Kand
ਉਨ੍ਹਾਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਲਈ ਵੀ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ,''ਬਾਦਲ ਨੇ ਅਕਾਲੀ ਦਲ, ਪ੍ਰਬੰਧਕ ਕਮੇਟੀ ਅਤੇ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਪੰਥ ਕੋਲੋਂ ਰਾਜਸੀ ਤਾਕਤ ਲਈ ਹੈ, ਪਰ ਅੱਜ ਪੰਥ ਦੀਆਂ ਇਨ੍ਹਾਂ ਸੰਸਥਾਵਾਂ ਨੂੰ ਹੀ ਪੰਥ ਅਤੇ ਗ੍ਰੰਥ ਦੇ ਵਿਰੁਧ ਖੜਾ ਕਰ ਦਿਤਾ ਹੈ।'' ਇਸ ਤੋਂ ਇਲਾਵਾ ਸਥਾਨਕ ਸਿਵਲ ਲਾਈਨ ਕਲੱਬ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਅਤੇ ਕਮੇਟੀ ਵਿਚਕਾਰ ਚਲ ਰਹੇ ਮਾਮਲੇ 'ਤੇ ਟਿਪਣੀ ਕਰਦਿਆਂ
Giani Harpreet Singh
ਉਨ੍ਹਾਂ ਕਿਹਾ,''ਅਕਾਲ ਤਖ਼ਤ ਸਾਹਿਬ ਵਲੋਂ ਪਹਿਲਾਂ ਹੀ ਜ਼ਮੀਨੀ ਵਿਵਾਦਤ ਮਾਮਲਿਆਂ ਅਤੇ ਕਲੱਬਾਂ ਆਦਿ ਵਿਚ ਸਮਾਗਮ ਕਰਨ ਦੀ ਮਨਾਹੀ ਕੀਤੀ ਹੋਈ ਹੈ।'' ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵਲੋਂ ਰਣਜੀਤ ਸਿੰਘ ਦਾ ਸਨਮਾਨ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।