ਚੀਫ਼ ਖ਼ਾਲਸਾ ਦੀਵਾਨ ਦੀ ਚੋਣ: ਹਰ ਧਿਰ ਜਿੱਤ ਪ੍ਰਤੀ ਆਸਵੰਦ
Published : Mar 22, 2018, 12:42 pm IST
Updated : Mar 22, 2018, 12:42 pm IST
SHARE ARTICLE
chief khalsa diwan
chief khalsa diwan

25 ਮਾਰਚ ਨੂੰ ਚੀਫ ਖਾਲਸਾ ਦੀਵਾਨ ਦੇ ਆਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਸਾਰੀਆਂ ਧਿਰਾਂ ਦੀਆਂ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ।

ਤਰਨਤਾਰਨ 21 ਮਾਰਚ ਚਰਨਜੀਤ ਸਿੰਘ- 25 ਮਾਰਚ ਨੂੰ ਚੀਫ ਖਾਲਸਾ ਦੀਵਾਨ ਦੇ ਆਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਸਾਰੀਆਂ ਧਿਰਾਂ ਦੀਆਂ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਆਹੁਦੇਦਾਰੀ ਦੀਆਂ ਚੋਣ ਲੜਣ ਵਿਚ ਤਿੰਨ ਗਰੁਪ  ਮੈਦਾਨ ਵਿਚ ਹਨ। ਹਰ ਧਿਰ ਆਪੋ ਆਪਣੀ ਜਿਤ ਨੂੰ ਲੈ ਕੇ ਆਸਵੰਦ ਹੈ। 
        ਚੀਫ ਖਾਲਸਾ ਦੀਵਾਨ ਦੀ ਸਥਾਪਨਾ 1902 ਵਿਚ ਹੋਈ। ਸਮਾਜਿਕ ਸੇਵਾ ਦੇ ਖੇਤਰ ਵਿਚ ਦੀਵਾਂਨ ਨੇ ਬੜੀਆਂ ਮੱਲਾ ਮਾਰੀਆਂ। ਚੀਫ਼ ਖ਼ਾਲਸਾ ਦੀਵਾਨ ਸਮੁੱਚੇ ਪੰਜਾਬ ਵਿੱਚ ਫੈਲੀਆਂ ਸਿੰਘ ਸਭਾਵਾਂ ਦੀ ਇਕ ਕੇਂਦਰੀ ਸੰਸਥਾ ਹੈ ਜਿਸਦਾ ਉਦੇਸ਼ ਸਿੱਖ ਮਾਨਤਾਵਾਂ ਦਾ ਵਿਕਾਸ, ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਉਹਨਾਂ ਪ੍ਰਤੀ ਹੋ ਰਹੇ ਅਨਿਆਂ ਦਾ ਵਿਰੋਧ ਕਰਨਾ, ਸਿੱਖਾਂ ਦੇ ਧਾਰਮਿਕ ਮਤਭੇਦਾਂ ਦਾ ਨਿਪਟਾਰਾ ਕਰਨਾ ਅਤੇ ਸਿੱਖ ਲੋਕ ਰਾਇ ਕਾਇਮ ਕਰਨਾ ਹੈ । ਇਸਦਾ ਮੁੱਢਲਾ ਉਦੇਸ਼ ਸਿੱਖਾਂ ਦੀ ਅਧਿਆਤਮਕ, ਬੌਧਿਕ, ਸਮਾਜਿਕ, ਵਿਦਿਅਕ ਅਤੇ ਆਰਥਿਕ ਭਲਾਈ ਨੂੰ ਪ੍ਰੋਤਸਾਹਿਤ ਕਰਨਾ ਅਤੇ ਸਰਕਾਰ ਨੂੰ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ, ਉਹਨਾਂ ਨਾਲ ਹੋਣ ਵਾਲੇ ਅਨਿਆਂ ਅਤੇ ਉਹਨਾਂ ਦੀਆਂ ਲੋੜਾਂ ਬਾਰੇ ਸੁਚੇਤ ਕਰਕੇ ਸਿੱਖਾਂ ਦੇ ਰਾਜਨੀਤਿਕ ਹੱਕਾਂ ਦੀ ਰਾਖੀ ਕਰਨਾ ਹੈ।  

ਇਸ ਸੰਸਥਾ ਦੀ ਪ੍ਰਧਾਨਗੀ ਪਦ ਦੀ ਚੋਣ ਲੜ ਰਹੇ ਉਮੀਦਵਾਰਾਂ ਵਿਚ ਸ੍ਰ ਧਨਰਾਜ ਸਿੰਘ, ਰਾਜਮੁਹਿੰਦਰ ਸਿੰਘ ਮਜੀਠੀਆ ਅਤੇ ਡਾਕਟਰ ਸੰਤੋਖ ਸਿੰਘ ਹਨ ਜਦ ਕਿ ਮੀਤ ਪ੍ਰਧਾਨ ਲਈ ਸ੍ਰ ਬਲਦੇਵ ਸਿੰਘ ਚੋਹਾਨ, ਸ੍ਰ ਨਿਰਮਲ ਸਿੰਘ ਠੇਕੇਦਾਰ ਅਤੇ ਸ੍ਰ ਸੰਤੋਖ ਸਿੰਘ ਸੇਠੀ ਮੈਦਾਨ ਵਿਚ ਹਨ। ਆਨਰੇਰੀ ਸਕਤੱਰ ਲਈ ਸ੍ਰ ਗੁਰਿੰਦਰ ਸਿੰਘ ਚਾਵਲਾ, ਸ੍ਰ ਸੁਰਿੰਦਰ ਸਿੰਘ ਰੁਮਾਲੇ ਵਾਲੇ ਅਤੇ ਸਰਬਜੀਤ ਸਿੰਘ ਹੱਥ ਅਜਮਾ ਰਹੇ ਹਨ। ਦੀਵਾਨ ਦੇ ਵਿਧਾਨ ਮੁਤਾਬਿਕ ਸਾਰੇ ਉਮੀਦਵਾਰਾਂ ਦਾ ਅੰਮ੍ਰਿਤਧਾਰੀ ਅਤੇ ਰਹਿਤ ਵਿਚ ਪੂਰਾ ਹੋਣਾ ਜਰੂਰੀ ਹੈ। 
 ਚੀਫ ਖਾਲਸਾ ਦੀਵਾਨ ਸਿੱਖਾਂ ਦੀ ਇਕੋ ਇਕ ਅਜਿਹੀ ਸੰਸਥਾ ਹੈ ਜਿਸ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਮਦਦ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦ੍ਰਿੜਤਾ ਨਾਲ ਖੜੀਆਂ ਹਨ। 
ਦੀਵਾਨ ਦੇ ਪ੍ਰਧਾਨ ਦੀ ਚੋਣ ਲੜ ਰਹੇ ਸ੍ਰ ਰਾਜਮੁਹਿੰਦਰ ਸਿੰਘ ਮਜੀਠੀਆ ਦੀ ਮਦਦ ਤੇ ਕਾਂਗਰਸ ਪਾਰਟੀ ਦੀ ਟਿਕਟ ਤੇ ਵਿਧਾਇਕ ਰਹੇ ਸ੍ਰ ਸਵਿੰਦਰ ਸਿੰਘ ਕਥੂਨੰਗਲ ਖੜੇ ਹਨ। ਉਧਰ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਨਾਲ ਮੋਢੇ ਨਾਲ ਮੋਢਾ ਡਾਹ ਕੇ ਖੜੇ ਅਤੇ ਅਕਾਲੀ ਉਮੀਦਵਾਰ ਦੀ ਜਿਤ ਨੂੰ ਯਕੀਨੀ ਬਣਾਉਂਣ ਲਈ ਦਿਨ ਰਾਤ ਇਕ ਕਰ ਰਹੇ ਸ੍ਰ ਸੁਰਿੰਦਰ ਸਿੰਘ ਦਾ ਯੋਗਦਾਨ ਵੀ ਘਟਾ ਕੇ ਨਹੀ ਦੇਖਿਆ ਜਾ ਸਕਦਾ।  ਸ੍ਰ ਸੁਰਿੰਦਰ ਸਿੰਘ ਰੁਮਾਲੇ ਵਾਲਿਆਂ ਨੇ ਬੀਤੇ ਸਮੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੁਆਰਾ ਜਾਰੀ ਨਿਰਦੇਸ਼ ਜਿਨਾ ਵਿਚ ਉਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਲਈ ਚਾਰਾਜੋਈ ਕਰਨ ਲਈ ਯਤਨ ਕੀਤੇ ਸਨ ਲਈ ਆਪਣੇ ਭਰਾ ਅਤੇ ਭਾਰਤੀ ਜਨਤਾ ਪਾਰਟੀ ਦੇ ਜਰਨਲ ਸਕਤੱਰ ਸ੍ਰ ਆਰ ਪੀ ਸਿੰਘ ਨੂੰ ਅੰਮ੍ਰਿਤਸਰ ਲਿਆ ਕ ਨਾ ਸਿਰਫ ਜਥੇਦਾਰ ਦੀ ਮੀਟਿੰਗ ਹੀ ਕਰਵਾਈ ਬਲਕਿ  ਅੰਮ੍ਰਿਤਸਰ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕਰਨ ਲਈ ਕੇਂਦਰ ਸਰਕਾਰ ਤੇ ਜੋਰ ਪਾਇਆ। ਇਸ ਏਕਤਾ ਨੇ ਦੁਨੀਆਂ ਨੂੰ ਦਸ ਦਿੱਤਾ ਕਿ ਸਿੱਖ ਇਕਮੁਠ ਹੋ ਕੇ ਕੰਮ ਕਰਨ ਵਿਚ ਵੀ ਯਕੀਨ ਰਖਦੇ ਹਨ। 
ਦੂਜੇ ਪਾਸੇ ਸਾਬਕਾ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਜਿੰਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਿਕ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਤੋ ਹੀ ਖਾਰਜ ਕਰ ਦਿੱਤਾ ਗਿਆ ਸੀ ਡਾਕਟਰ ਸੰਤੋਖ ਸਿੰਘ ਦੀ ਮਦਦ ਕਰ ਰਹੇ ਹਨ। ਹਾਲਾਂ ਕਿ ਡਾਕਟਰ ਸੰਤੋਖ ਸਿੰਘ ਨੇ ਇਸ ਤੋ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਤੇ ਚੱਢਾ ਵਿਚਾਲੇ ਕੁਝ ਮਾਮਲਿਆਂ ਨੂੰ ਲੈ ਕੇ ਤਕਰਾਰ ਹੈ ਤੇ ਚੱਢਾ ਦੇ ਪ੍ਰਧਾਨਗੀ ਕਾਲ ਵਿਚ ਹੀ ਉਹ ਮੀਤ ਪ੍ਰਧਾਨ ਦੇ ਆਹੁਦੇ ਤੋ ਅਸਤੀਫਾ ਦੇ ਕੇ ਲਾਂਭੇ ਹਟ ਗਏ ਸਨ। ਪਰ ਇਸ ਤਸਵੀਰ ਦਾ ਇਕ ਪਖ ਇਹ ਵੀ ਹੈ ਕਿ ਚੱਢਾ ਆਪਣੇ ਨਿਜੀ ਮੋਬਾਇਲ ਤੋ ਆਪਣੇ ਵਟਸਐਪ ਨੰਬਰ ਰਾਹੀ ਮੈਂਬਰਾਂ ਨੂੰ ਡਾਕਟਰ ਸੰਤੋਖ ਸਿੰਘ ਦੇ ਹਕ ਵਿਚ ਵੋਟ ਪਾਉਂਣ ਦੀਆਂ ਅਪੀਲਾਂ ਕਰ ਰਹੇ ਹਨ ਤੇ ਡਾਕਟਰ ਸੰਤੋਖ ਸਿੰਘ ਦੀਆਂ ਮੀਟਿੰਗਾਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।  ਦੀਵਾਨ ਦੇ ਮੈਂਬਰ ਸਵਿਕਾਰ ਕਰਦੇ ਹਨ ਕਿ ਚੱਢਾ ਦੀ ਮਦਦ ਲੈਣ ਦਾ ਮਤਲਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪਿਠ ਦਿਖਾਉਂਣਾ ਹੈ।   
ਧਨਰਾਜ ਸਿੰਘ ਧਿਰ ਦਾ ਸਿਆਸੀ ਪਿਛੋਕੜ ਨਾ ਹੋਣ ਦੇ ਬਾਵਜੂਦ ਵੀ ਇਹ ਧਿਰ ਚੋਣ ਮੈਦਾਨ ਵਿਚ ਹੈ। ਸ਼ਹਿਰ ਦੇ ਉਘੇ ਵਪਾਰੀ ਤੇ ਸਮਾਜ ਸੇਵੀ ਧਨਰਾਜ ਸਿੰਘ ਵਲੋ ਅੰਮ੍ਰਿਤਸਰ ਵਿਚ ਕਈ ਅਜਿਹੇ ਸਮਾਜ ਸੇਵਾ ਦੇ ਕੰਮ ਕਰਵਾਏ ਜਾ ਰਹੇ ਹਨ। ਚੱਢਾ ਦੀ ਫਿਲਮ ਵਾਟਿਰਲ ਹੋਣ ਤੋ ਬਾਅਦ ਧਨਰਾਜ ਸਿੰਘ ਜੋ ਕਿ ਮੀਤ ਪ੍ਰਧਾਨ ਸਨ ਨੂੰ ਦੀਵਾਨ ਦੀ ਸੇਵਾ; ਸੋਪੀ ਗਈ ਜਿੰਨਾਂ ਆਪਣੇ ਕਾਰਜਕਾਲ ਵਿਚ ਕਈ ਮਆਰਕੇਯੌਗ ਕੰਮ ਕੀਤੇ। ਜਿਸ ਵਿਚ ਵਿਦਿਆਰਥੀਆਂ ਦੀਆਂ ਫੀਸਾਂ, ਕਿਤਾਬਾਂ ਵਰਦੀਆਂ ਆਦਿ ਵਿਚ ਭਾਰੀ ਕਟੋਤੀ ਸ਼ਾਮਲ ਹੈ। 
ਚੋਣਾਂ ਦਾ ਪ੍ਰਬੰਧ ਦੇਖ ਰਹੇ ਉਘੇ ਸਿੱਖ ਵਿਦਵਾਨ ਅਤੇ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਂਣ ਵਾਲੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਅੱਜ ਸਾਰੇ ਹੀ ਉਮੀਦਵਾਰਾਂ ਨਾਲ ਮੀਟਿੰਗਾਂ ਕਰਕੇ ਅੰਮ੍ਰਿਤਧਾਰੀ ਹੋਣਾ :ਯਕੀਨੀ ਬਣਾਇਆ। ਉਨ੍ਹਾਂ ਉਮੀਦਵਾਰਾਂ ਨੂੰ ਸ਼ਪਸ਼ਟ ਕੀਤਾ ਕਿ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਮੈਂਬਰ ਨੂੰ ਵੋਟ ਪਾਉਂਣ ਦਾ ਅਧਿਕਾਰ ਨਹੀ ਹੋਵੇਗਾ। 25 ਮਾਰਚ ਨੂੰ ਸਿਰਫ ਮੈਂਬਰ ਹੀ ਪੋਲਿੰਗ ਸ਼ਟੇਸਨ ਵਿਚ ਦਾਖਲ ਹੋਵੇਗਾ। ਜੇਕਰ ਕਿਸੇ ਉਮੀਦਵਾਰ ਦਾ ਬਕਾਇਆ ਦੀਵਾਨ ਵਲ ਹੈ ਤਾਂ ਪਹਿਲਾਂ ਉਹ ਕਲੀਅਰ ਕਰੇਗਾ ਤਾਂ ਹੀ ਵੋਟ ਪਾ ਸਕੇਗਾ।    

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement