
ਵੱਖ-ਵੱਖ ਬੁਲਾਰਿਆਂ ਨੇ ਮਾਤਾ ਸੁਰਜੀਤ ਕੌਰ ਨੂੰ ਦਸਿਆ ਸਬਰ ਤੇ ਸਿਦਕ ਦੀ ਮੂਰਤ
ਬਾਘਾ ਪੁਰਾਣਾ : ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਮਾਤਾ ਸੁਰਜੀਤ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੰਤਮ ਅਰਦਾਸ ਪਿੰਡ ਬੁੱਧ ਸਿੰਘ ਵਾਲਾ ਵਿਖੇ ਹੋਈ। ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਕੇ ਸੰਗਤਾਂ ਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਭਾਈ ਦਰਸ਼ਨ ਸਿੰਘ ਰੋਡੇ ਵਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਗੁਰਜੰਟ ਸਿੰਘ ਵਲੋਂ ਕੀਤੀਆਂ ਕੁਰਬਾਨੀਆਂ 'ਤੇ ਚਾਨਣਾ ਪਾਇਆ।
Pic-2
ਇਸ ਮੌਕੇ ਬੋਲਦਿਆ ਭਾਈ ਜਸਪਾਲ ਸਿੰਘ ਹੇਰਾ, ਸੁਖਜੀਤ ਸਿੰਘ ਖੋਸਾ, ਸੰਤੋਖ ਸਿੰਘ ਯੂ.ਐਸ.ਏ, ਭਾਈ ਨਰੈਣ ਸਿੰਘ, ਭਾਈ ਸੁਖਵਿੰਦਰ ਸਿੰਘ ਹਰਿਆਣਾ, ਸਮਸ਼ੇਰ ਸਿੰਘ ਡਾਗੀਆ, ਭਾਈ ਧਿਆਨ ਸਿੰਘ ਮੰਡ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਹਰਪਾਲ ਸਿੰਘ ਚੀਮਾ, ਪ੍ਰਦੀਪ ਸਿੰਘ ਚਾਦਪੁਰਾ, ਬਾਬਾ ਅਰਵਿੰਦਰ ਸਿੰਘ ਨਾਨਕਸਰ, ਗਿਆਨੀ ਕੁਲਦੀਪ ਸਿੰਘ ਦਮਦਮੀ ਟਕਸਾਲ, ਭਾਈ ਸਤਿਨਾਮ ਸਿੰਘ ਖੰਡਾ, ਕਮਲਜੀਤ ਸਿੰਘ ਬਰਾੜ ਸਪੋਕਸਮੈਨ ਪੰਜਾਬ ਕਾਂਗਰਸ, ਕਰਨੈਲ ਸਿੰਘ ਪੰਜੋਲੀ, ਬਲਰਾਜ ਸਿੰਘ ਰੋੜਾਵਾਲੀ, ਭਾਈ ਗੁਰਸੇਵਕ ਸਿੰਘ, ਭਾਈ ਮਨਧੀਰ ਸਿੰਘ ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਆਦਿ ਬੁਲਾਰਿਆਂ, ਨੇ ਮਾਤਾ ਜੀ ਦੀਆਂ ਸਿੱਖ ਪੰਥ ਪ੍ਰਤੀ ਘਾਲਣਾ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸਬਰ ਸਿਦਕ ਦੀ ਮੂਰਤ ਦਸਿਆ। ਸਟੇਜ ਸਕੱਤਰ ਦੀ ਸੇਵਾ ਭਾਈ ਸਰਬਜੀਤ ਸਿੰਘ ਘੁਮਾਣ ਨੇ ਨਿਭਾਈ।
ਇਸ ਮੌਕੇ ਭਾਈ ਦਲਜੀਤ ਸਿੰਘ ਬਿੱਟੂ, ਹਰਦੀਪ ਸਿੰਘ ਮਹਿਰਾਜ, ਮਾਤਾ ਰਣਜੀਤ ਕੌਰ ਸਮਾਲਸਰ, ਭਾਈ ਦਿਆ ਸਿੰਘ ਲਾਹੌਰੀਆ ਤੇ ਹਰਨੇਕ ਸਿੰਘ ਭੱਪ ਦੇ ਪਰਵਾਰ, ਬਲਦੇਵ ਸਿੰਘ ਸਿਰਸਾ, ਸੁਖਪ੍ਰੀਤ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਹਰਪਾਲ ਸਿੰਘ ਰੋਡੇ, ਰੁਪਿੰਦਰ ਸਿੰਘ ਪੰਜਗਰਾਈਂ, ਪੰਥਕ ਲੇਖਕ ਮਨਿੰਦਰ ਸਿੰਘ ਬਾਜਾ, ਭਾਈ ਦਵਿੰਦਰ ਸਿੰਘ ਹਰੀਏਵਾਲਾ, ਲੇਖਕ ਲਖਵੀਰ ਸਿੰਘ ਕੋਮਲ, ਬਲਵੰਤ ਸਿੰਘ ਬੁੱਧ ਸਿੰਘ ਵਾਲਾ, ਮਨਮੋਹਣ ਸਿੰਘ ਘੋਲੀਆ, ਸ਼ਹੀਦ ਪ੍ਰੀਤਮ ਸਿੰਘ ਸੇਖੋ ਦੀ ਭੈਣ, ਤੋਂ ਇਲਾਵਾ ਅਨੇਕਾਂ ਪੰਥਕ ਸ਼ਖ਼ਸੀਅਤਾਂ ਹਾਜ਼ਰ ਸਨ।