
Panthak News: 328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਹਾਅ ਦਾ ਨਾਹਰਾ ਮਾਰਦਿਆਂ ਮੂਲ ਮੰਤਰ ਗੁਰ ਮੰਤਰ ਚੌਪਈ ਸਾਹਿਬ ਦੇ ਪਾਠ ਅਤੇ ਅਰਦਾਸ ਕੀਤੀ।
Bhai Wadala Panthak News: ਕ੍ਹੱਲ 328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਦੋਸ਼ੀਆਂ ਵਿਰੁਧ ਕਾਰਵਾਈ ਲਈ 46 ਮਹੀਨਿਆਂ ਤੋਂ ਨਿਰੰਤਰ ਦਿਤੇ ਜਾ ਰਹੇ ਪੰਥਕ ਹੋਕੇ 'ਤੇ ਭਾਈ ਲਾਭ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਅਤੇ ਚੰਡੀਗੜ੍ਹ ਤੋਂ ਸਿੱਖ ਸੰਗਤਾਂ ਨੇ ਪੰਥਕ ਹੋਕੇ ਵਿਚ ਦੂਸਰੀ ਵਾਰ ਹਾਜ਼ਰੀ ਲਵਾਈ।
328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਹਾਅ ਦਾ ਨਾਹਰਾ ਮਾਰਦਿਆਂ ਮੂਲ ਮੰਤਰ ਗੁਰ ਮੰਤਰ ਚੌਪਈ ਸਾਹਿਬ ਦੇ ਪਾਠ ਅਤੇ ਅਰਦਾਸ ਕੀਤੀ। ਇਸ ਦੌਰਾਨ ਭਾਈ ਵਡਾਲਾ ਨੇ ਗੱਲਬਾਤ ਦੌਰਾਨ ਆਖਿਆ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਗੱਲ ਨਹੀਂ ਕਰਦੇ ਉਹ ਪੰਥਕ ਕਿਵੇਂ ਹੋ ਸਕਦੇ ਹਨ?
ਉਨ੍ਹਾਂ ਕਿਹਾ ਕਿ ਬਾਦਲਕਿਆਂ ਦਾ ਕੇਵਲ ਗੋਲਕ ਉਤੇ ਕਬਜ਼ਾ ਕਰਨਾ ਤੇ ਕੁਰਸੀ ਹਥਿਆਉਣਾ ਹੀ ਮਨੋਰਥ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਬਤ ਕਿਹਾ ਇਹ ਸਿਲੈਕਸ਼ਨ ਜਾਂ ਇਲੈਕਸ਼ਨ ਨਹੀਂ ਸਗੋਂ ਅਖੌਤੀ ਪੰਥਕਾਂ ਵਲੋਂ ਰਵਾਇਤੀ ਕਬਜ਼ਾ ਧਾਰੀਆਂ ਦੀ ਤਰ੍ਹਾਂ ਸਿੱਖ ਵਿਰੋਧੀ ਤਾਕਤਾਂ ਨਾਲ ਮਿਲ ਕੇ ਕੁਲੈਕਸ਼ਨ ਹੋਵੇਗੀ ਜੋ ਭਵਿਖ ਵਿਚ ਸਿੱਖ ਕੌਮ ਲਈ ਬਹੁਤ ਘਾਤਕ ਸਿੱਧ ਹੋਵੇਗੀ। ਇਸ ਉਪਰੰਤ ਆਈ ਹੋਈ ਸੰਗਤ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਸ਼ਾਮ ਨੂੰ ਰਵਾਨਗੀ ਕੀਤੀ।