
ਭਾਰਤ ਵਿਚ ਵੱਸਦੇ ਸਿਕਲੀਗਰ ਸਿੱਖਾਂ ਦੇ ਹਾਲਾਤ ਬਹੁਤ ਤਰਸਯੋਗ ਹਨ ਜਿਨ੍ਹਾਂ ਵੱਲ ਨਾ ਤਾਂ ਸਾਡੀਆਂ ਗੁਰਦੁਆਰਾ ਕਮੇਟੀਆਂ ਦਾ ਕੋਈ ਧਿਆਨ ਹੈ
ਸੰਤ ਸਪਾਹੀ ਸੇਵਾ ਲਹਿਰ ਪਿਛਲੇ ਲਗਭਗ ਤਿੰਨ ਸਾਲ ਤੋਂ ਹਰਿਆਣਾ ਵਿਚ ਵੱਸਦੇ ਸਿਕਲੀਗਰ ਸਿੱਖਾਂ ਦੀ ਸੇਵਾ ਸੰਭਾਲ ਵਿਚ ਲਗੀ ਹੋਈ ਹੈ | ਜਿਸ ਤੋਂ ਪ੍ਰਭਾਵਤ ਹੋਕੇ ਯੂ.ਪੀ. ਦੇ ਲਾਲਪੂਰ ਵਿਚ ਵੱਸਦੇ ਸਿਕਲੀਗਰ ਵੀਰਾਂ ਨੇ ਸੰਤ ਸਿਪਾਹੀ ਸੇਵਾ ਲਹਿਰ ਦੇ ਵੀਰਾਂ ਨੂੰ ਸੇਵਾ ਸੰਭਾਲ ਲਈ ਬੇਨਤੀ ਕੀਤੀ |
ਕੱਲ ਸੰਤ ਸਿਪਾਹੀ ਸੇਵਾ ਲਹਰਿ ਦਾ ਇਕ ਜੱਥਾ ਮਨਮੋਹਨ ਸਿੰਘ ਡਬਰੀ ਦੀ ਅਗਵਾਈ ਵਿਚ ਯੂ਼.ਪੀ. ਦੇ ਲਾਲਪੂਰ ਵਿਚ ਵੱਸਦੇ ਸਿਕਲੀਗਰ ਸਿੱਖ ਵੀਰਾਂ ਕੋਲ ਪੁਜਾ | ਜਿਥੇ ਸਿਕਲੀਗਰ ਪ੍ਰਧਾਨ ਓਮ ਸਿੰਘ , ਗਿਆਨੀ ਸ਼ੇਰ , ਹਰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋ ਬੜੇ ਪਿਆਰ ਅਤੇ ਸਤਕਾਰ ਨਾਲ ਜੱਥੇ ਨੂੰ ਜੀ ਆਇਆ ਨੂੰ ਕਿਹਾ ਗਿਆ |
ਇਸ ਮੋਕੇ ਤੇ ਮਨਮੋਹਨ ਸਿੰਘ ਡਬਰੀ ਨੇ ਕਿਹਾ ਭਾਰਤ ਵਿਚ ਵੱਸਦੇ ਸਿਕਲੀਗਰ ਸਿੱਖਾਂ ਦੇ ਹਾਲਾਤ ਬਹੁਤ ਤਰਸਯੋਗ ਹਨ ਜਿਨ੍ਹਾਂ ਵੱਲ ਨਾ ਤਾਂ ਸਾਡੀਆਂ ਗੁਰਦੁਆਰਾ ਕਮੇਟੀਆਂ ਦਾ ਕੋਈ ਧਿਆਨ ਹੈ ਅਤੇ ਨਾ ਹੀ ਸਰਕਾਰਾ ਦਾ ਜਿਸ ਕਰਕੇ ਸਿਕਲੀਗਰ ਕਾਫੀ ਪਿਛੜੇ ਹੋਏ ਹਨ ।
ਹਰਬੰਸ ਸਿੰਘ ਬਰਾਸ ਨੇ ਕਿਹਾ ਅਸੀਂ ਸਿਰਫ਼ ਗੋਲਕਾਂ ਪਿੱਛੇ ਜਾਂ ਅਪਣੀ ਪ੍ਰਧਾਨਗੀ ਪਿੱਛੇ ਲੜਨ ਜੋਗੇ ਰਹਿ ਗਏ ਹਾਂ ।ਅੱਜ ਸਿਕਲੀਗਰ ਸਿੱਖ ਭਰਾਵਾਂ ਨੂੰ ਸਾਡੀ ਬਹੂਤ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਬਲਕਿ ਅਪਣੇਪਣ ਦਾ ਅਹਸਾਸ ਵੀ ਕਰਾਉਣਾ ਚਾਹੀਦਾ ਹੈ ।
ਹਰਵਿੰਦਰ ਸਿੰਘ ਕਰਨਾਲ ਨੇ ਕਿਹਾ ਪੜਾਈ ਲਖਾਈ ਵਿਚ ਕਮਜੋਰ ਹੋਣ ਕਰਕੇ ਸਿਕਲੀਗਰ ਵੀਰ ਸਮਾਜ ਚੋ ਪਿਛੜ ਚੁਕੇ ਹਨ ਜਨਾਂ ਨੂੰ ਫਿਰ ਗੁਰੂ ਗਿਆਨ ਨਾਲ ਜੋੜਕੇ ਸੁਰਜੀਤ ਕਰਨ ਦੀ ਲੋੜ ਹੈ ਅਤੇ ਉਸ ਲਈ ਸੰਸਥਾ ਵੱਧਚੜ੍ਹ ਕੇ ਸੇਵਾ ਕਰੇਗੀ ।
ਰਣਜੀਤ ਸਿੰਘ ਕਰਨਾਲ ਨੇ ਕਿਹਾ ਸਾਡੇ ਸਿਕਲੀਗਰ ਵੀਰ ਗੋਰਵਮਈ ਸਿੱਖ ਇਤਹਾਸ ਦੀ ਸ਼ਾਨ ਹਨ l ਸਿਕਲੀਗਰ ਸਿੱਖਾਂ ਵਿਚ ਸਿੱਖੀ ਪ੍ਰਤੀ ਬਹੁਤ ਪਿਆਰ ਅਤੇ ਸ਼ਰਧਾ ਹੈ । ਅੱਤ ਦਰਜੇ ਦੀ ਗਰੀਬੀ ਹੋਣ ਦੇ ਬਾਵਜੂਦ ਵੀ ਉਨਾਂ ਸਿੱਖੀ ਨੂੰ ਸੰਭਾਲ ਕੇ ਰੱਖਿਆ ਹੈ ।ਨਾਲ ਹੀ ਓਹਨਾ ਕਿਹਾ ਕਿ ਜਲਦ ਹੀ ਪਿੰਡ ਵਿਚ ਹੋਰ ਵੀਵੱਧਚੜ੍ਹ ਕੇ ਸੇਵਾ ਦੇ ਉਪਰਾਲੇ ਕੀਤੇ ਜਾਣਗੇ ।
ਇਸ ਮੋਕੇ ਤੇ ਪਿੰਡ ਦੇ ਪ੍ਰਧਾਨ ਓਮ ਸਿੰਘ ,ਗਿਆਨੀ ਸ਼ੇਰ ਸਿੰਘ ,ਜਥੇਦਾਰ ਹਰਦੀਪ ਸਿੰਘ, ਬਲਜੀਤ ਸਿੰਘ ਘਰੋਂਡਾ,ਰੋਹਿਤ ਸਿੰਘ ,ਅਸ਼ੋਕ ਸਿੰਘ ਆਦਿ ਕਾਫੀ ਸੰਗਤ ਮੋਜੂਦ ਸੀ l