ਬੇਅਦਬੀ ਕਾਂਡ : ਨਾਕਿਆਂ 'ਤੇ ਤੈਨਾਤ ਜਵਾਨਾਂ ਲਈ ਜਾ ਰਿਹੈ ਲੰਗਰ, ਪੁਲਿਸ ਕੋਲ ਫ਼ੰਡ ਨਹੀਂ
Published : Jun 24, 2018, 12:58 am IST
Updated : Jun 24, 2018, 12:59 am IST
SHARE ARTICLE
Police at Checkpost
Police at Checkpost

ਬਰਗਾੜੀ ਬੇਅਦਬੀ ਕਾਂਡ ਦਾ ਸੱਚ ਸਾਹਮਣੇ ਲਿਆਉਣ ਲਈ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਪਰਵਾਰਾਂ ਅਤੇ ...

ਕੋਟਕਪੂਰਾ,  ਬਰਗਾੜੀ ਬੇਅਦਬੀ ਕਾਂਡ ਦਾ ਸੱਚ ਸਾਹਮਣੇ ਲਿਆਉਣ ਲਈ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਪਰਵਾਰਾਂ ਅਤੇ ਜਾਨ ਮਾਲ ਦੀ ਰਖਿਆ ਲਈ ਜ਼ਿਲ੍ਹੇ ਵਿਚ ਚੌਕਸੀ ਵਧਾਈ ਹੋਈ ਹੈ ਜਿਸ ਲਈ ਪੀਏਪੀ ਜਲੰਧਰ ਤੋਂ ਤਿੰਨ ਆਰਮਡ ਫ਼ੋਰਸ ਕੰਪਨੀਆਂ ਬੁਲਾਈਆਂ ਗਈਆਂ ਹਨ ਪਰ ਪੁਲਿਸ ਕੋਲ ਇਨ੍ਹਾਂ ਮੁਲਾਜ਼ਮਾਂ ਦੇ ਖਾਣੇ ਲਈ ਫ਼ੰਡ ਨਹੀ ਹੈ ਜਿਸ ਬਾਬਤ ਗੁਰਦਵਾਰਾ ਪ੍ਰਬੰਧਕਾਂ ਦੀ ਮਦਦ ਲਈ ਜਾ ਰਹੀ ਹੈ। 

ਆਰਮਡ ਫ਼ੋਰਸ ਕੰਪਨੀਆਂ ਦੇ 300 ਮੁਲਾਜ਼ਮਾਂ ਨੇ ਇਸ ਜ਼ਿਲ੍ਹੇ ਵਿਚ ਨਾਕੇ ਲਾਏ ਹੋਏ ਹਨ ਇਨ੍ਹਾਂ ਜਵਾਨਾਂ ਦੇ ਖਾਣ ਪੀਣ ਦਾ ਖ਼ਰਚਾ ਜ਼ਿਲ੍ਹਾ ਪੁਲਿਸ ਵਲੋਂ ਅਪਣੇ ਪੱਧਰ 'ਤੇ ਕੀਤਾ ਜਾਣਾ ਹੁੰਦਾ ਹੈ ਪਰ ਪੁਲਿਸ ਕੋਲ ਫ਼ੰਡ ਨਹੀਂ ਹਨ ਤੇ ਸਬੰਧਤ ਥਾਣਾ ਮੁਖੀਆਂ ਨੇ ਇਹ ਜ਼ਿੰਮੇਵਾਰੀ ਕੁੱਝ ਗੁਰਦਵਾਰਿਆਂ 'ਤੇ ਪਾ ਦਿਤੀ ਹੈ। ਪੁਲਿਸ ਜਵਾਨਾਂ ਨੂੰ ਤਿੰਨ ਵੇਲੇ ਦਾ ਖਾਣਾ ਪਾਣੀ ਸਮੇਂ ਸਿਰ ਨਾਕਿਆਂ 'ਤੇ ਪੁਜਦਾ ਕਰਨਾ ਜ਼ਿਲ੍ਹਾ ਪੁਲਿਸ ਲਈ ਵੱਡੀ ਚੁਨੌਤੀ ਬਣਿਆ ਹੋਇਆ ਹੈ ਹਾਲਾਂਕਿ ਗੁਰਦਵਾਰਿਆਂ ਦੇ ਸਹਿਯੋਗ ਨਾਲ ਪੁਲਿਸ ਦੀ ਮੁਸ਼ਕਲ ਕੁੱਝ ਘਟੀ ਹੈ।

ਪੀਏਪੀ ਜਲੰਧਰ ਤੋਂ ਬੁਲਾਏ 300 ਪੁਲਿਸ ਮੁਲਾਜ਼ਮ ਅਣਮਿਥੇ ਸਮੇਂ ਲਈ ਫ਼ਰੀਦਕੋਟ ਵਿਚ ਤਾਇਨਾਤ ਕੀਤੇ ਗਏ ਹਨ। ਪੁਲਿਸ ਦੀ ਬੇਨਤੀ ਤੇ ਮਾਤਾ ਖੀਵੀ ਜੀ ਗੁਰਦਵਾਰੇ ਵਿਚੋ ਪੁਲਿਸ ਨੂੰ ਲੰਗਰ ਭੇਜਿਆ ਜਾ ਰਿਹਾ ਹੈ। ਗੁਰਦਵਾਰੇ ਦੇ ਸੇਵਾਦਾਰ ਗੁਰਦਿਤ ਸਿੰਘ ਸੇਖੋਂ ਨੇ ਕਿਹਾ ਕਿ ਪੁਲਿਸ ਦੀ ਬੇਨਤੀ 'ਤੇ ਨਾਕਿਆਂ 'ਤੇ ਲੰਗਰ ਭੇਜਿਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੀਏਪੀ ਦੀਆਂ ਤਿੰਨ ਕੰਪਨੀਆਂ ਫ਼ਰੀਦਕੋਟ ਵਿਚ ਤਾਇਨਾਤ ਹਨ ਅਤੇ ਇਨ੍ਹਾਂ ਦੀ ਰਸਦ ਦਾ ਪ੍ਰਬੰਧ ਜ਼ਿਲ੍ਹਾ ਪੁਲਿਸ ਕਰ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement