
ਭਲਕੇ ਗੁਰਦਵਾਰਾ ਚੌਆ ਸਾਹਿਬ ਸੰਗਤਾਂ ਲਈ ਖੋਲ੍ਹਿਆ ਜਾਵੇਗਾ
ਅੰਮ੍ਰਿਤਸਰ : ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਔਕਾਫ਼ ਬੋਰਡ ਨੇ ਐਲਾਨ ਕੀਤਾ ਹੈ ਕਿ 26 ਜੁਲਾਈ ਨੂੰ ਗੁਰਦਵਾਰਾ ਚੌਆ ਸਾਹਿਬ ਸੰਗਤਾਂ ਲਈ ਖੋਲ੍ਹ ਦਿਤਾ ਜਾਵੇਗਾ। ਪਾਕਿਸਤਾਨ ਔਕਾਫ ਬੋਰਡ ਦੇ ਅਧਿਕਾਰੀ ਜਨਾਬ ਇਮਰਨ ਗੌਦਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਗੁਰਦਵਾਰਾ ਜੇਹਲਮ ਵਿਖੇ ਸਥਿਤ ਹੈ। ਗੁਰਦਵਾਰਾ ਸਾਹਿਬ ਦੀ ਇਮਾਰਤ ਬੇਹਦ ਮਜ਼ਬੂਤ ਤੇ ਸੁੰਦਰ ਦਿਖ ਵਾਲੀ ਹੈ।
Gurdwara Chowa Sahib
ਔਕਾਫ਼ ਬੋਰਡ, ਪਾਕਿਸਤਾਨ ਕਮੇਟੀ ਦੇ ਫ਼ੈਸਲੇ ਮੁਤਾਬਕ ਇਸ ਗੁਰੂ ਘਰ ਨੂੰ 26 ਜੁਲਾਈ ਨੂੰ ਖੋਲ੍ਹ ਦਿਤਾ ਜਾਵੇਗਾ ਤੇ ਜਲਦ ਹੀ ਸਿੱਖ ਸੰਗਤਾਂ ਇਸ ਗੁਰੂ ਘਰ ਦੇ ਦਰਸ਼ਨ ਕਰ ਸਕਣਗੀਆਂ। ਸਿੱਖ ਇਤਿਹਾਸ ਦੇ ਸ੍ਰੋਤਾਂ ਮੁਤਾਬਕ ਬਾਬਾ ਨਾਨਕ ਅਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਇਸ ਸਥਾਨ 'ਤੇ ਅਪਣੀ ਚੌਥੀ ਉਦਾਸੀ ਸਮੇਂ ਆਏ ਸਨ ਤੇ ਕਰੀਬ 40 ਦਿਨ ਤਕ ਇਸ ਥਾਂ 'ਤੇ ਰੁਕੇ ਸਨ। ਇਸ ਥਾਂ 'ਤੇ ਪਾਣੀ ਦਾ ਇਕ ਚਸ਼ਮਾ ਵੀ ਗੁਰੂ ਬਾਬੇ ਦੀ ਚਰਨ ਛੋਹ ਨਾਲ ਸ਼ੁਰੂ ਹੋਇਆ ਸੀ।
Gurdwara Chowa Sahib
ਰੋਹਤਾਸ ਕਿਲ੍ਹੇ ਦੇ ਐਨ ਨੇੜੇ ਬਣੇ ਇਸ ਗੁਰੂ ਘਰ ਦੀ ਮੌਜੂਦਾ ਇਮਾਰਤ ਦਾ ਨਿਰਮਾਣ 1834 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ। ਪਾਕਿਸਤਾਨ ਸਰਕਾਰ, ਔਕਾਫ਼ ਬੋਰਡ ਅਤੇ ਪਾਕਿ ਕਮੇਟੀ ਵਲੋਂ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸਿੱਖ ਸੰਗਤ ਲਈ ਬੇਹਤਰੀਨ ਸੌਗਾਤ ਹੈ।