Hola Mohalla 2024: ਹੋਲਾ ਮਹੱਲਾ- ਉਸਾਰੂ ਸੋਚ ਤੇ ਉਤਸ਼ਾਹ ਦਾ ਪ੍ਰਤੀਕ
Published : Mar 25, 2024, 1:29 pm IST
Updated : Mar 26, 2024, 4:59 pm IST
SHARE ARTICLE
Hola Mohalla 2024
Hola Mohalla 2024

ਹੋਲੇ ਮਹੱਲੇ ਦੇ ਮੇਲੇ ’ਚ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਉੱਥੇ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ।

 

Hola Mohalla 2024:  ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦੈ। ਲੱਖਾਂ ਦੀ ਗਿਣਤੀ ’ਚ ਸੰਗਤਾਂ ਹੋਲੇ ਮਹੱਲੇ ਦਾ ਵਿਸ਼ੇਸ਼ ਸਮਾਗਮ ਤੇ ਖ਼ਾਲਸਾਈ ਜਾਹੋ-ਜਲਾਲ ਵੇਖਣ ਲਈ ਪਹੁੰਚਦੀਆਂ ਹਨ। ਹੋਲਾ ਮਹੱਲਾ ਆਜ਼ਾਦੀ, ਬਹਾਦਰੀ ਤੇ ਉਤਸ਼ਾਹ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1699 ’ਚ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਉਸ ਸਮੇਂ ਦੇ ਰਾਜਿਆਂ ਦੇ ਜ਼ੁਲਮ ਨੂੰ ਖ਼ਤਮ ਕਰਨ ਲਈ ਇਕ ਸ਼ਕਤੀ-ਸ਼ਾਲੀ ਕੌਮ ਦੀ ਸਿਰਜਣਾ ਕੀਤੀ। 

ਹੋਲੀ ਦੇ ਤਿਉਹਾਰ ਨੂੰ ਸਿਰਫ਼ ਰੰਗਾਂ ਨਾਲ ਖੇਡਦੇ ਹੋਏ ਮਨਾਇਆ ਜਾਂਦਾ ਸੀ। ਉਸ ਨੂੰ ਅਧਿਆਤਮਕ ਰੰਗ ਦੇਣ ਲਈ ਤੇ ਸਮਾਜ ’ਚ ਫੈਲੀਆਂ ਕੁਰੀਤੀਆਂ ਤੇ ਜ਼ੁਲਮ ਦੂਰ ਕਰਨ ਲਈ ਮੁਰਦਾ ਹੋ ਚੁਕੀਆਂ ਰੂਹਾਂ ਅੰਦਰ ਜੋਸ਼ ਪੈਦਾ ਕਰਨ ਲਈ  ਹੋਲਾ ਮਹੱਲਾ ਮਨਾਉਣਾ ਆਰੰਭਿਆ ਗਿਆ। ਉਸ ਸਮੇਂ ਦੇ ਜ਼ਾਲਮ ਹਾਕਮਾਂ ਦੇ ਜਬਰ ਵਿਰੁਧ ਸੰਘਰਸ਼ ਕਰਨ ਤੇ ਕੌਮ ’ਚ ਜੋਸ਼ ਪੈਦਾ ਕਰਨ ਲਈ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: ਵਿਚ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ।

ਉਨ੍ਹਾਂ ਵਲੋਂ ਖ਼ਾਲਸਾਈ ਫ਼ੌਜਾਂ ਦੇ ਦੋ ਦਲਾਂ ’ਚ ਸ਼ਸਤਰ ਵਿਦਿਆ ਦੇ ਜੌਹਰ ਦਿਖਾਉਂਦੇ ਹੋਏ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਜੇਤੂਆਂ ਨੂੰ ਸਨਮਾਨਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਪ੍ਰੰਪਰਾ ਅਨੁਸਾਰ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਜਦੋਂ ਹੋਲੇ ਮਹੱਲੇ ਦੇ ਇਕੱਠ ਨੂੰ ਜਲੂਸ ਦੇ ਰੂਪ ’ਚ ਕਢਿਆ ਜਾਂਦਾ ਹੈ ਤਾਂ ਉਸ ਦੇ ਅੱਗੇ-ਅੱਗੇ ਯੁੱਧ ਕਲਾ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਵਲੋਂ ਉਸ ਸਮੇਂ ਦੀ ਮੰਗ ਅਨੁਸਾਰ ਦਬੇ ਕੁਚਲੇ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਦੇ ਨਾਲ-ਨਾਲ ਉਨ੍ਹਾਂ ਅੰਦਰ ਸ੍ਰੀਰਕ ਤੌਰ ’ਤੇ ਵੀ ਜੋਸ਼ ਪੈਦਾ ਕਰਨ ਲਈ ਨਵੇਂ ਸਾਧਨ ਅਪਣਾਏ ਗਏ। ਇਸ ’ਚ ਉਨ੍ਹਾਂ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ’ਤੇ ਜ਼ੋਰ ਦਿਤਾ। ਇਸ ਆਦਰਸ਼ ਲਈ ਸ਼ਸਤਰਾਂ ਦਾ ਸਤਿਕਾਰ ਤੇ ਸਦਉਪਯੋਗ ਕਰਨ ਉਪਰ ਜ਼ੋਰ ਦਿਤਾ ਗਿਆ।

ਇਸ ਬਦਲਾਅ ਤਰਕ ਨਾਲ ਹੀ ਖ਼ਾਲਸਾ ਪੰਥ ’ਚ ਹੋਲੇ ਮਹੱਲੇ ਦਾ ਪੁਰਬ ਮਨਾਇਆ ਜਾਣ ਲੱਗਾ। ਇਸ ਦਾ ਮੰਤਵ ਅਤੇ ਉਦੇਸ਼ ਸਿੱਖ ਕੌਮ ’ਚ ਬਹੁਤ ਉਸਾਰੂ ਅਤੇ ਸਾਰਥਕ ਸੇਧ ਦੇਣਾ ਸੀ। ਹਰ ਰੁੱਤ ਦੇ ਬਦਲਣ ’ਤੇ ਅਪਣੇ ਦਿਲ ਦੇ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਭਾਰਤ ਵਿਚ ਸ਼ੁਰੂ ਤੋਂ ਹੀ ਕਈ ਤਿਉਹਾਰ ਨਿਸ਼ਚਤ ਕੀਤੇ ਹੋਏ ਹਨ ਪਰ ਸਿੱਖ ਗੁਰੂਆਂ ਨੇ ਇਨ੍ਹਾਂ ਪ੍ਰੰਪਰਾਗਤ ਤਿਉਹਾਰਾਂ ਵਿਚ ਨਵਾਂ ਪਰਿਵਰਤਨ ਲਿਆਉਣ ਲਈ ਗੁਰਮਤਿ ਸਭਿਆਚਾਰ ਸਿਰਜਿਆ ਤਾਂ ਜੋ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਹੋਲਾ ਮਹੱਲਾ ਵੀ ਇਸੇ ਦੀ ਸੂਚਕ ਹੈ। ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਮਨਾਉਣ ਆਈਆਂ ਸੰਗਤਾਂ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।

ਹੋਲੇ ਮਹੱਲੇ ਦੀਆਂ ਤਿਆਰੀਆਂ ਕਾਫ਼ੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਹਫ਼ਤਾ ਭਰ ਪੰਜਾਬ ਦੀਆਂ ਸਾਰੀਆਂ ਸੜਕਾਂ ਦੇ ਕਿਨਾਰਿਆਂ ਤੇ ਟੈਂਟ ਲਗਾ ਕੇ ਵੱਖ ਵੱਖ ਪਿੰਡਾਂ ਅਤੇ ਨਗਰਾਂ ਵੱਲੋਂ ਹੋਲੇ ਮੁਹੱਲੇ ਤੇ ਜਾਣ-ਆਉਣ ਵਾਲੀਆਂ ਸੰਗਤਾਂ ਦੀ ਸੁੱਖ ਸਹੂਲਤ ਲਈ ਵੱਖ-ਵੱਖ ਪ੍ਰਕਾਰ ਦੇ ਪਕਵਾਨ ਤਿਆਰ ਕਰ ਕੇ ਲੰਗਰ ਲਗਾਏ ਜਾਂਦੇ ਹਨ। ਲੰਗਰ ਵਰਤਾਉਣ ਵਾਲਿਆਂ ’ਚ ਉਤਸ਼ਾਹ ਵੇਖਣ ਵਾਲ਼ਾ ਹੁੰਦਾ ਹੈ।

ਹੋਲੇ ਮਹੱਲੇ ਦੇ ਮੇਲੇ ’ਚ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਉੱਥੇ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ। ਲੋਕਾਂ ਨੂੰ ਅਪਣੇ ਵਾਹਨ ਕਿੰਨੀ ਕਿੰਨੀ ਦੂਰ ਖੜੇ ਕਰ ਕੇ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਪੈਂਦਾ ਹੈ। ਮੱਥਾ ਟੇਕਣ ਲਈ ਵੀ ਕਈ ਕਈ ਘੰਟੇ ਕਤਾਰਾਂ ’ਚ ਖੜੇ ਰਹਿਣਾ ਪੈਂਦਾ ਹੈ। ਸੰਗਤਾਂ ਦੋ-ਤਿੰਨ ਦਿਨ ਪਹਿਲਾਂ ਤੋਂ ਹੀ ਉੱਥੇ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਢਾਡੀ ਵਾਰਾਂ ਨਾਲ ਸਾਰਾ ਵਾਤਾਵਰਣ ਬੀਰ ਰਸ ਭਰਪੂਰ ਹੋ ਜਾਂਦਾ ਹੈ। ਹੋਲੇ ਮਹੱਲੇ ਵਾਲੇ ਦਿਨ ਪ੍ਰੰਪਰਾਗਤ ਤਰੀਕੇ ਨਾਲ ਗੱਤਕਾ, ਨੇਜ਼ੇ ਅਤੇ ਤਲਵਾਰਾਂ ਦੇ ਕਰਤੱਬ ਦਿਖਾਉਂਦੇ ਹੋਏ ਨਿਹੰਗ ਸਿੰਘ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਜਲੁਸ ਦੇ ਰੂਪ ਵਿਚ ਰੰਗ ਸੁਟਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਹਰ ਸਾਲ ਹੋਲੇ ਮਹੱਲੇ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਜਾਂਦਾ ਹੈ।
 

ਬਰਜਿੰਦਰ ਕੌਰ ਬਿਸਰਾਓ
ਮੋਬਾ: 99889-01324

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement