
ਕਿਹਾ - ਪੂਰੀ ਦੁਨੀਆਂ ਜਾਣਦੀ ਹੈ ਕਿ ਇਸ ਬੇਅਦਬੀ ਪਿੱਛੇ ਬਾਦਲ ਪਿਓ-ਪੁੱਤਰ ਜ਼ਿੰਮੇਵਾਰ ਹਨ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਨਾ ਦੇਣ ਕਾਰਨ ਨੌਕਰੀ ਤੋਂ ਮੁਅੱਤਲ ਹੋਏ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਅੱਜ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਨਾਮ ਲੇਵਾ ਹਰ ਵਿਅਕਤੀ ਗੁਰੂ ਦੋਖੀ ਪਰਵਾਰ ਨੂੰ ਵੋਟ ਨਾ ਪਾਵੇ। ਭਾਈ ਬਲਬੀਰ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਪੂਰੀ ਦੁਨੀਆਂ ਜਾਣਦੀ ਹੈ ਕਿ ਇਸ ਬੇਅਦਬੀ ਪਿੱਛੇ ਬਾਦਲ ਪਿਓ-ਪੁੱਤਰ ਜ਼ਿੰਮੇਵਾਰ ਹਨ।
Parkash Singh Badal With Sukhbir Singh Badal
ਇਨ੍ਵਾਂ ਦੇ ਹੁਕਮਾਂ ਤੋਂ ਬਾਅਦ ਨਿਰਦੋਸ਼ ਸੰਗਤਾਂ 'ਤੇ ਗੋਲੀਆਂ ਚਲੀਆਂ ਜਿਸ ਕਾਰਨ ਸਿੰਘ ਸ਼ਹੀਦ ਹੋਏ। ਇਸ ਮਾਮਲੇ ਦੀ ਜਾਂਚ ਈਮਾਨਦਾਰ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਕਰ ਰਹੇ ਸਨ ਜਿਨ੍ਹਾਂ 27 ਅਪ੍ਰੈਲ ਨੂੰ ਇਸ ਸਾਰੇ ਮਾਮਲੇ ਦੀ ਰਿਪੋਰਟ ਹਾਈ ਕੋਰਟ ਵਿਚ ਪੇਸ਼ ਕਰਨੀ ਸੀ ਪਰ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਬਦਲੀ ਕਰ ਦਿਤੀ। ਭਾਈ ਬਲਬੀਰ ਸਿੰਘ ਨੇ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਬਦਲੀ ਨੂੰ ਤੁਰਤ ਰੱਦ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੜ ਜਾਂਚ ਕਰਨ ਲਈ ਕਹੇ ਤਾਕਿ ਸਮੇਂ 'ਤੇ ਇਹ ਰਿਪੋਰਟ ਜਨਤਕ ਹੋ ਸਕੇ।