ਖ਼ਬਰਾਂ |

ਤਾਜ਼ਾ |

ਪਿੰਡ ਨੰਗਲੀ ਦੇ ਗੁਰਦਵਾਰਾ ਸਾਹਿਬ ਵਿਚ ਗੁਰੂ ਗੰ੍ਰਥ ਸਾਹਿਬ ਦੇ ਪਾਵਨ ਸਰੂਪ ਹੋਏ ਅਗਨ ਭੇਟ 
Published : Jun 25, 2018, 10:16 am IST
Updated : Jun 25, 2018, 10:16 am IST
SHARE ARTICLE
Fire In Gurudwara
Fire In Gurudwara

ਬੀਤੀ ਸ਼ਾਮ ਬੇਟ ਖੇਤਰ ਦੇ ਪਿੰਡ ਰੰਧਾਵਾ ਕਾਲੋਨੀ ਕੋਲ ਨੰਗਲ ਵਾਲਿਆਂ ਦੇ ਡੇਰਿਆਂ ਤੇ ਗੁਰਦਵਾਰਾ ਸਾਹਿਬ ਵਿਖੇ ਅੱਗ ਲੱਗਣ ਨਾਲ ਗੁਰੂ ਗ੍ਰੰਥ ਸਾਹਿਬ ਦੇ ਪਾਵਨ....

ਬਟਾਲਾ/ਕਾਹਨੂੰਵਾਨ: ਬੀਤੀ ਸ਼ਾਮ ਬੇਟ ਖੇਤਰ ਦੇ ਪਿੰਡ ਰੰਧਾਵਾ ਕਾਲੋਨੀ ਕੋਲ ਨੰਗਲ ਵਾਲਿਆਂ ਦੇ ਡੇਰਿਆਂ ਤੇ ਗੁਰਦਵਾਰਾ ਸਾਹਿਬ ਵਿਖੇ ਅੱਗ ਲੱਗਣ ਨਾਲ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਦਕਿ  ਇਕ ਸਰੂਪ ਬਾਹਰ ਹੋਣ ਕਰ ਕੇ ਇਹ ਸਰੂਪ ਅਗਨੀ ਭੇਟ ਤੋਂ ਬਚ ਗਿਆ। 

ਪਿੰਡ ਵਾਸੀਆਂ ਨੇ ਦਸਿਆ ਕਿ ਇਹ ਅੱਗ ਬੀਤੀ ਸ਼ਾਮ 4.30 ਵਜੇ ਲੱਗੀ। ਇਸ ਸਬੰਧੀ ਬਲਵਿੰਦਰ ਸਿੰਘ ਨੇ ਦਸਿਆ ਕਿ ਜਦੋਂ ਉਹ ਅਪਣੇ ਘਰ  ਦੇ ਬਾਹਰ ਆਇਆ ਤਾਂ ਗੁਰਦਵਾਰਾ ਸਾਹਿਬ ਵਿਚੋਂ ਧੂੰਆਂ ਨਿਕਲਦਾ  ਵੇਖਿਆ। ਇਸ ਦੀ ਸੂਚਨਾ ਤੁਰਤ ਪਿੰਡ ਵਾਸੀਆਂ ਨੂੰ ਦਿਤੀ। ਜਦੋਂ ਗੁਰਦਵਾਰਾ ਸਾਹਿਬ ਜਾ ਕੇ ਵੇਖਿਆਂ ਤਾਂ ਅੱਗ ਨੇ ਪੂਰਾ ਜ਼ੋਰ ਫੜਿਆ  ਹੋਇਆ ਸੀ ਅਤੇ ਉਨ੍ਹਾਂ ਦੇ ਵੇਖਦੇ ਹੀ ਵੇਖਦੇ ਅੱਗ ਨੇ ਪਾਵਨ ਸਰੂਪਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ  ਹਾਲ ਅੰਦਰ ਪ੍ਰਕਾਸ਼ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਅੱਗ ਦੀ ਭੇਟ ਚੜ੍ਹ ਗਈ।

ਉਨ੍ਹਾਂ ਦਸਿਆ ਕਿ ਇਸ ਮੌਕੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਬਾਬਾ ਰਜਵੰਤ ਸਿੰਘ ਅਤੇ  ਭਾਈ ਬਲਵਿੰਦਰ ਸਿੰਘ ਨੂੰ ਅੱਗ ਬੁਝਾਉਂਦੇ ਸਮੇਂ ਮਾਮੂਲੀ ਸੱਟਾਂ ਵੀ ਲੱਗੀਆਂ। ਪਿੰਡ ਵਾਸੀਆਂ ਵਲੋਂ ਸੂਚਿਤ ਕਰਨ ਤੇ ਥਾਣਾ ਪੁਰਾਣਾ ਸਾਲਾ ਦੀ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਇਸ ਦੌਰਾਨ ਇਕ ਫ਼ਾਇਰ ਬ੍ਰਿਗੇਡ ਦੀ ਗੱਡੀ ਵੀ  ਗੁਰਦਾਸਪੁਰ ਤੋਂ  ਪਿੰਡ ਨੰਗਲੀ  ਪੰਹੁਚੀ। ਪਿੰਡ ਵਾਸੀਆਂ ਤੇ ਫ਼ਾਇਰ ਬ੍ਰਿਗੇਡ  ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। 

ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਅਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ ਹੈੱਡਕੁਆਟਰ ਵਰਿੰਦਰ ਸਿੰਘ ਸੰਧੂ ਵੀ ਮੌਕੇ 'ਤੇ ਪਹੁੰਚੇ। ਪਿੰਡ ਵਾਸੀਆਂ ਵਲੋਂ ਇਸ ਘਟਨਾ ਪ੍ਰਤੀ ਬਹੁਤ ਦੁੱਖ ਪ੍ਰਗਟਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ ਅਗਨ ਭੇਟ ਹੋਏ ਸਰੂਪ ਨੂੰ ਸ੍ਰੀ ਗੋਇੰਦਵਾਲ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ ਅਤੇ ਪਸ਼ਚਾਤਾਪ ਵਜੋਂ ਆਖੰਡ ਪਾਠ ਦੇ ਭੋਗ ਵੀ ਪਾਏ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement