Panthak News: ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫ਼ਾਫ਼ੇ ’ਚ ਸਪੱਸ਼ਟੀਕਰਨ ਦੇਣ ਤੋਂ ਬਾਅਦ ਬੰਦ ਲਿਫ਼ਾਫ਼ੇ ਦੀ ਫਿਰ ਛਿੜੀ ਚਰਚਾ
Published : Jul 25, 2024, 9:50 am IST
Updated : Jul 25, 2024, 9:50 am IST
SHARE ARTICLE
The 13 omissions shown by the 'rozana PSpokesman' have been ignored Panthak News
The 13 omissions shown by the 'rozana PSpokesman' have been ignored Panthak News

Panthak News: ‘ਰੋਜ਼ਾਨਾ ਸਪੋਕਸਮੈਨ’ ਵਲੋਂ ਦਰਸਾਈਆਂ 13 ਭੁੱਲਾਂ ਨੂੰ ਕੀਤਾ ਗਿਆ ਨਜ਼ਰ ਅੰਦਾਜ਼

 The 13 omissions shown by the 'rozana Spokesman' have been ignored Panthak News: ਬਾਦਲ ਦਲ ਤੋਂ ਨਰਾਜ਼ ਹੋਏ ਧੜੇ ਨੇ 1 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਵਿਰੁਧ ਅਕਾਲ ਤਖ਼ਤ ’ਤੇ ਸ਼ਿਕਾਇਤ ਦੇਣ ਮੌਕੇ ਬੇਅਦਬੀ ਕਾਂਡ, ਸੌਦਾ ਸਾਧ, ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਦੇ ਮਾਮਲੇ ਵਿਚ ਦੂਸ਼ਣਬਾਜ਼ੀ ਕਰਦਿਆਂ ਅਕਾਲੀ ਦਲ ਬਚਾਉ ਯਾਤਰਾ ਸ਼ੁਰੂ ਕਰਨ ਦਾ ਫ਼ੈਸਲਾ ਬਦਲ ਦਿਤਾ। ਤਖ਼ਤਾਂ ਦੇ ਜਥੇਦਾਰਾਂ ਨੇ 15 ਜੁਲਾਈ ਵਾਲੇ ਦਿਨ ‘ਰੋਜ਼ਾਨਾ ਸਪੋਕਸਮੈਨ’ ਵਲੋਂ ਧਿਆਨ ਵਿਚ ਲਿਆਂਦੀਆਂ ਨਾ ਤਾਂ 13 ਭੁੱਲਾਂ ਵਿਚੋਂ ਕਿਸੇ ਇਕ ਭੁੱਲ ਦਾ ਜ਼ਿਕਰ ਕਰਨ ਦੀ ਜ਼ਰੂਰਤ ਸਮਝੀ ਅਤੇ ਨਾ ਹੀ ਹੋਰ ਪੰਥ ਦੇ ਭਖਦੇ ਮੁੱਦਿਆਂ ਬਾਰੇ ਕੋਈ ਵਿਚਾਰ ਚਰਚਾ ਕੀਤੀ, ਸਿਰਫ਼ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਅੰਦਰ ਅਪਣਾ ਸਪੱਸ਼ਟੀਕਰਨ ਦੇਣ ਦੀ ਹਦਾਇਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਦਾ ਸਾਧ ਦੀ ਮਾਫ਼ੀ ਮਾਮਲੇ ਵਿਚ 92 ਲੱਖ ਰੁਪਏ ਦੀ ਕੀਤੀ ਇਸ਼ਤਿਹਾਰਬਾਜ਼ੀ ਬਾਰੇ ਤਲਬ ਕਰ ਲਿਆ। 

ਇਹ ਵੀ ਪੜ੍ਹੋ: Shani Chandra Grahan: 18 ਸਾਲ ਬਾਅਦ ਭਾਰਤ 'ਚ ਦਿਖਾਈ ਦਿੱਤਾ ਸ਼ਨੀ ਗ੍ਰਹਿਣ, ਚੰਦਰਮਾ ਦੇ ਪਿੱਛੇ ਛੁਪਿਆ ਸ਼ਨੀ ਗ੍ਰਹਿ, ਵੇਖੋ ਵੀਡੀਓ 

15 ਦਿਨਾਂ ਦੀ ਸਮਾਂ ਸੀਮਾ ਸਮਾਪਤੀ ਤੋਂ 6 ਦਿਨ ਪਹਿਲਾਂ ਹੀ ‘ਸੁਖਬੀਰ ਸਿੰਘ ਬਾਦਲ’ ਅਪਣੀ ਟੀਮ ਸਮੇਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਪਹੁੰਚੇ ਅਤੇ ਸਪੱਸ਼ਟੀਕਰਨ ਸੌਂਪ ਦਿਤਾ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਲਿਖਤੀ ਸਪੱਸ਼ਟੀਕਰਨ ਤਾਂ ਭਾਵੇਂ ਦੇ ਦਿਤਾ ਹੈ ਪਰ ਜਿਥੇ ਐਡਵੋਕੇਟ ਧਾਮੀ ਸਮੇਤ ਗਿਆਨੀ ਰਘਬੀਰ ਸਿੰਘ ਅਤੇ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਗੋਲ-ਮੋਲ ਦਿੰਦਿਆਂ ਕੁੱਝ ਵੀ ਸਪੱਸ਼ਟ ਕਰਨ ਦੀ ਜ਼ਰੂਰਤ ਨਾ ਸਮਝੀ, ਉੱਥੇ ਸੁਖਬੀਰ ਸਿੰਘ ਬਾਦਲ ਤਾਂ ਪੱਤਰਕਾਰਾਂ ਤੋਂ ਦੂਰ ਦੂਰ ਹੀ ਰਹੇ।  ਪਿਛਲੇ ਲੰਮੇ ਸਮੇਂ ਤੋਂ ਬਾਦਲ ਪ੍ਰਵਾਰ ਵਲੋਂ ਸੌਂਪੇ ਲਿਫ਼ਾਫ਼ੇ ਵਿਚੋਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਮ ਨਿਕਲਣ ਦੇ ਲਗਦੇ ਰਹੇ ਦੋਸ਼ਾਂ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਵਲੋਂ ਬੰਦ ਲਿਫ਼ਾਫ਼ੇ ਵਿਚ ਸੌਂਪੇ ਸਪੱਸ਼ਟੀਕਰਨ ਤੋਂ ਬਾਅਦ ਇਕ ਵਾਰ ਫਿਰ ਲਿਫ਼ਾਫ਼ਾ ਕਲਚਰ ਦੀ ਚਰਚਾ ਛਿੜ ਪਈ ਹੈ।

ਇਹ ਵੀ ਪੜ੍ਹੋ: Firozpur News: ਫ਼ਿਰੋਜ਼ਪੁਰ 'ਚ ਇਨਸਾਨੀਅਕਤ ਸ਼ਰਮਸਾਰ, ਪਾਦਰੀ ਮਾਮੇ ਨੇ ਭਾਣਜੀ ਨਾਲ ਕੀਤਾ ਬਲਾਤਕਾਰ  

ਰੋਜ਼ਾਨਾ ਸਪੋਕਸਮੈਨ ਦੇ ਇਨ੍ਹਾਂ ਕਾਲਮਾਂ ਵਿਚ 2 ਜੁਲਾਈ ਦਿਨ ਮੰਗਲਵਾਰ ਦੇ ਅਖ਼ਬਾਰ ਦੇ ਮੁੱਖ ਪੰਨੇ ’ਤੇ ਅਕਾਲੀ ਦਲ ਦੀ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਦੇਣ ਵਰਗੀਆਂ13 ਭੁੱਲਾਂ ਦਾ ਵਿਸਥਾਰ ਵਿਚ ਜ਼ਿਕਰ ਕੀਤਾ ਗਿਆ ਸੀ ਜਿਸ ਦਾ ਪੰਥਕ ਹਲਕਿਆਂ ਨੇ ਸਮਰਥਨ ਵੀ ਕੀਤਾ ਪਰ ਉਕਤ ਭੁੱਲਾਂ ਬਾਰੇ ਬਾਦਲ ਦਲ ਅਤੇ ਨਰਾਜ਼ ਧੜੇ ਸਮੇਤ ਤਖ਼ਤਾਂ ਦੇ ਜਥੇਦਾਰਾਂ ਨੇ ਵੀ ਚੁੱਪੀ ਧਾਰੀ ਹੋਈ ਹੈ।

ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਜੇਕਰ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਵਾਲੇ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਨਹੀਂ ਕੀਤਾ ਜਾਂਦਾ ਤਾਂ ਉਕਤ ਮਾਮਲੇ ’ਚ ਇਨਸਾਫ਼ ਅਧੂਰਾ ਮੰਨਿਆ ਜਾਵੇਗਾ ਕਿਉਂਕਿ 24 ਸਤੰਬਰ 2015 ਨੂੰ ਸੌਦਾ ਸਾਧ ਵਲੋਂ ਬਿਨ ਮੰਗੀ ਮਾਫੀ ਦੇਣ ਮੌਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗਿਆਨੀ ਮੱਲ ਸਿੰਘ, ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਸਮੇਤ ਤਖ਼ਤ ਸ਼੍ਰੀ ਹਜੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਦੇ ਨੁਮਾਇੰਦੇ ਭਾਈ ਰਾਮ ਸਿੰਘ ਧੂਫੀਆ ਵੀ ਸਨ ਪਰ ਜਦ 16 ਅਕਤੂਬਰ 2015 ਨੂੰ ਉਕਤ ਮਾਫ਼ੀਨਾਮਾ ਰੱਦ ਕੀਤਾ ਗਿਆ ਤਾਂ ਉਪਰੋਕਤ ਦਰਸਾਏ ਜਥੇਦਾਰਾਂ ਵਿਚ ਗਿਆਨੀ ਰਘਬੀਰ ਸਿੰਘ (ਮੌਜੂਦਾ ਜਥੇਦਾਰ) ਵੀ ਹਾਜ਼ਰ ਸਨ।

ਜੇਕਰ ਗਿਆਨੀ ਰਘਬੀਰ ਸਿੰਘ ਨੂੰ ਸਾਰੇ ਮਾਮਲੇ ਦਾ ਪਤਾ ਹੈ ਤਾਂ ਉਹ ਉਸ ਵੇਲੇ ਦੇ ਜਥੇਦਾਰ ਰਹੇ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਕੋਲੋਂ ਜਵਾਬ ਕਿਉਂ ਨਹੀਂ ਮੰਗ ਰਹੇ? ਇਸ ਦੀ ਚਰਚਾ ਛਿੜਨੀ ਸੁਭਾਵਕ ਹੈ। ਭਾਵੇਂ ਹੁਣ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਦੀਆਂ ਨਜ਼ਰਾਂ ਜਥੇਦਾਰਾਂ ਵਲੋਂ ਸੁਣਾਏ ਜਾਣ ਵਾਲੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ ਪਰ ਜਥੇਦਾਰਾਂ ਵਲੋਂ ਵੀ ਹੁਣ ਫ਼ੈਸਲਾ ਲੈਣਾ ਔਖਾ ਜਾਪਦਾ ਹੈ ਕਿਉਂਕਿ ਸੰਗਤਾਂ ਕੋਲ ਹੁਣ ਸੋਸ਼ਲ ਮੀਡੀਏ ਰਾਹੀਂ ਪਲ ਪਲ ਦੀ ਜਾਣਕਾਰੀ ਪਹੁੰਚ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from The 13 omissions shown by the 'rozana Spokesman' have been ignored Panthak News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement