ਪਾਕਿਸਤਾਨ ਸਥਿਤ ਗੁਰਦੁਆਰਾ ਸੱਚਾ ਸੌਦਾ ਦੀ ਨਵੀਂ ਇਮਾਰਤ ਦਾ ਉਦਘਾਟਨ, ਦੂਰ-ਦੂਰ ਤੋਂ ਸੰਗਤ ਹੋਈ ਨਤਮਸਤਕ
Published : Oct 25, 2021, 7:00 pm IST
Updated : Oct 25, 2021, 7:00 pm IST
SHARE ARTICLE
Gurdwara Sacha Sauda Farooqabad
Gurdwara Sacha Sauda Farooqabad

ਨਵੀਂ ਇਮਾਰਤ ਦਾ ਉਦਘਾਟਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਨਵ ਨਿਯੁਕਤ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਨੇ ਕੀਤਾ।

ਫ਼ਾਰੂਖਾਬਾਦ (ਬਾਬਰ ਜਲੰਧਰੀ): ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਕਿਸਤਾਨ ਦੇ ਫ਼ਾਰੂਖ਼ਾਬਾਦ ਸ਼ਹਿਰ 'ਚ ਸੁਸ਼ੋਭਿਤ ਗੁਰਦੁਆਰਾ ਸੱਚਾ ਸੌਦਾ ਦੀ ਨਵੀਂ ਉਸਾਰੀ ਇਮਾਰਤ ਨੂੰ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। ਨਵੀਂ ਇਮਾਰਤ ਦਾ ਉਦਘਾਟਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਨਵ ਨਿਯੁਕਤ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਨੇ ਕੀਤਾ।

Gurdwara Sacha Sauda FarooqabadGurdwara Sacha Sauda Farooqabad

ਇਸ ਨਵੇਂ ਕਾਰਜ ਲਈ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ, ਜਿਨ੍ਹਾਂ ਦਾ ਸ਼ਰਧਾ ਨਾਲ ਭੋਗ ਪਾਇਆ ਗਿਆ।  ਇਸ ਮੌਕੇ ਰਾਗੀ ਜੱਥੇ ਵਲੋਂ ਰਸਭਿੰਨੇ ਕੀਰਤਨ ਨਾਲ ਦੂਰ ਦੂਰਾਡੇ ਤੋਂ ਆਈ ਸੰਗਤ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸੱਚਾ ਸੌਦਾ ਉਹੀ ਅਸਥਾਨ ਹੈ।

Gurdwara Sacha Sauda FarooqabadGurdwara Sacha Sauda Farooqabad

 ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਾਰਿਕ ਕਾਰ-ਵਿਹਾਰ 'ਚ ਪਾਉਣ ਲਈ ਜਦੋਂ ਪਿਤਾ ਸ੍ਰੀ ਮਹਿਤਾ ਕਾਲੂ ਨੇ 20 ਰੁਪਏ ਦੇ ਕੇ ਸੌਦਾ ਕਰਨ ਲਈ ਭੇਜਿਆ ਤਾਂ ਉਨ੍ਹਾਂ ਚੂਹੜਕਾਣਾ ਮੰਡੀ (ਜਿਸ ਦਾ ਨਾਂਅ ਬਾਅਦ 'ਚ ਨਾਂ ਫ਼ਾਰੂਖ਼ਾਬਾਦ ਪਿਆ) ਵਿਖੇ ਕਈ ਦਿਨਾਂ ਦੇ ਭੁੱਖੇ-ਭਾਣੇ ਕੁਝ ਸਾਧੂਆਂ ਨੂੰ ਉਨ੍ਹਾਂ 20 ਰੁਪਿਆ ਨਾਲ ਲੰਗਰ ਤਿਆਰ ਕਰਵਾ ਕੇ ਛਕਾ ਦਿੱਤਾ, ਜਿਸ ਥਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਸ ਥਾਂ ’ਤੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੁਸ਼ੋਭਿਤ ਹੈ।

Gurdwara Sacha Sauda FarooqabadGurdwara Sacha Sauda Farooqabad

ਕਿਲ੍ਹੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਕਾਲ 'ਚ ਸ਼ਾਹੀ ਹੁਕਮ 'ਤੇ ਬਣਿਆ ਸੀ। ਪਹਿਲਾਂ ਇਹ ਸਥਾਨ ਉਦਾਸੀ ਸਾਧਾਂ ਦੇ ਪ੍ਰਬੰਧ ਅਧੀਨ ਸੀ ਪਰ ਜਥੇਦਾਰ ਕਰਤਾਰ ਸਿੰਘ ਝੱਬਰ ਨੇ 30 ਦਸੰਬਰ 1920 ਈ. ਨੂੰ ਇਸ ਨੂੰ ਆਜ਼ਾਦ ਕਰਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕੀਤਾ। ਦੇਸ਼ ਵੰਡ ਤੋਂ ਬਾਅਦ ਇਸ ਦਾ ਪ੍ਰਬੰਧ ਵਕਫ਼ ਬੋਰਡ ਪਾਕਿਸਤਾਨ ਕੋਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement