ਨਸ਼ੇ ਤਿਆਗ ਕੇ ਨੌਜਵਾਨ ਗੁਰੂ ਵਾਲੇ ਬਣਨ : ਬਾਬਾ ਬਲਬੀਰ ਸਿੰਘ
Published : Nov 25, 2018, 12:12 pm IST
Updated : Nov 25, 2018, 12:12 pm IST
SHARE ARTICLE
Baba Balbir Singh
Baba Balbir Singh

ਰਵਾਇਤੀ ਮਹੱਲਾ ਕੱਢਣ ਉਪਰੰਤ ਗੁਰਪੁਰਬ ਸਮਾਗਮ ਸਮਾਪਤ, ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ......

ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਵਲੋਂ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਪੰਥ ਅਕਾਲੀ ਬੁੱਢਾ ਦਲ ਦੀ ਯੋਗ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਗੁਰਦਵਾਰਾ ਛਾਉਣੀ ਬੁੱਢਾ ਦਲ ਪੀਰ ਗੈਬ ਗਾਜੀ ਤੋਂ ਵਿਸ਼ਾਲ ਮਹੱਲਾ ਜੋ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਨਾਲ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸਾਹ ਨਾਲ ਆਰੰਭ ਹੋਇਆ ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਪ੍ਰਕਰਮਾ ਕਰ ਕੇ ਸ਼ਹਿਰ ਦੇ ਬਜ਼ਾਰਾਂ, ਸਦਰ ਬਾਜ਼ਾਰ, ਚੌਕ ਚੇਲਿਆਂ, ਦਾਣਾ ਮੰਡੀ, ਤਲਵੰਡੀ ਚੌਕ, ਨਵੀਂ ਦਾਣਾ ਮੰਡੀ ਤੋਂ ਹੁੰਦਾ

ਹੋਇਆ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਵਿਖੇ ਸਮਾਪਤ ਹੋ ਗਿਆ ਤੇ ਇਸ ਨਾਲ ਹੀ ਬਾਬੇ ਨਾਨਕ ਦੇ 549ਵੇਂ ਪ੍ਰਕਾਸ਼ ਪੁਰਬ ਦੇ ਚਾਰ ਰੋਜ਼ਾ ਸਮਾਗਮ ਵੀ ਸਮਾਪਤ ਹੋ ਗਏ। ਇਸ ਮੌਕੇ ਹੋਰ ਵੀ ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਿਹੰਗ ਸਿੰਘਾਂ ਨੇ ਗਤਕੇ ਦੀ ਮਾਰਸ਼ਲ ਖੇਡ ਦੇ ਜੌਹਰ ਵਿਖਾਏ ਤੇ ਘੋੜ ਸਵਾਰੀ ਵੀ ਕੀਤੀ ਗਈ। ਇਸ ਮੌਕੇ ਬਹੁਤ ਸਾਰੇ ਨਿਹੰਗ ਸਿੰਘਾਂ ਵਲੋਂ ਕਿੱਲਾ ਪੁਟਣ ਦੀ ਰਵਾਇਤੀ ਖੇਡ ਵੀ ਵਿਖਾਈ ਅਤੇ ਇਸ ਮੌਕੇ ਹਿੱਸਾ ਲੈਣ ਵਾਲੇ ਨਿਹੰਗ ਸਿੰਘਾਂ ਨੂੰ ਸਨਮਾਨ ਵੀ ਦਿਤਾ ਗਿਆ। ਇਸ ਮੌਕੇ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ

ਰਵਾਇਤੀ ਮਹੱਲਾ ਕੱਢਣ ਉਪਰੰਤ ਰਵਾਇਤੀ ਮਹੱਲਾ ਕੱਢਣ ਉਪਰੰਤ

ਜਿਨ੍ਹਾਂ ਨੂੰ ਜਥੇਦਾਰ ਬਲਬੀਰ ਸਿੰਘ ਵਲੋਂ ਵਿਸ਼ੇਸ਼ ਸਨਮਾਨ ਦਿਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਵਲੋਂ ਨੌਜਵਾਨਾਂ ਨੂੰ ਨਸ਼ੇ ਤੇ ਹੋਰ ਅਲਾਮਤਾਂ ਤਿਆਗ ਕੇ ਗੁਰੁ ਵਾਲੇ ਬਣਨ ਦਾ ਉਪਦੇਸ਼ ਦਿਤਾ ਤੇ ਬਾਣੀ ਪੜ੍ਹਨ ਤੇ ਵਿਚਾਰਨ ਲਈ ਪ੍ਰੇਰਿਤ ਕੀਤਾ। ਇਸ ਵਿਸ਼ਾਲ ਮਹੱਲੇ ਮੌਕੇ ਕਿਸੇ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਐਸਐਚਓ ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ।

ਇਸ ਮੌਕੇ ਬਾਬਾ ਅਵਤਾਰ ਸਿੰਘ ਮੁਖੀ ਬਿੱਧੀ ਚੰਦੀਏ ਸੁਰਸਿੰਘ ਵਾਲਾ, ਜਥੇਦਾਰ ਬਲਦੇਵ ਸਿੰਘ, ਸੱਜਣ ਸਿੰਘ ਮੁਖੀ ਬਾਬਾ ਬਕਾਲਾ, ਤਰਸੇਮ ਸਿੰਘ ਮਹਿਤਾ ਚੌਂਕ, ਦਿਲਬਾਗ ਸਿੰਘ ਗਿੱਲ ਆਟੋ ਮੋਬਾਈਲ, ਬਾਬਾ ਗੁਰਦਿਆਲ ਸਿੰਘ, ਨਾਹਰ ਸਿੰਘ, ਪ੍ਰਗਟ ਸਿੰਘ, ਪ੍ਰੇਮ ਸਿੰਘ, ਬਾਬਾ ਸੁਖਾ ਸਿੰਘ, ਮਹਿਤਾ ਸਿੰਘ, ਸੁਖਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਹਾਜ਼ਰ ਸਨ। ਦੂਰ ਦੁਰੇਡੇ ਤੋਂ ਆਈਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement