Safar-E-Shahadat in Punjabi: ਆਓ 4 ਸਾਹਿਬਜ਼ਾਦਿਆਂ ਬਾਰੇ ਜਾਣੀਏ
Published : Dec 25, 2023, 3:47 pm IST
Updated : Dec 25, 2023, 3:59 pm IST
SHARE ARTICLE
Chaar Sahibzaade
Chaar Sahibzaade

ਪੜ੍ਹੋ 4 ਸਾਹਿਬਜ਼ਾਦਿਆਂ ਬਾਰੇ

ਪ੍ਰਸ਼ਨ:  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ  (ਸਪੁੱਤਰ) ਸਨ?

ਉੱਤਰ :  ਚਾਰ 

ਪ੍ਰਸ਼ਨ: ਗੁਰੂ ਗੋਬਿੰਦ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਦੇ ਨਾਂ ਦੱਸੋ?     

ਉੱਤਰ : ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ 

ਪ੍ਰਸ਼ਨ:  ਚਾਰ ਸਾਹਿਬਜ਼ਾਦਿਆਂ ਦੇ ਦਾਦਾ ਤੇ ਦਾਦੀ ਦਾ ਨਾਮ ਕੀ ਸੀ? 

ਉੱਤਰ :  ਸ੍ਰੀ ਗੁਰੂ ਤੇਗ਼ ਬਹਾਦਰ ਜੀ, ਮਾਤਾ ਗੁਜਰੀ ਜੀ

ਪ੍ਰਸ਼ਨ: ਚਾਰ ਸਾਹਿਬਜ਼ਾਦਿਆਂ ਦੇ ਪੜਦਾਦਾ ਜੀ ਦਾ ਨਾਂ  ਕੀ ਸੀ? 

ਉੱਤਰ : ਸ੍ਰੀ ਗੁਰੂ ਹਰਿਗੋਬਿੰਦ ਜੀ 

ਪ੍ਰਸ਼ਨ: ਬਾਬਾ ਅਜੀਤ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ  ਹੋਇਆ ਸੀ?

ਉੱਤਰ :  23 ਮਾਘ 1744 ਸੰਮਤ, 7 ਜਨਵਰੀ 1687 ਈ: ਪਾਉਂਟਾ ਸਾਹਿਬ

ਪ੍ਰਸ਼ਨ: ਬਾਬਾ ਅਜੀਤ ਸਿੰਘ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ?    

ਉੱਤਰ :  ਮਾਤਾ ਸੁੰਦਰੀ ਜੀ

ਪ੍ਰਸ਼ਨ: ਆਨੰਦਪੁਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਸਲਮਾਨ ਹਾਕਮਾਂ ਵਿਰੁਧ ਲੜਾਈਆਂ ’ਚ ਕਿਹੜੇ ਸਾਹਿਬਜ਼ਾਦੇ ਨੇ ਬਹਾਦਰੀ ਦੇ ਜੌਹਰ ਵਿਖਾਏ?

ਉੱਤਰ : ਬਾਬਾ ਅਜੀਤ ਸਿੰਘ ਜੀ ਨੇ 

ਪ੍ਰਸ਼ਨ: ਗੁਰੂ ਜੀ ਨੇ ਦੇਵਦਾਸ ਬ੍ਰਾਹਮਣ ਦੀ ਮਦਦ ਲਈ  ਕਿਸ ਨੂੰ ਭੇਜਿਆ ਸੀ? 

ਉੱਤਰ : ਬਾਬਾ ਅਜੀਤ ਸਿੰਘ ਜੀ ਨੂੰ

ਪ੍ਰਸ਼ਨ: ਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਕਦੋਂ ਭੇਜਿਆ ਸੀ?

ਉੱਤਰ : 1704 ਈ:

ਪ੍ਰਸ਼ਨ: ਗੁਰੂ ਜੀ ਨੇ ਬਾਬਾ ਅਜੀਤ ਸਿੰਘ ਜੀ ਨਾਲ ਕਿੰਨੀ ਫ਼ੌਜ ਭੇਜੀ ਸੀ? 

ਉੱਤਰ :  100 ਘੋੜ ਸਵਾਰ ਸਿੰਘ

ਪ੍ਰਸ਼ਨ: ਦੇਵਦਾਸ ਬ੍ਰਾਹਮਣ ਦੀ ਬ੍ਰਾਹਮਣੀ ਕਿਸ ਦੀ ਕੈਦ ਵਿਚ ਸੀ? 

ਉੱਤਰ : ਜਾਬਰ ਖ਼ਾਨ ਦੀ

ਪ੍ਰਸ਼ਨ: ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ ਆਨੰਦਪੁਰ ਸਾਹਿਬ ਨੂੰ ਕਿੰਨੀ ਦੇਰ ਘੇਰਾ ਪਾਈ ਰਖਿਆ ਸੀ? 

ਉੱਤਰ : ਸੱਤ ਮਹੀਨੇ 

ਪ੍ਰਸ਼ਨ: ਮੁਗ਼ਲ ਫ਼ੌਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਕਿਲ੍ਹਾ ਛੱਡਣ ਤੋਂ ਬਾਅਦ ਕਿਹੜੀ ਨਦੀ ’ਤੇ ਹਮਲਾ ਕੀਤਾ ਸੀ? 

ਉੱਤਰ : ਸਰਸਾ ਨਦੀ 'ਤੇ

ਪ੍ਰਸ਼ਨ: ਕਿਹੜੇ ਦੋ ਸਾਹਿਬਜ਼ਾਦੇ ਦਾਦੀ ਨਾਲੋਂ ਸਰਸਾ ਨਦੀ ਤੋਂ ਵਿਛੜ ਗਏ ਸਨ?

ਉੱਤਰ : ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ

ਪ੍ਰਸ਼ਨ: ਸਰਸਾ ਨਦੀ ਦੇ ਕੰਢੇ ਸਿੰਘਾਂ ਦੇ ਜੱੱਥੇ ਦੀ ਅਗਵਾਈ ਕਿਸ ਸਾਹਿਬਜ਼ਾਦੇ ਨੇ ਕੀਤੀ ਸੀ?

ਉੱਤਰ : ਬਾਬਾ ਅਜੀਤ ਸਿੰਘ ਜੀ ਨੇ

- ਬਲਵਿੰਦਰ ਸਿੰਘ ਕੋਟਕਪੂਰਾ, ਮੁਹੱਲਾ ਹਰਨਾਮਪੁਰਾ 
ਵਾ: ਨੰ: 16 ਕੋਟਕਪੂਰਾ (ਫ਼ਰੀਦਕੋਟ) 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement