
ਚਰਨਜੀਤ ਸਿੰਘ ਚੱਢਾ ਗਰੁੱਪ ਮੁੜ ਚੀਫ ਖਾਲਸਾ ਦੀਵਾਨ ਤੇ ਕਾਬਜ
ਅੰਮ੍ਰਿਤਸਰ 25, ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) ਅੱਜ ਦੇਰ ਸ਼ਾਮ ਚੀਫ਼ ਖ਼ਾਲਸਾ ਦੀਵਾਨ ਦੀ ਜ਼ਿਮਨੀ ਚੋਣ 'ਚ ਬਰਖਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਗਰੁੱਪ ਦੇ ਪ੍ਰਧਾਨ ਡਾ. ਸੰਤੋਖ ਸਿੰਘ ਅਤੇ ਮੀਤ ਪ੍ਰਧਾਨ ਸ੍ਰ: ਸਰਬਜੀਤ ਸਿੰਘ ਚੁਣੇ ਗਏ। ਦੁਜੇ ਪਾਸੇ ਭਾਗ ਸਿੰਘ ਅਣਖੀ ਗਰੁੱਪ ਦੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਆਨਰੇਰੀ ਸਕੱਤਰ ਚਣੇ ਗਏ। ਇਸ ਚੋਣ 'ਚ ਰਾਜਮਹਿੰਦਰ ਸਿੰਘ ਮਜੀਠਾ ਅਤੇ ਨਿਰਮਲ ਸਿੰਘ ਠੇਕੇਦਾਰ ਕ੍ਰਮਵਾਰ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਹਾਰ ਗਏ। ਡਾ. ਸੰਤੋਖ ਸਿੰਘ ਨੂੰ 152, ਰਾਜਮਹਿੰਦਰ ਸਿੰਘ ਮਜੀਠਾ ਨੂੰ 141 ਤੇ ਧੰਨਰਾਜ ਸਿੰਘ ਨੂੰ 64 ਵੋਟ ਮਿਲੇ। ਮੀਤ ਪ੍ਰਧਾਨ ਦੀ ਚੋਣ 'ਚ ਸਰਬਜੀਤ ਸਿੰਘ ਨੂੰ 162, ਨਿਰਮਲ ਸਿੰਘ ਨੂੰ 157 ਤੇ ਬਲਦੇਵ ਸਿੰਘ ਚੌਹਾਨ ਨੂੰ 41 ਵੋਟ ਮਿਲ। ਪੰਜ ਵੋਟ ਰੱਦ ਕਰ ਦਿੱਤੇ ਗਏ। ਆਨਰੇਰੀ ਸਕੱਤਰ ਦੀ ਚੋਣ 'ਚ ਅਣਖੀ ਗਰੁੱਪ ਦੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ 158, ਸੰਤੋਖ ਸਿੰਘ ਸੇਠੀ ਨੂੰ 155 ਤੇ ਜੀ.ਐਸ ਚਾਵਲਾ ਨੂੰ 46 ਵੋਟਾਂ ਪਈਆਂ।
Santokh Singh
ਕੁੱਲ 363 ਵੋਟਾਂ ਪਈਆਂ। ਇਹ ਨਤੀਜੇ ਆਉਣ 'ਤੇ ਹਾਰਿਆ ਹੋਇਆ ਭਾਗ ਸਿੰਘ ਅਣਖੀ ਦਾ ਗਰੁੱਪ ਤੁਰੰਤ ਬਾਹਰ ਆ ਗਿਆ ਤੇ ਮਾਯੂਸੀ ਦੀ ਹਾਲਤ ਵਿਚ ਬਿਨਾ ਕਿਸੇ ਨੂੰ ਮਿਲੇ ਚਲੇ ਗਏ। ਚੋਣ ਨਤੀਜਿਆ ਤੋਂ ਬਾਅਦ ਨਵੇਂ ਚੁਣੇ ਗਏ ਪ੍ਰਧਾਨ ਨੇ ਪੱਤਕਾਰਰਾਂ ਨੂੰ ਕਿਹਾ ਕਿ ਚੀਫ ਖਾਲਸਾ ਦੀਵਾਨ ਬਿਨਾਂ ਕਿਸੇ ਧੜੇਬਾਜੀ ਦੇ ਵਿਦਿਆ ਤੇ ਧਾਰਮਿਕ ਖੇਤਰ 'ਚ ਆਪਣਾ ਮੋਹਰੀ ਰੋਲ ਨਿਭਾਵੇਗਾ। ਮੀਡੀਏ ਨਾਲ ਹੋਈ ਬਦਸਲੂਕੀ 'ਤੇ ਸੰਤੋਖ ਸਿੰਘ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ ਲਈ ਚੌਥੀ ਜਮਾਤ ਤੋਂ ਲੈ ਕੇ 10+2 ਤੱਕ ਹਰ ਸੰਭਵ ਯਤਨ ਕੀਤੇ ਜਾਣਗੇ।
ਆਰਥਿਕ ਤੌਰ 'ਤੇ ਕਮਜੋਰ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ ਹੋਰ ਸਹੂਲਤਾ ਦਿੱਤੀਆਂ ਜਾਣਗੀਆਂ। ਚੀਫ ਖਾਲਸਾ ਦੀਵਾਨ 'ਚ ਔਰਤਾਂ ਦਾ ਸਰੀਰਕ ਸੋਸ਼ਣ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਔਰਤਾਂ ਦੀ ਕਮੇਟੀ ਬਣਾਈ ਜਾਵੇਗੀ ਤਾਂ ਜੋ ਕੋਈ ਵੀ ਇਸ ਤਰ੍ਹਾਂ ਦੀ ਘਟਨਾਂ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਨੇ ਪਿਛਲੇ 10-12 ਸਾਲ 'ਚ ਬਹੁਤ ਤਰੱਕੀ ਕੀਤੀ ਹੈ। ਸੰਤੋਖ ਸਿੰਘ ਨੇ ਆਪਣੀ ਜਿੱਤ 'ਤੇ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੇ ਸਿਅਸਤ ਨੂੰ ਰੱਦ ਕਰ ਦਿੱਤਾ ਹੈ। ਉਨਾਂ ਸਪੱਸ਼ਟ ਸੰਕੇਤ ਦਿੱਤਾ ਕਿ ਅਕਾਲੀ/ਭਾਜਪਾ ਤੇ ਕਾਂਗਰਸ ਨੇ ਪੂਰਾ ਜੋਰ ਲਾਇਆ, ਪਰ ਜਿੱਤ ਗੈਰ-ਸਿਆਸੀ ਧਿਰਾਂ ਦੀ ਹੋਈ ਹੈ। ਉਨ੍ਹਾਂਸਪੱਸ਼ਟ ਕੀਤਾ ਕਿ ਸਵਿਧਾਨ ਮੁਤਾਬਿਕ ਹਰ ਫੈਸਲੇ ਲਏ ਜਾਣਗੇ। ਉਨ੍ਹਾਂਇਹ ਦੋਸ਼ ਵੀ ਰੱਦ ਕੀਤਾ ਕਿ ਪਿਛਲੇ ਸਮੇਂ ਦੌਰਾਨ ਕੋਈ ਘੋਟਾਲੇ ਹੋਏ। ਚਰਨਜੀਤ ਸਿੰਘ ਚੱਡਾ ਦੀ ਮੈਂਬਰੀ ਬਹਾਲ ਕਰਨ ਬਾਰੇ ਡਾ. ਸੰਤੋਖ ਸਿੰਘ ਨੇ ਕਿਹਾ ਸਾਰੇ ਕੰਮ ਸਵਿਧਾਨ ਵਿਚ ਰਹਿ ਕੇ ਹੀ ਹੋਣਗੇ। ਚੀਫ ਖਾਲਸਾ ਦੀਵਾਨ ਦੇ ਕੰਮ ਪਾਰਦਰਸ਼ੀ, ਲੋਕਤੰਤਰ ਤੇ ਸਵਿਧਾਨ ਮੁਤਾਬਿਕ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਥੇ ਸਿਆਸਤ ਦਾ ਦਾਖਲਾ ਬੰਦ ਹੋਵੇਗਾ, ਭਾਵ ਚੀਫ ਖਾਲਸਾ ਦੀਵਾਨ ਦਾ ਸਿਆਸੀਕਰਣ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਕੇਵਲ ਪੱਤਰਕਾਰ ਸੰਮੇਲਣ ਵਿਚ ਦੱਸਿਆ ਗਿਆ ਕਿ ਸੰਤੋਖ ਸਿੰਘ ਪ੍ਰਧਾਨ ਬਣ ਗਏ ਹਨ ਅਤੇ ਜਸਬੀਰ ਸਿੰਘ ਪੱਟੀ ਨਾਲ ਪੁਲਿਸ ਦੀ ਹੱਥੋਪਾਈ ਵੀ ਹੋਈ।