ਲੋਕ ਸਭਾ ਚੋਣਾਂ 'ਚ ਪੰਜਾਬ ਤੇ ਸਿੱਖ ਮਸਲੇ ਉਭਾਰਨ ਵਾਲੀਆਂ ਪੰਥਕ ਧਿਰਾਂ ਗਾਇਬ
Published : Mar 27, 2019, 2:51 am IST
Updated : Mar 27, 2019, 8:21 am IST
SHARE ARTICLE
Parkash Singh Badal & Sukhbir Singh Badal
Parkash Singh Badal & Sukhbir Singh Badal

ਘਾਗ਼ ਸਿਆਸਤਦਾਨਾਂ ਤੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਲੋਕ ਸਭਾ ਚੋਣਾਂ 'ਚ ਹੋਵੇਗਾ

ਅੰਮ੍ਰਿਤਸਰ : ਘਾਗ਼ ਸਿਆਸਤਦਾਨਾਂ ਤੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਲੋਕ ਸਭਾ ਚੋਣਾਂ 'ਚ ਹੋਵੇਗਾ। ਸੌਦਾ ਸਾਧ ਦੀਆਂ ਵੋਟਾਂ ਲੈਣ ਵਾਲੇ ਬਾਦਲ ਪਰਵਾਰ ਵਿਰੁਧ ਸਿੱਖਾਂ ਦਾ ਗੁੱਸਾ ਬਰਕਰਾਰ ਹੈ। ਲੋਕ ਸਭਾ ਚੋਣਾਂ 'ਚ ਵਿਰੋਧੀ ਧਿਰ, ਸਿੱਖ ਸੰਗਠਨ ਤੇ ਆਮ ਆਦਮੀ ਪਾਰਟੀ ਇਕ ਮੰਚ ਬਣਾਉਣ 'ਚ ਨਾਕਾਮ ਰਹੇ। ਸਿਆਸੀ ਮਾਹਰਾਂ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਸਿੱਖ ਸਿਆਸਤ ਖਾਮੋਸ਼ ਹੋਈ ਪਈ ਹੈ। ਮੌਜੂਦਾ ਬਣੇ ਸਿਆਸੀ ਹਲਾਤਾਂ ਵਿਚ ਪਟਿਆਲਾ, ਬਠਿੰਡਾ, ਸੰਗਰੂਰ, ਪੰਜਾਬ ਦੀ ਸਿਆਸਤ ਨੂੰ ਪ੍ਰਭਾਵਤ ਕਰਨਗੇ ਜਿਥੇ ਚੋਣ ਲੜ ਰਹੇ ਉਮੀਦਵਾਰਾਂ ਤੇ ਘਾਗ਼ ਸਿਆਸਤਦਾਨਾਂ ਦੀ ਕਿਸਮਤ ਦਾ ਫ਼ੈਸਲਾ ਵੀ ਹੋਵੇਗਾ। 

ਪਟਿਆਲਾ ਤੋਂ ਸ੍ਰੀਮਤੀ ਪ੍ਰਨੀਤ ਕੌਰ, 'ਆਪ' ਦੇ ਬਾਗ਼ੀ ਆਗੂ ਡਾ. ਧਰਮਵੀਰ ਗਾਂਧੀ, ਬਠਿੰਡਾ 'ਚ ਹਰਮਿਸਰਤ ਕੌਰ ਬਾਦਲ, ਸੁਖਪਾਲ ਸਿੰਘ ਖਹਿਰਾ ਅਤੇ ਸੰਗਰੂਰ 'ਚ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਚੋਣ ਮੈਦਾਨ ਵਿਚ ਹਨ। ਹਲਕਾ ਖਡੂਰ ਸਾਹਿਬ ਤੋਂ ਪੰਥਕ ਆਗੂ ਬੀਬੀ ਪ੍ਰਮਜੀਤ ਕੌਰ ਖਾਲੜਾ ਦੇਸ਼ ਵਿਦੇਸ਼ 'ਚ ਚਰਚਾ ਦਾ ਵਿਸ਼ਾ ਬਣਨਗੇ। ਹਲਕਾ ਖਡੂਰ ਸਾਹਿਬ 'ਚ ਪੰਥਕ ਉਮੀਦਵਾਰ ਆਉਣ ਨਾਲ ਕਾਂਗਰਸ ਹਾਈ ਕਮਾਂਡ ਦਾ ਸੋਚਾਂ ਵਿਚ ਪੈਣ ਦੀ ਖ਼ਬਰ ਹੈ। ਖਡੂਰ ਸਾਹਿਬ ਹਲਕੇ 'ਚ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਹਰਮਨ ਪਿਆਰਤਾ ਦਾ ਪਤਾ ਲੱਗੇਗਾ।

Pic-3Pic-3

ਸਿਆਸੀ ਦਲਾਂ ਦੇ ਆਗੂਆਂ ਲਈ ਪਟਿਆਲਾ, ਬਠਿੰਡਾ, ਸੰਗਰੂਰ ਸੀਟਾਂ ਵਕਾਰ ਦਾ ਸਵਾਲ ਹੋਣਗੀਆਂ। ਬੈਂਸ ਭਰਾਵਾਂ ਨੂੰ ਵੀ ਇਸ ਵਾਰ ਲੁਧਿਆਣਾ 'ਚ ਅਪਣੀ ਸਰਦਾਰੀ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸੌਦਾ ਸਾਧ ਦੀਆਂ ਵੋਟਾਂ ਲੈਣ ਦੇ ਮਾਮਲੇ 'ਚ ਇਸ ਵੇਲੇ ਵੀ ਬਾਦਲਾਂ ਵਿਰੁਧ ਲੋਕਾਂ ਦਾ ਗੁੱਸਾ ਪਹਿਲਾਂ ਵਾਂਗ ਬਰਕਰਾਰ ਹੈ।  ਮਨਪ੍ਰੀਤ ਸਿੰਘ ਬਾਦਲ ਵਲੋਂ ਪਾਰਟੀ ਛੱਡਣ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ)  ਨੂੰ ਝਟਕੇ ਤੇ ਝਟਕੇ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ.ਰਤਨ ਸਿੰਘ ਅਜਨਾਲਾ ਨੇ ਲਾਏ। ਦੂਸਰੇ ਪਾਸੇ ਵਿਰੋਧੀ ਧਿਰ ਤੇ ਪੰਥਕ ਸੰਗਠਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਨੀਤੀ ਨੂੰ ਲੀਹ ਤੇ ਲਿਆਉਣ ਵਿਚ ਨਾਕਾਮ ਰਹੇ। ਇਸ ਕਾਰਨ ਕਾਂਗਰਸੀ ਸਾਰੀਆਂ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹਨ। 

ਇਹ ਵੀ ਚਰਚਾ ਹੈ ਕਿ ਪਟਿਆਲੇ 'ਚ ਬਾਦਲ ਕਮਜ਼ੋਰ ਉਮੀਦਵਾਰ ਉਤਾਰ ਰਿਹਾ ਹੈ ਜਿਸ ਦਾ ਲਾਭ ਮਹਾਰਾਣੀ ਪ੍ਰਨੀਤ ਕੌਰ ਨੂੰ ਹੋ ਸਕਦਾ ਹੈ। ਸਿਆਸੀ ਮਾਹਰਾਂ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਸਿੱਖ ਸਿਆਸਤ ਖਾਮੋਸ਼ ਹੋਈ ਪਈ ਹੈ। ਇਸ ਤੋਂ ਪਹਿਲਾਂ ਸਿੱਖ ਸੰਗਠਨਾਂ ਦੀ ਚੜ੍ਹਤ ਵੇਖਣਯੋਗ ਹੁੰਦੀ ਸੀ ਪੰਥਕ ਤੇ ਪੰਜਾਬ ਦੇ ਮਸਲੇ ਕੌਂਮੀ ਚੋਣਾਂ 'ਚ ਉਭਾਰਨ ਲਈ ਮੋਹਰੀ ਹੋਇਆ ਕਰਦੇ ਸਨ। ਪਰ ਸੌਦਾ ਸਾਧ ਦੀ ਬਾਦਲਾਂ ਵਲੋਂ ਵੋਟਾਂ ਖ਼ਾਤਰ ਲਈ ਗਈ ਹਮਾਇਤ ਅਤੇ ਬੇਅਦਬੀ ਕਾਂਡ ਦਾ ਸੱਚ ਸਾਹਮਣੇ ਆਉਣ ਨਾਲ ਬਾਦਲ ਪਰਵਾਰ ਸਿੱਖਾਂ ਦੀਆਂ ਨਜ਼ਰਾਂ ਵਿਚ ਮਾਨਸਕ ਤੌਰ 'ਤੇ ਡਿੱਗ ਪਿਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਸੁਖਬੀਰ ਸਿੰਘ ਬਾਦਲ ਨੇ ਕਮਾਂਡ ਸਾਂਭੀ ਹੈ। ਪਰ ਸਿੱਖ ਵੋਟਰ ਨਿਰਾਸ਼ ਹੈ, ਜਿਨ੍ਹਾਂ ਵੋਟਾਂ ਖ਼ਾਤਰ ਸਿੱਖੀ ਨੂੰ ਨਾਵਰਨਣਯੋਗ ਢਾਹ ਲਾਈ ਹੈ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement