
ਸਿੱਖਾਂ ਨੂੰ ਕਾਫ਼ਰ ਅਤੇ ਧੋਖੇਬਾਜ਼ ਕਰਾਰ ਦਿਤ
ਆਲਮੀ ਅਤਿਵਾਦੀ ਹਾਫ਼ਿਜ਼ ਸਈਅਦ ਦੇ ਸਾਲੇ ਅਤੇ ਲਸ਼ਕਰ ਦੇ ਦੂਜੇ ਸੱਭ ਤੋਂ ਵੱਡੇ ਅਤਿਵਾਦੀ ਅਬਦੁਲ ਰਹਿਮਾਨ ਮੱਕੀ ਨੇ ਸਿੱਖ ਧਰਮ ਪ੍ਰਤੀ ਕਾਫ਼ੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਿਆਂ ਗੁਰੂ ਨਾਨਕ ਦੇਵ ਜੀ ਨੂੰ ਇਸਲਾਮ ਵਿਰੁਧ ਸਾਜ਼ਸ਼ਘਾੜਾ ਦਸਿਆ। ਮੱਕੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਸਿੱਖਾਂ ਨੂੰ ਕਾਫ਼ਰ ਕਰਾਰ ਦਿਤਾ ਹੈ। ਮੁਲਤਾਨ ਵਿਚ ਅਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮੱਕੀ ਨੇ ਕਿਹਾ ਕਿ ਇਸਲਾਮ ਨੂੰ ਬਦਨਾਮ ਕਰਨ ਦੀ ਗੰਦੀ ਸਾਜ਼ਸ਼ ਸਦੀਆਂ ਤੋਂ ਹੀ ਜਾਰੀ ਹੈ। ਸਿੱਖਾ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਇਸ ਸਾਜ਼ਸ਼ ਦਾ ਹਿੱਸਾ ਸਨ ਅਤੇ ਉਹ ਵੀ ਇਸਲਾਮ ਨੂੰ ਬਦਨਾਮ ਕਰਨ ਦੇ ਦੋਸ਼ੀ ਹਨ। ਅਮਰੀਕਾ ਨੇ ਮੱਕੀ ਦੇ ਕਤਲ ਲਈ ਦੋ ਮਿਲੀਅਨ ਡਾਲਰ ਦਾ ਈਨਾਮ ਰਖਿਆ ਹੋਇਆ ਹੈ।
Terrorist
ਅਪਣੇ ਨਫ਼ਰਤੀ ਭਾਸ਼ਨ ਵਿਚ ਮੱਕੀ ਨੇ ਕਿਹਾ ਕਿ 350 ਸਾਲ ਪਹਿਲਾਂ ਮੁਸਲਮਾਨਾਂ ਨੂੰ ਕਮਜ਼ੋਰ ਕਰ ਕੇ ਹਿੰਦੂ ਧਰਮ ਨੂੰ ਗਲੇ ਲਗਾਉਣ ਨੂੰ ਮਜਬੂਰ ਕਰਨ ਲਈ ਇਸਲਾਮ ਵਿਰੁਧ ਸਾਜ਼ਸ਼ ਰਚੀ ਗਈ ਸੀ। ਇਹ ਗੁਰੂ ਨਾਨਕ ਦੇਵ ਜੀ ਦੀ ਸਾਜ਼ਸ਼ ਸੀ। ਮੱਕੀ ਨੇ ਕਿਹਾ ਕਿ ਬਾਬੇ ਨਾਨਕ ਨੇ ਪੰਜਾਬ ਤੋਂ ਪੇਸ਼ਾਵਰ ਤਕ ਸਿੱਖ ਧਰਮ ਨੂੰ ਉਤਸ਼ਾਹਤ ਕੀਤਾ ਸੀ। ਮੁਸਲਮਾਨਾਂ ਨੂੰ ਇਹ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਸਿੱਖ ਧਰਮ ਦਾੜ੍ਹੀ ਵਿਚ ਭਰੋਸਾ ਰਖਦਾ ਹੈ, ਮੁਸਲਮਾਨਾਂ ਦੀ ਤਰ੍ਹਾਂ ਦਾੜ੍ਹੀ ਰਖਦਾ ਹੈ। ਮੱਕੀ ਨੇ ਕਿਹਾ ਕਿ ਸਿੱਖ ਕਾਫ਼ਰ, ਧੋਖੇਬਾਜ਼ ਅਤੇ ਪੂਰੀ ਤਰ੍ਹਾਂ ਗ਼ੈਰ ਇਸਲਾਮਕ ਹੁੰਦੇ ਹਨ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਜਿਨ੍ਹਾਂ ਦਾ ਜਨਮ 1460 ਵਿਚ ਲਾਹੌਰ ਸ਼ਹਿਰ ਦੇ ਨੇੜੇ ਰਾਈ ਭੋਈ ਦੀ ਤਲਵੰਡੀ ਵਿਚ ਹੋਇਆ ਸੀ। ਇਸ ਥਾਂ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। (ਏਜੰਸੀ)