
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਯਾਤਰੂਆਂ ਨੇ ਅੱਜ ਗੁਰਦਵਾਰਾ ਸੱਚਾ ਸੌਦਾ ਦੇ ਦਰਸ਼ਨ ਕੀਤੇ। ਪਾਕਿਸਤਾਨ ਗਏ ਯਾਤਰੂ...
ਤਰਨਤਾਰਨ, : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਯਾਤਰੂਆਂ ਨੇ ਅੱਜ ਗੁਰਦਵਾਰਾ ਸੱਚਾ ਸੌਦਾ ਦੇ ਦਰਸ਼ਨ ਕੀਤੇ। ਪਾਕਿਸਤਾਨ ਗਏ ਯਾਤਰੂ ਜਥੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ ਬਲਵਿੰਦਰ ਸਿੰਘ ਜੋੜਾਸਿੰਗਾ ਕਰ ਰਹੇ ਹਨ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ ਬਿਸ਼ਨ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਸਿੱਖ ਯਾਤਰੀਆਂ ਦਾ ਜਥਾ ਗੁਰਦਵਾਰਾ ਸੱਚਾ ਸੌਦਾ ਪੁੱਜਾ
ਤਾਂ ਸਥਾਨਕ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਯਾਤਰੀਆਂ ਦਾ ਸੁਆਗਤ ਕੀਤਾ। ਜਿਲਾ ਪ੍ਰਸ਼ਾਸ਼ਨ ਵਲੋਂ ਆਰ ਪੀ ਓ ਜਨਾਬ ਸੂਹੇਲ ਖਾਨ ਨੇ ਪਾਰਟੀ ਲੀਡਰ ਸ ਬਲਵਿੰਦਰ ਸਿੰਘ ਜੋੜਾਸਿੰਗਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਨੂੰ ਕਿਹਾ। ਪਾਕਿਸਤਾਨ ਵਕਫ਼ ਬੋਰਡ ਦੇ ਡਿਪਟੀ ਸੈਕਟਰੀ ਜਨਾਬ ਇਮਰਾਨ ਬੌਂਦਲ ਨੇ ਸ ਜੋੜਾਸਿੰਗਾ ਨੂੰ ਸਿਰੋਪਾਓ ਦਿਤਾ। ਇਸ ਮੌਕੇ ਸ ਜੋੜਾਸਿੰਗਾ ਨੇ ਦੋਹਾ ਦੇਸ਼ਾਂ ਦੇ ਵਧੀਆ ਸਬੰਧ ਅਤੇ ਵੀਜ਼ਾ ਸ਼ਰਤਾਂ ਨਰਮ ਕਰਨ ਦੀ ਮੰਗ ਕੀਤੀ।