
ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਬਣੀ ਪੰਥਕ ਅਕਾਲੀ ਲਹਿਰ ਪਾਰਟੀ ਦੇ ਮੁੱਖ ਆਗੂਆਂ ਦੀ ਹਾਜ਼ਰੀ ਵਿਚ ਅੱਜ ਮੋਹਾਲੀ ਵਿਖੇ ਸੈਕਟਰ 70 ਕੋਠੀ ਨੰ: 2633 ਵਿਚ...
ਮੋਹਾਲੀ, ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਬਣੀ ਪੰਥਕ ਅਕਾਲੀ ਲਹਿਰ ਪਾਰਟੀ ਦੇ ਮੁੱਖ ਆਗੂਆਂ ਦੀ ਹਾਜ਼ਰੀ ਵਿਚ ਅੱਜ ਮੋਹਾਲੀ ਵਿਖੇ ਸੈਕਟਰ 70 ਕੋਠੀ ਨੰ: 2633 ਵਿਚ ਪਾਰਟੀ ਦਾ ਮੁੱਖ ਦਫ਼ਤਰ ਖੋਲ੍ਹ ਦਿਤਾ ਗਿਆ ਹੈ। ਇਥੋਂ ਹੀ ਹੁਣ ਪੰਜਾਬ ਭਰ ਦੀਆਂ ਸਰਗਰਮੀਆਂ ਚਲਾਈਆਂ ਜਾਣ ਗਈਆਂ।
ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪਰਕਾਸ ਸਿੰਘ ਬਾਦਲ ਦੇ ਪਰਵਾਰ ਨੂੰ ਅਜੋਕੇ ਸਮੇਂ ਵਿਚ ਸਿੱਖ ਪੰਥ ਨਾਲ ਧ੍ਰੋਹ ਕਮਾਇਆ ਹੈ।
ਸੱਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਸੀ ਕਿ ਇਨ੍ਹਾਂ ਅਪਣੇ ਰਾਜ ਕਾਲ ਸਮੇਂ ਬਰਗਾੜੀ ਕਾਡ ਕਰ ਕੇ ਸਿੱਖਾਂ ਨੂੰ ਜਲਿਆਂਵਾਲੇ ਬਾਗ ਦਾ ਸਾਕਾ ਚੇਤੇ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਲਗਾਤਾਰ 20 ਸਾਲ ਸਿੱਖ ਪੰਥ ਨੂੰ ਬਾਦਲ ਬਾਬਤ ਸੁਚੇਤ ਕਰਦੇ ਰਹੇ ਪਰ ਅੱਜ ਖ਼ੁਸ਼ੀ ਇਸ ਗੱਲ ਦੀ ਹੈ ਕਿ ਅੱਜ ਸਿੱਖ ਕੌਮ ਦਾ ਬੱਚਾ-ਬੱਚਾ ਇਨ੍ਹਾਂ ਤੋਂ ਨਫ਼ਰਤ ਕਰਨ ਲੱਗ ਪਿਆ,
ਇਸ ਲਈ ਉਹ ਅਪਣੇ ਪਿਛਲੇ ਮਿਸ਼ਨ ਨੂੰ ਵੀ ਸਫ਼ਲ ਮੰਨਦੇ ਹਨ ਅਤੇ ਹੁਣ ਜਦ ਪੰਥ ਨੂੰ ਧਾਰਮਕ ਤੌਰ 'ਤੇ ਮਜ਼ਬੂਤ ਕਰਨ ਲਈ ਪੰਥਕ ਅਕਾਲੀ ਲਹਿਰ ਜਥੇਬੰਦੀ ਬਣਾ ਕੇ ਤੁਰੇ ਹਾ ਤਾਂ ਸਿੱਖ ਪੰਥ ਵਲੋਂ ਮਿਲ ਰਹੇ ਹੁੰਗਾਰੇ ਤੋਂ ਸੁਤੰਸਟ ਹਨ। ਅੱਜ ਦੇ ਸਮਾਗਮ ਵਿਚ ਸੰਤ ਸਮਾਜ ਨਾਲ ਸਬੰਧਤ ਤੇ ਪੰਥਕ ਅਕਾਲੀ ਲਹਿਰ ਆਰੰਭ ਕਰਨ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਨੌਜਵਾਨ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਹਾਜ਼ਰ ਸਨ।