ਕੀ ਸਿੱਖ ਸਿਰਫ਼ ਸਰਹੱਦਾਂ 'ਤੇ ਲੜਨ ਵਾਸਤੇ ਹੀ ਰਹਿ ਗਏ ਹਨ : ਤਰਲੋਚਨ ਸਿੰਘ ਵਜ਼ੀਰ
Published : Jun 26, 2020, 7:43 am IST
Updated : Jun 26, 2020, 7:43 am IST
SHARE ARTICLE
Tarlochan Singh Wazir
Tarlochan Singh Wazir

ਮਾਮਲਾ ਜੰਮੂ-ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ ਦਾ

ਜੰਮੂ : ਜੰਮੂ-ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ ਵਿਚ ਸਿੱਖਾਂ ਦੇ ਕਿਸੇ ਵੀ ਮੈਂਬਰ ਨੂੰ ਨਾ ਲਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਜੰਮੂ-ਕਸ਼ਮੀਰ ਗੁਰਦਵਾਰਾ ਪ੍ਰਬੰਧਕ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਐਮਐਲਸੀ ਤਰਲੋਚਨ ਸਿੰਘ ਵਜ਼ੀਰ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ, 'ਕੀ ਸਿੱਖ ਸਿਰਫ਼ ਸਰਹੱਦਾਂ 'ਤੇ ਲੜਨ ਵਾਸਤੇ ਹੀ ਰਹਿ ਗਏ ਹਨ, ਜਦੋਂ ਪ੍ਰਸ਼ਾਸਕੀ ਢਾਂਚੇ ਵਿਚ ਕਿਸੇ ਸਿੱਖ ਨੂੰ ਅਹੁਦਾ ਦੇਣ ਦੀ ਵਾਰੀ ਆਉਂਦੀ ਹੈ ਤਾਂ ਫਿਰ ਸਿੱਖ ਨਜ਼ਰ ਕਿਉਂ ਨਹੀਂ ਆਉਂਦੇ'।

Tarlochan Singh Wazir Tarlochan Singh Wazir

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਦਾ ਜੰਮੂ ਕਸ਼ਮੀਰ ਵਿਚ ਸਰਵਿਸ ਕਮਿਸ਼ਨ ਬਣਿਆ ਹੈ ਉਸ ਸਮੇਂ ਤੋਂ ਹੀ ਸਿੱਖਾਂ ਨਾਲ ਸਬੰਧਤ ਇਕ ਵਿਅਕਤੀ ਨੂੰ ਇਸ ਕਮਿਸ਼ਨ ਦਾ ਮੈਂਬਰ ਲਿਆ ਜਾਂਦਾ ਰਿਹਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੇਟਰੀ ਦਾ ਦਰਜਾ ਦੇਣ ਤੋਂ ਬਾਅਦ ਸਿੱਖਾਂ ਦੇ ਕਿਸੇ ਵੀ ਮੈਂਬਰ ਨੂੰ ਜੰਮੂ-ਕਸ਼ਮੀਰ ਸਰਵਿਸ ਕਮਿਸ਼ਨ ਵਿਚ ਸ਼ਾਮਲ ਨਾ ਕਰ ਕੇ ਸਿੱਖਾਂ ਨੂੰ ਇਹ ਪਹਿਲਾ ਤੋਹਫ਼ਾ ਦਿਤਾ ਹੈ।

PM Narendra ModiPM Narendra Modi

ਤਰਲੋਚਨ ਸਿੰਘ ਨੇ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਆਖ ਰਹੇ ਹਨ 'ਸਭਕਾ ਸਾਥ ਸਭਕਾ ਵਿਕਾਸ' ਪਰ ਸਾਨੂੰ ਨਹੀਂ ਲਗਦਾ ਇਹ ਸੱਭ ਦਾ ਸਾਥ ਸੱਭ ਦਾ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਭਾਈਚਾਰੇ ਤੋਂ ਦੋ ਮੈਂਬਰ ਲੈ ਲਏ ਗਏ, ਦੂਸਰੇ ਭਾਈਚਾਰੇ ਤੋਂ ਤਿੰਨ ਮੈਂਬਰ ਲਏ ਗਏ ਅਤੇ ਇਕ ਮੈਂਬਰ ਸ਼ੈਡਯੂਲ ਕਾਸਟ ਭਾਈਚਾਰੇ ਤੋਂ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਬਕਾ ਚੀਫ਼ ਸੈਕਟਰੀ ਤੇਜਾ ਸਿੰਘ, ਸਵਰਨ ਸਿੰਘ ਸਾਬਕਾ ਚੀਫ਼ ਇੰਜੀਨੀਅਰ, ਸਾਬਕਾ ਜੱਜ ਮਹਿੰਦਰ ਸਿੰਘ, ਜੇ.ਪੀ ਸਿੰਘ,

SikhSikh

ਡਾਕਟਰ ਤਾਰਾ ਸਿੰਘ ਪਬਲਿਕ ਸਰਵਿਸ ਕਮਿਸ਼ਨ ਦੇ ਵੱਖ ਵੱਖ ਸਮਿਆਂ ਵਿਚ ਮੈਂਬਰ ਰਹਿ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਸਿੱਖ ਭਾਈਚਾਰੇ ਨਾਲ ਸਬੰਧਤ ਵਿਅਕਤੀ ਨੂੰ ਇਸ ਕਮਿਸ਼ਨ ਦਾ ਮੈਂਬਰ ਨਹੀਂ ਲਿਆ ਗਿਆ। ਉਨ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਗਵਰਨਰ ਨੂੰ ਅਪੀਲ ਕੀਤੀ ਕਿ ਉਹ ਜਲਦ ਹੀ  ਸਿੱਖ ਭਾਈਚਾਰੇ ਦੇ ਇਕ ਮੈਂਬਰ ਨੂੰ ਕਮਿਸ਼ਨ ਵਿਚ ਸ਼ਾਮਲ ਕਰੇ, ਨਹੀਂ ਤਾਂ ਇਸ ਮਹਾਂਮਾਰੀ ਦੇ ਸਮੇਂ ਸਿੱਖਾਂ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਜਥੇਦਾਰ ਮਹਿੰਦਰ ਸਿੰਘ, ਜਗਜੀਤ ਸਿੰਘ, ਫ਼ਤਿਹ ਸਿੰਘ, ਅਵਤਾਰ ਸਿੰਘ ਖ਼ਾਲਸਾ, ਮਨਮੋਹਨ ਸਿੰਘ, ਰਮਨੀਕ ਸਿੰਘ, ਦਲਬਿੰਦਰ ਸਿੰਘ ਅਤੇ ਕੁਲਦੀਪ ਸਿੰਘ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement