Panthak News: ਗੁਰਦੁਆਰਾ ਆਲਮਗੀਰ ਦੀ ਲੰਗਰ ਮਰਿਆਦਾ ਨੂੰ ਭੰਗ ਕਰਨ ਵਾਲਾ ਸ਼ਰਾਰਤੀ ਅਨਸਰ ਕਾਬੂ
Published : Aug 26, 2024, 7:39 am IST
Updated : Aug 26, 2024, 7:39 am IST
SHARE ARTICLE
The mischievous element who broke the langar etiquette of Gurudwara Alamgir was arrested
The mischievous element who broke the langar etiquette of Gurudwara Alamgir was arrested

Panthak News: ਇਸ ਦੇ ਪਿੱਛੇ ਗਹਿਰੀ ਸਾਜ਼ਸ਼ ਕਰਨ ਵਾਲਾ ਕੌਣ ਹੈ? ਇਹ ਜਾਂਚ ਦਾ ਵਿਸ਼ਾ ਹੈ, ਜਿਸ ਨੂੰ ਪੁਲਿਸ ਪ੍ਰਸ਼ਾਸਨ ਜਲਦ ਸਾਹਮਣੇ ਲਿਆਵੇਗਾ।

Panthak News:  ਬੀਤੇ ਦਿਨ ਸਥਾਨਕ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਗੁਰੂ ਕੇ ਲੰਗਰ ਵਿਚ ਇਕ ਸ਼ਰਾਰਤੀ ਅਨਸਰ ਵਲੋਂ ਘਿਨੌਣੀ ਹਰਕਤ ਕਰਦਿਆਂ ਦਾਲ ਵਾਲੀ ਬਾਲਟੀ ਵਿਚ ਮੀਟ ਪਾਏ ਜਾਣ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਸਨੂੰ ਤੁਰਤ ਕਾਬੂ ਕਰ ਲਿਆ। ਇਸ ਹਰਕਤ ਨਾਲ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 

ਇਸ ਸਬੰਧੀ ਆਯੋਜਤ ਪ੍ਰੈੱਸ ਕਾਨਫ਼ਰੰਸ ਦੌਰਾਨ ਜਗਬੀਰ ਸਿੰਘ ਸੋਖੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਅਤੇ ਗੁਰਦੁਆਰਾ ਮੈਨੇਜਰ ਸਰਦਾਰ ਰਜਿੰਦਰ ਸਿੰਘ ਟੌਹੜਾ ਨੇ ਦਸਿਆ ਕਿ ਪਿੰਡ ਲਾਪਰਾਂ ਦੇ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ ਨੇ ਲੰਗਰ ਦੀ ਦਾਲ ਵਾਲੀ ਬਾਲਟੀ ਵਿਚ ਮੀਟ ਪਾਉਣ ਦੀ ਘਿਨੌਣੀ ਹਰਕਤ ਕੀਤੀ। ਇਸ ਦੇ ਪਿੱਛੇ ਗਹਿਰੀ ਸਾਜ਼ਸ਼ ਕਰਨ ਵਾਲਾ ਕੌਣ ਹੈ? ਇਹ ਜਾਂਚ ਦਾ ਵਿਸ਼ਾ ਹੈ, ਜਿਸ ਨੂੰ ਪੁਲਿਸ ਪ੍ਰਸ਼ਾਸਨ ਜਲਦ ਸਾਹਮਣੇ ਲਿਆਵੇਗਾ।

ਉਨ੍ਹਾਂ ਕਿਹਾ ਬੇਅਦਬੀ ਜਿਹੀਆਂ ਹਰਕਤਾਂ ਰੋਕਣ ਲਈ ਕਾਨੂੰਨ ਦੀਆਂ ਜੋ ਧਰਾਵਾਂ ਬਣਾਈਆਂ ਹਨ, ਉਹ ਨਾਕਾਫ਼ੀ ਸਾਬਤ ਹੋ ਰਹੀਆਂ ਹਨ। ਇਸ ਉਪਰੰਤ ਥਾਣਾ ਡੇਹਲੋਂ ਦੇ ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਸੀਸੀਟੀਵੀ ਕੈਮਰਿਆਂ ਰਾਹੀਂ ਉਸਦੀ ਇਸ ਹਰਕਤ ਨੂੰ ਦੇਖਣ ਤੇ ਜਾਂਚ-ਪੜਤਾਲ ਕਰਨ ਉਪਰੰਤ 298 ਬੀ ਤਹਿਤ ਮਾਮਲਾ ਦਰਜ ਕੀਤਾ। 

ਇਸ ਮੌਕੇ ਜਗਬੀਰ ਸੋਖੀ ਨੇ ਕਿਹਾ ਬੇਅਦਬੀ ਵਰਗੀਆਂ ਘਿਨਾਉਣੀਆਂ ਹਰਕਤਾਂ ਪਿੱਛੇ ਲੁਕੇ ਸ਼ੈਤਾਨੀ ਦਿਮਾਗ ਵਾਲੇ ਕਿੰਨਾ ਚਿਰ ਧਰਮੀ ਲੋਕਾਂ ਦੀ ਸ਼ਰਧਾ ਨਾਲ ਖਿਲਵਾੜ ਕਰਦੇ ਰਹਿਣਗੇ ਅਤੇ ਕਾਨੂੰਨ ਦੀਆਂ ਧਰਾਵਾਂ ਨਾਲ ਖੇਡਦੇ ਰਹਿਣਗੇ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰੂ ਘਰ ਤੇ ਚੜ੍ਹ ਕੇ ਆਉਣ ਵਾਲਿਆਂ ਲਈ ਤੇਗ ਪੱਕੀ ਹੈ।

ਜਗਬੀਰ ਸੋਖੀ ਨੇ ਕਿਹਾ ਵਿਚਾਰਨ ਵਾਲੀ ਗੱਲ ਹੈ ਕਿ ਸ਼ਰਧਾਵਾਨ ਸ਼ਰਧਾਲੂ ਗੁਰੂ ਕੇ ਲੰਗਰਾਂ ਲਈ ਪ੍ਰਸ਼ਾਦੇ ਵੀ ਲੈ ਕੇ ਆਉਂਦੇ ਨੇ ਦਾਲ ਸਬਜ਼ੀ ਵੀ ਲੈ ਕੇ ਆਉਂਦੇ ਨੇ, ਦੂਜੇ ਪਾਸੇ ਚਤਰ ਬੁੱਧੀ ਵਾਲੇ ਭੋਲੇ ਭਾਲੇ ਚਿਹਰੇ ਬਣਾ ਕੇ ਘਿਨੌਉਣੀਆਂ ਹਰਕਤਾਂ ਕਰਨ ਵਾਲੇ ਗੁਰੂ ਘਰ ਦੀ ਮਰਿਆਦਾ ਨਾਲ ਖਿਲਵਾੜ ਕਰਦੇ ਨੇ ਅਤੇ ਬੇਅਦਬੀ ਵਰਗੀਆਂ ਘਟੀਆ ਹਰਕਤਾਂ ਕਰ ਜਾਂਦੇ ਹਨ। ਇਸ ਮੌਕੇ ਹਰਦੀਪ ਸਿੰਘ ਮੀਤ ਮੈਨੇਜਰ, ਮਨਪ੍ਰੀਤ ਸਿੰਘ ਖਟੜਾ, ਗੁਰਪ੍ਰੀਤ ਸਿੰਘ ਪੀਤਾ, ਗੁਰਦੀਪ ਸਿੰਘ ਰਾਜੂ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement