ਉਂਟਾਰੀਉ ਚੋਣਾਂ ਵਿਚ ਪੰਜਾਬੀ ਸਿੱਖ ਨੇ ਬਣਾਇਆ ਰੀਕਾਰਡ
Published : Oct 26, 2018, 12:04 am IST
Updated : Oct 26, 2018, 12:04 am IST
SHARE ARTICLE
Gurpreet Singh Dhillon
Gurpreet Singh Dhillon

ਗੁਰਪ੍ਰੀਤ ਸਿੰਘ ਢਿੱਲੋਂ ਨੇ ਅਪਣੇ ਵਿਰੋਧੀ ਵਿੱਕੀ ਢਿੱਲੋਂ ਨੂੰ 9092 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ.........

ਬਰੈਂਪਟਨ : ਕੈਨੇਡਾ ਦੇ ਉਂਟਾਰੀਉ ਸੂਬੇ ਵਿਚ ਹੋਈਆਂ ਮਿਉਂਸਪਲ ਚੋਣਾਂ ਦੇ ਨਤੀਜੇ ਆ ਗਏ ਹਨ। ਇਥੇ ਕਈ ਪੰਜਾਬੀ ਜਿੱਤ ਹਾਸਲ ਕਰਨ ਤੋਂ ਪਿੱਛੇ ਰਹਿ ਗਏ ਤਾਂ ਕੋਈ ਜਿੱਤ ਦਾ ਰੀਕਾਰਡ ਦਰਜ ਕਰਨ ਵਿਚ ਸਫ਼ਲ ਰਿਹਾ। ਟੋਰਾਂਟੋ ਵਿਚ ਸਿਰਫ਼ ਚਾਰ ਪੰਜਾਬੀਆਂ ਨੂੰ ਹੀ ਸਫ਼ਲਤਾ ਮਿਲੀ ਹੈ। ਉੁਂਟਾਰੀਉ ਸੂਬੇ ਦੇ ਸ਼ਹਿਰ ਟੋਰਾਂਟੋ, ਬਰੈਂਪਟਨ ਅਤੇ ਮਿਸੀਸਾਗਾ ਵਿਚ ਕੋਈ ਪੰਜਾਬੀ ਮੇਅਰ ਤਾਂ ਨਹੀਂ ਬਣਿਆ ਪਰ ਬਰੈਂਪਟਨ ਦੇ ਗੁਰਪ੍ਰੀਤ ਢਿੱਲੋਂ ਖੇਤਰੀ ਕੌਂਸਲਰ ਬਣੇ ਅਤੇ ਉਨ੍ਹਾਂ ਨੂੰ ਰੀਕਾਰਡ ਪੱਧਰ 'ਤੇ ਵੋਟਾਂ ਮਿਲੀਆਂ। ਟੋਰਾਂਟੋ ਵਿਚ ਪਿਛਲੇ ਮੇਅਰ ਜੌਹਨ ਟੋਰੀ ਦੁਬਾਰਾ ਕੁਰਸੀ 'ਤੇ ਬੈਠ ਗਏ ਹਨ।

ਇਸੇ ਤਰ੍ਹਾਂ ਮਿਸੀਸਾਗਾ ਵਿਚ ਬੌਨੀ ਕਰੌਂਬੀ ਦੁਬਾਰਾ ਮੇਅਰ ਬਣ ਗਈ ਹੈ। ਬਰੈਂਪਟਨ ਦੀ ਪਿਛਲੀ ਮੇਅਰ ਲਿੰਦਾ ਜੈਫ਼ਰੀ ਚਾਰ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਸਾਬਕਾ ਸੂਬਾਈ ਕੰਜ਼ਰਵੇਟਿਵ ਪਾਰਟੀ ਲੀਡਰ ਪੈਟਰਿਕ ਬਰਾਊਨ ਤੋਂ ਹਾਰ ਗਈ। ਬਰੈਂਪਟਨ ਦੇ ਵਾਰਡ 9-10 ਵਿਚ ਸੱਭ ਤੋਂ ਦਿਲਚਸਪ ਸਮਝੇ ਜਾਣ ਵਾਲੇ ਮੁਕਾਬਲੇ ਵਿਚ ਖੇਤਰੀ ਕੌਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਅਪਣੇ ਵਿਰੋਧੀ ਵਿੱਕੀ ਢਿੱਲੋਂ (ਸਾਬਕਾ ਕੌਂਸਲਰ) ਨੂੰ 9092 ਵੋਟਾਂ ਦੇ ਵੱਡੇ ਫ਼ਰਕ ਨਾਲ ਪਛਾੜ ਦਿਤਾ। ਪਿਛਲੀ ਵਾਰ ਗੁਰਪ੍ਰੀਤ ਢਿੱਲੋਂ ਪਹਿਲੀ ਵਾਰ ਕੌਂਸਲਰ ਬਣੇ ਸਨ।

ਇਸ ਵਾਰ ਉਨ੍ਹਾਂ ਨੇ ਪੂਰੇ ਉਂਟਾਰੀਉ ਵਿਚ 55.46 ਫ਼ੀ ਸਦੀ ਵੋਟਾਂ ਲੈ ਕੇ ਰੀਕਾਰਡ ਬਣਾਇਆ ਹੈ। ਇਸੇ ਵਾਰਡ ਵਿਚ ਸਾਬਕਾ ਸਕੂਲ ਟਰੱਸਟੀ ਹਰਕੀਰਤ ਸਿੰਘ ਕੌਂਸਲਰ ਚੁਣੇ ਗਏ ਹਨ, ਉਨ੍ਹਾਂ 42.87 ਫ਼ੀ ਸਦੀ ਵੋਟਾਂ ਹਾਸਲ ਕੀਤੀਆਂ ਹਨ। ਇਸੇ ਵਾਰਡ ਵਿਚ ਬਲਬੀਰ ਸੋਹੀ ਨੇ ਸਕੂਲ ਟਰੱਸਟੀ ਵਜੋਂ ਚੋਣ ਜਿੱਤੀ ਹੈ। ਉਨ੍ਹਾਂ ਪੱਤਰਕਾਰ ਸੱਤਪਾਲ ਜੌਹਲ ਸਣੇ 11 ਉਮੀਦਵਾਰਾਂ ਨੂੰ ਮਾਤ ਦਿਤੀ। ਮਿਸੀਸਾਗਾ ਵਿਚ ਸਾਬਕਾ ਮੰਤਰੀ ਦੀਪਿਕਾ ਦਮਰਲਾ ਤੇ ਓਕਵਿਲ ਤੋਂ ਜਸਵਿੰਦਰ ਸੰਧੂ ਕੌਂਸਲਰ ਜਿੱਤੇ ਹਨ।           (ਪੀ.ਟੀ.ਆਈ)

Location: Canada, Ontario, Brampton

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement