ਬਾਰ੍ਹਵੀਂ ਦੀ ਕਿਤਾਬ 'ਚ ਚੁੱਪ-ਚਪੀਤੇ ਹੋਈ ਤਬਦੀਲੀ
Published : Apr 27, 2018, 1:50 am IST
Updated : Apr 27, 2018, 1:50 am IST
SHARE ARTICLE
Changes in12th Class Book
Changes in12th Class Book

ਨਵੀਂ ਪੁਸਤਕ ਵਿਚ ਗੁਰਇਤਿਹਾਸ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ

ਕੋਟਕਪੂਰਾ : ਸਿੱਖ ਇਤਿਹਾਸ ਨਵਾਂ ਲਿਖਣ ਜਾਂ ਬਦਲਣ ਸਬੰਧੀ ਚਲੀਆਂ ਚਰਚਾਵਾਂ ਦਾ ਵਿਰੋਧ ਕਰਨ ਵਾਲੀਆਂ ਚਿੰਤਕ ਧਿਰਾਂ ਤਾਂ ਅਵੇਸਲੀਆਂ ਹੋ ਗਈਆਂ ਪਰ ਉਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ 12ਵੀਂ ਜਮਾਤ 'ਚ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ 'ਚ ਪੜ੍ਹਾਈ ਜਾਣ ਵਾਲੀ ਪੁਸਤਕ 'ਚ ਜੋ ਪੰਜਾਬ ਦਾ ਇਤਿਹਾਸ ਦਰਸਾਇਆ ਜਾ ਰਿਹਾ ਸੀ, ਇਸ ਵਾਰ ਚੁੱਪ-ਚਪੀਤੇ ਉਸ ਨੂੰ ਬਦਲ ਦਿਤਾ ਗਿਆ ਹੈ। ਪਹਿਲਾਂ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ 'ਚ ਵਿਦਿਆਰਥੀ ਗੁਰੂ ਸਾਹਿਬਾਨਾਂ ਦਾ ਜੀਵਨ, ਉਨ੍ਹਾਂ ਦੀਆਂ ਸਿਖਿਆਵਾਂ, ਸ਼ਹੀਦੀ ਸਮੇਤ ਸਿੱਖ ਇਤਿਹਾਸ, ਬੰਦਾ ਸਿੰਘ ਬਹਾਦਰ, ਦਲ ਖ਼ਾਲਸਾ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ, ਮਹਾਰਾਜਾ ਦਾ ਸ਼ਾਸਨ ਪ੍ਰਬੰਧ, ਮਹਾਰਾਜਾ ਦਾ ਆਚਰਨ ਅਤੇ ਸ਼ਖ਼ਸੀਅਤ, ਐਂਗਲੋ ਸਿੱਖ ਸਬੰਧ, ਪਹਿਲਾ ਐਂਗਲੋ ਸਿੱਖ ਯੁੱਧ, ਦੂਜਾ ਐਂਗਲੋ ਸਿੱਖ ਯੁੱਧ ਅਤੇ ਪੰਜਾਬ ਦਾ ਮਿਲਾਉਣਾ ਆਦਿ ਸਮੇਤ ਇਤਿਹਾਸ ਦੇ ਹੋਰ ਬਹੁਤ ਕਿੱਸੇ ਮੌਜੂਦ ਹੁੰਦੇ ਸਨ

12tth Class Book12th Class Book

ਪਰ ਇਸ ਵਾਰ ਪੰਜਾਬ ਦੇ ਇਤਿਹਾਸ ਵਾਲੀ ਇਸ ਪੁਸਤਕ 'ਚ ਬੰਦਾ ਸਿੰਘ ਬਹਾਦਰ, ਸਿੱਖ ਕੌਮ ਦਾ ਸੰਘਰਸ਼, ਦਲ ਖ਼ਾਲਸਾ, ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਆਦਿਕ ਤੋਂ ਬਿਨਾਂ ਸਿੱਖ ਇਤਿਹਾਸ ਬਾਰੇ ਹੋਰ ਕੁੱਝ ਵੀ ਨਹੀਂ ਦਰਸਾਇਆ ਗਿਆ। ਇਕ ਸਕੂਲ ਅਧਿਆਪਕ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਪਹਿਲਾਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਸਿਲੇਬਸ ਜਾਰੀ ਕੀਤਾ ਜਾਂਦਾ ਸੀ ਅਤੇ ਪ੍ਰਾਈਵੇਟ ਪ੍ਰਕਾਸ਼ਨਾ ਵਲੋਂ ਗਾਈਡ ਟਾਈਪ ਕਿਤਾਬਾਂ ਛਾਪ ਕੇ ਸਰਕਾਰੀ/ਗ਼ੈਰ ਸਰਕਾਰੀ ਸਕੂਲਾਂ 'ਚ ਪੜ੍ਹਾਈਆਂ ਜਾਂਦੀਆਂ ਸਨ ਪਰ ਇਸ ਵਾਰ ਪੰਜਾਬ ਸਕੂਲ ਸਿਖਿਆ ਬੋਰਡ ਨੇ ਖ਼ੁਦ ਅਪਣੇ ਤੌਰ 'ਤੇ ਜੋ ਇਤਿਹਾਸ ਦੀ ਕਿਤਾਬ ਛਾਪੀ ਹੈ, ਉਸ ਵਿਚ ਗੁਰਇਤਿਹਾਸ ਦਾ ਜ਼ਿਕਰ ਤਕ ਨਹੀਂ ਅਤੇ ਉਪਰੋਕਤ ਦਰਸਾਏ ਅਨੁਸਾਰ ਮਿਸਲਕਾਲ, ਦਲ ਖ਼ਾਲਸਾ ਆਦਿਕ ਦਾ ਬਹੁਤ ਹੀ ਸੰਖੇਪ 'ਚ ਜ਼ਿਕਰ ਹੈ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement