
ਖਿੜਕੀਆਂ, ਦਰਵਾਜੇ ਅਤੇ ਰੋਸ਼ਨਦਾਨ ਸਮੇਤ ਕਾਫ਼ੀ ਕੀਮਤੀ ਸਾਮਾਨ ਵੇਚਿਆ
ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਇਤਿਹਾਸਕ 'ਗੁਰੂ ਨਾਨਕ ਮਹਿਲ' ਬਾਠਾਂਵਾਲਾ ਵਿਚ ਤੋੜਭੰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਸਥਾਨਕ ਲੋਕਾਂ ਨੇ ਓਕਾਫ਼ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਨਾਲ ਲਗਭਗ 400 ਸਾਲ ਪੁਰਾਣੇ 'ਗੁਰੂ ਨਾਨਕ ਮਹਿਲ' ਦਾ ਵੱਡਾ ਹਿੱਸਾ ਤੋੜ ਦਿੱਤਾ। ਇਸ ਦੇ ਨਾਲ ਹੀ ਮਹਿਲ ਦੀਆਂ ਕੀਮਤੀ ਖਿੜਕੀਆਂ ਅਤੇ ਦਰਵਾਜੇ ਵੇਚ ਦਿੱਤੇ। ਇਲਾਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਤੋੜਭੰਨ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
Historical 'Guru Nanak palace' demolished in Pakistan
ਪਾਕਿਸਤਾਨੀ ਅਖ਼ਬਾਰ 'ਡਾਨ' ਦੀ ਇਕ ਰਿਪੋਰਟ ਮੁਤਾਬਕ ਇਸ ਚਾਰ ਮੰਜ਼ਲਾ ਇਮਾਰਤ ਦੀਆਂ ਕੰਧਾਂ 'ਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਇਲਾਵਾ ਹਿੰਦੂ ਸ਼ਾਸਕਾਂ ਅਤੇ ਰਾਜਕੁਮਾਰਾਂ ਦੀਆਂ ਤਸਵੀਰਾਂ ਸਨ। ਦੱਸਿਆ ਜਾਂਦਾ ਹੈ ਕਿ 'ਗੁਰੂ ਨਾਨਕ ਮਹਿਲ' ਚਾਰ ਸਦੀ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਥਾਂ 'ਤੇ ਭਾਰਤ ਸਮੇਤ ਦੁਨੀਆਂ ਭਰ ਤੋਂ ਸਿੱਖ ਆਉਂਦੇ ਹਨ। ਸੂਬਾ ਰਾਜਧਾਨੀ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਨਾਰੋਵਾਲ ਸ਼ਹਿਰ ਵਿਚ ਬਣੇ ਇਸ ਮਹਿਲ ਵਿਚ 16 ਕਮਰੇ ਸਨ ਅਤੇ ਹਰ ਕਮਰੇ 'ਚ ਘੱਟੋ-ਘੱਟ ਤਿੰਨ ਦਰਵਾਜੇ ਅਤੇ ਚਾਰ ਰੋਸ਼ਨਦਾਨ ਸਨ।
Baba Nanak
ਰਿਪੋਰਟ ਮੁਤਾਬਕ ਓਕਾਫ਼ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਨਾਲ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਮਹਿਲ ਦੇ ਅੰਸ਼ਕ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਸ ਦੀਆਂ ਕੀਮਤੀ ਖਿੜਕੀਆਂ, ਦਰਵਾਜੇ ਤੇ ਰੋਸ਼ਨਦਾਨ ਵੇਚ ਦਿੱਤੇ। ਅਧਿਕਾਰੀਆਂ ਨੂੰ ਇਸ ਮਹਿਲ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਥਾਨਕ ਨਾਗਰਿਕ ਮੁਹੰਮਦ ਅਸਲਮ ਨੇ ਕਿਹਾ, "ਇਸ ਪੁਰਾਣੀ ਇਮਾਰਤ ਨੂੰ 'ਬਾਬਾ ਗੁਰੂ ਨਾਨਕ ਮਹਿਲ' ਕਿਹਾ ਜਾਂਦਾ ਹੈ ਅਤੇ ਅਸੀਂ ਉਸ ਨੂੰ ਮਹਲਾਂ ਨਾਮ ਦਿੱਤਾ ਹੈ। ਭਾਰਤ ਸਮੇਤ ਦੁਨੀਆਂ ਭਰ ਤੋਂ ਸਿੱਖ ਇੱਥੇ ਆਇਆ ਕਰਦੇ ਹਨ।"
Pakistan flag
ਇਕ ਹੋਰ ਸਥਾਨਕ ਨਾਗਰਿਕ ਮੁਹੰਮਦ ਅਸ਼ਰਫ ਨੇ ਕਿਹਾ, "ਓਕਾਫ਼ ਵਿਭਾਗ ਨੂੰ ਇਸ ਬਾਰੇ ਦੱਸਿਆ ਗਿਆ ਕਿ ਕੁਝ ਪ੍ਰਭਾਵਸ਼ਾਲੀ ਲੋਕ ਇਮਾਰਤ ਵਿਚ ਤੋੜਭੰਨ ਕਰ ਰਹੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉੱਥੇ ਕੋਈ ਪਹੁੰਚਿਆ।" ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਹੀਦ ਅਸਗਰ ਨੇ ਕਿਹਾ, "ਮਾਲੀਆ ਰਿਕਾਰਡ ਵਿਚ ਇਸ ਇਮਾਰਤ ਦਾ ਕੋਈ ਜ਼ਿਕਰ ਨਹੀਂ ਹੈ। ਇਹ ਇਮਾਰਤ ਇਤਿਹਾਸਕ ਪ੍ਰਤੀਤ ਹੁੰਦੀ ਹੈ ਅਤੇ ਅਸੀਂ ਨਗਰ ਪਾਲਿਕਾ ਕਮੇਟੀ ਦੇ ਰਿਕਾਰਡ ਦੀ ਜਾਂਚ ਕਰ ਰਹੇ ਹਾਂ।"
Historical 'Guru Nanak palace' demolished in Pakistan
ਈ.ਟੀ.ਪੀ.ਬੀ. ਸਿਆਲਕੋਟ ਖੇਤਰ ਦੇ ਰੈਂਟ ਕੁਲੈਕਟਰ ਰਾਣਾ ਵਹੀਦ ਨੇ ਕਿਹਾ, "ਸਾਡੀ ਟੀਮ ਗੁਰੂ ਨਾਨਕ ਮਹਿਲ ਬਾਠਾਂਵਾਲਾ ਦੇ ਸਬੰਧ ਵਿਚ ਜਾਂਚ ਕਰ ਰਹੀ ਹੈ। ਜੇ ਇਹ ਜਾਇਦਾਦ ਈ.ਟੀ.ਪੀ.ਬੀ. ਦੀ ਹੈ ਤਾਂ ਇਸ ਵਿਚ ਤੋੜਭੰਨ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।