ਸੈਲਾਨੀਆਂ ਦੀ ਵੱਧ ਰਹੀ ਆਮਦ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਟੂਰਿਜ਼ਮ ਕਾਰੋਬਾਰ ਹੋਇਆ ਪ੍ਰਫੁੱਲਤ
Published : Jun 28, 2018, 9:39 am IST
Updated : Jun 28, 2018, 9:39 am IST
SHARE ARTICLE
Sri Anandpur Sahib
Sri Anandpur Sahib

ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਦੀ ਗੋਦ ਵਿਚ ਰੂਪਨਗਰ ਜ਼ਿਲ੍ਹੇ ਦੇ ਦੋ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਕੁਦਰਤੀ ਮਨਮੋਹਕ ਪ੍ਰਦੂਸ਼ਣ...

ਸ੍ਰੀ ਅਨੰਦਪੁਰ ਸਾਹਿਬ: ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਦੀ ਗੋਦ ਵਿਚ ਰੂਪਨਗਰ ਜ਼ਿਲ੍ਹੇ ਦੇ ਦੋ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਕੁਦਰਤੀ ਮਨਮੋਹਕ ਪ੍ਰਦੂਸ਼ਣ ਮੁਕਤ ਵਾਤਾਵਰਣ ਸਾਫ਼ ਸੁਥਰੇ ਪੋਣ ਪਾਣੀ ਵਗਦੇ ਸਤਲੁਜ ਦਰਿਆ ਅਤੇ ਪਵਿੱਤਰ ਤੇ ਧਾਰਮਕ ਅਸਥਾਨਾਂ ਨੇ ਇਸ ਵਾਰ ਗਰਮੀਆਂ ਵਿਚ ਸੈਲਾਨੀਆਂ ਦੀ ਇਸ ਖੇਤਰ ਵੱਲ ਖਿੱਚ ਦੇ ਅੰਕੜਿਆਂ ਵਿਚ ਜ਼ਿਕਰਯੋਗ ਵਾਧਾ ਕੀਤਾ ਹੈ ਜਿਸਦੇ ਨਾਲ ਇਸ ਖੇਤਰ ਦਾ ਸੈਰ ਸਪਾਟਾ ਕਾਰੋਬਾਰ ਤੇ ਵਪਾਰ ਵੀ ਪ੍ਰਫੁੱਲਤ ਹੋ ਰਿਹਾ ਹੈ।

ਜੇਕਰ ਅੰਕੜਿਆਂ ਦੀ ਗਿਣਤੀ ਮਿਣਤੀ ਨੂੰ ਦਰ ਕਿਨਾਰ ਕਰਕੇ ਪਹਿਲੇ ਨਜ਼ਰੇ ਤੱਕਿਆ ਜਾਵੇ ਤਾਂ ਵਿਸ਼ਵ ਪ੍ਰਸਿੱਧ ਮਿਊਜੀਅਮ ਵਿਰਾਸਤ-ਏ-ਖਾਲਸਾ ਨੇ ਸੈਲਾਨੀਆਂ ਦੀ ਖਿੱਚ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਅੰਕੜਿਆ ਨੂੰ ਕਈ ਵਾਰ ਡੇਢ ਤੋਂ ਦੋ ਗੁਣਾ ਤੱਕ ਦੇ ਵਾਧੇ ਦਰਜ ਕਰਵਾ ਦਿੱਤੇ। ਇਸ ਮਿਊਜਿਅਮ ਦੇ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ ਦੋਰਾਨ ਲੋਕਾਂ ਦੀ ਇਥੇ ਆਮਦ ਵਿਚ ਚੋਖਾਂ ਵਾਧਾ ਹੋਇਆ ਹੈ ਜਿਸਨੇ ਇਸਦੇ ਆਲੇ ਦੁਆਲੇ ਦੇ ਵਪਾਰ ਤੇ ਕਾਰੋਬਾਰ ਵਿਚ ਇਕ ਵੱਡਾ ਹੁਲਾਰਾ ਲਿਆ ਦਿਤਾ ਹੈ।

ਧਾਰਮਿਕ ਅਸਥਾਨਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਜਾਣ ਵਾਲੇ ਸ਼ਰਧਾਲੂਆ ਨੇ ਵੀ ਇਸ ਵਾਰ ਆਪਣੀ ਗਿਣਤੀ ਵਿਚ ਵੱਡਾ ਵਾਧਾ ਦਰਜ ਕਰਵਾਇਆ ਹੈ ਜਿਸਨੇ ਇਸ ਇਲਾਕੇ ਨੂੰ ਸੈਲਾਨੀਆਂ ਅਤੇ ਸੰਗਤਾਂ ਦੀ ਖਿੱਚ ਦਾ ਕੇਂਦਰ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਕਿਹਾ ਕਿ ਭਾਵੇਂ ਤਖਤ ਸਾਹਿਬ ਤੇ ਸੰਗਤਾਂ ਦੀ ਸਦਾ ਹੀ ਆਮਦ ਰਹਿੰਦੀ ਹੈ ਪ੍ਰੰਤੂ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਬਹੁਤ ਸਾਰੇ ਪਰਿਵਾਰ ਦੂਰ ਦੁਰਾਡੇ ਇਲਾਕਿਆਂ ਤੋਂ ਆਪਣੇ ਬੱਚਿਆ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਏ ਦੀਦਾਰ ਕਰਵਾਉਣ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਵੱਡੀ ਗਿਣਤੀ ਵਿਚ ਪੁੱਜੇ ਹਨ।

ਭਾਖੜਾ ਡੈਮ ਦੇ ਸਹਾਇਕ ਲੋਕ ਸੰਪਰਕ ਅਫਸਰ ਸਤਨਾਮ ਸਿੰਘ ਨੇ ਕਿਹਾ ਕਿ ਨੰਗਲ ਵਿਚ ਸਥਿਤ ਭਾਖੜਾ ਡੈਮ ਨੂੰ ਵੇਖਣ ਲਈ ਹੋਰ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਕਾਫੀ ਇਜ਼ਾਫ਼ਾ ਹੋਇਆ ਹੈ। ਨਗਰ ਕੋਸਲ ਨੰਗਲ ਦੇ ਕਾਰਜਸਾਧਕ ਅਫਸਰ ਮਨਜਿੰਦਰ ਸਿੰਘ ਨੇ ਦਸਿਆ ਕਿ ਨੰਗਲ ਵਿਚ ਸਥਾਪਤ ਕੀਤੇ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਨੂੰ ਵੇਖਣ ਲਈ ਵੀ ਕਾਫੀ ਸੈਲਾਨੀਆਂ ਦੇ ਪੁੱਜਣ ਦੀ ਸੂਚਨਾ ਮਿਲ ਰਹੀ ਹੈ।

ਇਸ ਖੇਤਰ ਵਿਚ ਸੈਲਾਨੀਆਂ ਦੀ ਆਮਦ 'ਚ ਹੋਏ ਚੋਖੇ ਵਾਧੇ ਬਾਰੇ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਇਸ ਖੇਤਰ ਵਿਚ ਚੱਲ ਰਹੇ ਬੈਂਕਾਂ ਦੇ ਅੰਕੜੇ ਤਸਦੀਕ ਕਰਦੇ ਹਨ ਕਿ ਇਸ ਇਲਾਕੇ ਵਿਚ ਵਪਾਰ ਕਾਰੋਬਾਰ ਤੇਜੀ ਨਾਲ ਪ੍ਰਫੁੱਲਤ ਹੋ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਏ.ਐਸ.ਐਮ. ਦਲਜੀਤ ਸਿੰਘ ਅਤੇ ਨੰਗਲ ਰੇਲਵੇ ਸਟੇਸ਼ਨ ਦੇ ਏ.ਐਸ.ਐਮ. ਤਰਲੋਕ ਸਿੰਘ ਵੀ ਸੈਲਾਨੀਂਆਂ ਦੀ ਇਸ ਵਾਰ ਇਸ ਖਿਤੇ ਵਿਚ ਹੋਈ ਜਿਕਰਯੋਗ ਆਮਦ ਦੀ ਪੁਸ਼ਟੀ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਰੇਲਵੇ ਦੇ ਬਿਜਨੈਸ ਵਿਚ ਵੀ ਵਾਧਾ ਹੋ ਰਿਹਾ ਹੈ। ਟਰਾਂਸਪੋਟ ਵਿਭਾਗ ਦੇ ਸਥਾਨਕ ਅੰਕੜਿਆ ਨੇ ਵੀ ਸੈਲਾਨੀਆਂ ਦੀ ਆਮਦ ਵਿਚ ਹੋਏ ਵਾਧੇ ਨੂੰ ਤਸਦੀਕ ਕੀਤਾ ਹੈ।ਖੁਸ਼ਹਾਲੀ ਅਤੇ ਹਰਿਆਲੀ ਦਾ ਸੁਮੇਲ ਇਹ ਧਾਰਮਿਕ ਮਹੱਤਤਾ ਰੱਖਣ ਵਾਲਾ ਇਲਾਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਯਤਨਾਂ ਨਾਲ ਆਉਣ ਵਾਲੇ ਕੁਝ ਸਾਲਾਂ ਵਿਚ ਵਿਸ਼ਵ ਦੇ ਮਾਨ ਚਿੱਤਰ 'ਤੇ ਇਕ ਵੱਖਰੀ ਦਿੱਖ ਵਿਚ ਨਜ਼ਰ ਆਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement