ਨਾ ਬਾਦਲ, ਨਾ ਕੋਈ ਹੋਰ ਨੇਤਾ ਸਪੋਕਸਮੈਨ ਨੂੰ ਦਬਾਅ ਸਕਦੈ
Published : Oct 28, 2018, 12:20 am IST
Updated : Oct 28, 2018, 12:20 am IST
SHARE ARTICLE
Dhian Singh Mand
Dhian Singh Mand

ਅਸੀ ਸਪੋਕਸਮੈਨ ਨਾਲ ਖੜੇ ਹਾਂ ਕਿਉਂਕਿ ਉਹ ਸੱਚ ਲਿਖਦਾ ਹੈ : ਮੰਡ

ਫ਼ਿਰੋਜ਼ਪੁਰ : ਨਾ ਬਾਦਲ ਨਾ ਕੋਈ ਹੋਰ ਰਾਜ ਨੇਤਾ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੀ ਆਵਾਜ਼ ਨੂੰ ਦਬਾ ਸਕਦੇ ਨਾ ਪੱਤਰਕਾਰਾਂ ਦੀ। ਅਸੀਂ ਸਪੋਕਸਮੈਨ ਅਖ਼ਬਾਰ ਅਤੇ ਉਸ ਦੇ ਮਾਲਕਾਂ ਨਾਲ ਖੜੇ ਹਾਂ ਕਿਉਂਕਿ ਉਹ ਸੱਚ ਹੀ ਛਾਪਦੇ ਤੇ ਲਿਖਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਪੋਕਸਮੈਨ ਦੇ ਪੱਤਰਕਾਰ ਨਾਲ ਸਾਂਝਾ ਕਰਦਿਆਂ ਭਾਈ ਧਿਆਨ ਸਿੰਘ ਮੰਡ ਹੋਰਾਂ ਨੇ ਕਿਹਾ ਕਿ ਪੰਜਾਬ ਵਿਚ ਸਾਡਾ ਬਰਗਾੜੀ ਮੋਰਚਾ ਲੋਕ ਲਹਿਰ ਪੈਦਾ ਕਰ ਰਿਹਾ ਹੈ ਤੇ ਦਿਨ ਬ ਦਿਨ ਲੋਕ ਭਾਰੀ ਤਦਾਦ ਵਿਚ ਸਾਡੇ ਨਾਲ ਜੁੜ ਰਹੇ ਹਨ।

ਇਹੋ ਲੋਕ ਲਹਿਰ ਪੰਜਾਬ ਵਿਚ ਲੋਕ ਰਾਜ ਦੀ ਸਥਾਪਨਾ ਕਰੇਗੀ।ਉਨ੍ਹਾਂ ਕਿਹਾ ਕਿ ਅਸੀਂ ਸੱਚ ਲਿਖ ਰਹੇ ਹਰ ਇਕ ਪੱਤਰਕਾਰ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਖੜੇ ਰਹਾਂਗੇ, ਜੇ ਮੀਡੀਆ ਨੂੰ ਹੀ ਸੱਚ ਲਿਖਣ ਦੀ ਆਜ਼ਾਦੀ ਨਹੀਂ ਹੋਵੇਗੀ ਤਾਂ ਦੇਸ਼ ਦਾ ਚੌਥਾ ਪਾਵਾ ਹੀ ਢਹਿ ਢੇਰੀ ਹੋ ਜਾਵੇਗਾ ਤੇ ਫਿਰ ਲੋਕਤੰਤਰ ਕਿਥੇ ਬਚੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਾ ਕਾਂਗਰਸ ਦੀਆਂ ਸਰਕਾਰਾਂ ਨੇ ਲੋਕ ਰਾਜ ਸਥਾਪਤ ਕੀਤਾ

ਤੇ ਨਾ ਬਾਦਲਾਂ ਨੇ, ਪੰਜਾਬ ਅੰਦਰ ਅੱਜ ਜੰਗਲ ਵਰਗਾ ਰਾਜ ਹੈ, ਕਾਨੂੰਨ ਵਿਵਸਥਾ ਦੀ ਸਥਿਤੀ ਪੰਜਾਬ ਅੰਦਰ ਡਾਵਾਂਡੋਲ ਹੈ। ਮੰਡ ਨੇ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਬਰਗਾੜੀ ਦੇ ਮਾਮਲੇ ਨੂੰ ਲੈ ਕੇ ਇਨਸਾਫ਼ ਲੈਣ ਵਾਸਤੇ ਮੋਰਚਾ ਡੱਟ ਕੇ ਲਾਇਆ ਹੋਇਆ ਹੈ ਤੇ ਇਨਸਾਫ਼ ਲੈਣ ਤੋਂ ਬਾਅਦ ਹੀ ਇਸ ਮੋਰਚੇ ਨੂੰ ਹਟਾਇਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement