
ਜਥੇਦਾਰ ਨੇ ਕਿਸਾਨ ਆਗੂਆਂ ਤੇ ਵਾਟਰ ਕੈਨਨ ਬੰਦ ਕਰਨ ਵਾਲੇ ਨੌਜਵਾਨ 'ਤੇ ਮਾਮਲੇ ਦਰਜ ਕਰਨ ਦੀ ਨਿਖੇਧੀ ਕੀਤੀ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਕੌਮ ਦੇ ਨਾਂਅ ਇਕ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਸਾਰੇ ਗੁਰਪੁਰਬ ਵਾਲੇ ਦਿਨ ਵਾਹਿਗੁਰੂ ਅੱਗੇ ਕਿਸਾਨਾਂ ਨੂੰ ਬਲ ਬਖ਼ਸ਼ਣ ਅਤੇ ਭਾਰਤ ਸਰਕਾਰ ਨੂੰ ਸੁਮੱਤ ਬਖ਼ਸ਼ਣ ਲਈ ਅਰਦਾਸ ਕਰਨ।
Akal Takht Sahib
ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨ ਆਗੂਆਂ ਅਤੇ ਵਾਟਰ ਕੈਨਨ ਬੰਦ ਕਰਨ ਵਾਲੇ ਜਵਾਨ ਖਿਲਾਫ਼ ਮਾਮਲਾ ਦਰਜ ਕਰਨ 'ਤੇ ਹਰਿਆਣਾ ਪੁਲਿਸ ਦੀ ਨਿਖੇਧੀ ਕੀਤੀ।
Farmer Protest
ਦੱਸ ਦਈਏ ਕਿ ਬੀਤੇ ਦਿਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਹਰਿਆਣਾ ਸਰਕਾਰ ਵਲੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਜ਼ਬਰਦਸਤੀ ਰੋਕਣਾ ਮੰਦਭਾਗਾ ਦੱਸਿਆ ਸੀ।