Safar-E-Shahadat: ਧੰਨ ਸੀ ਜਿਗਰਾ ਮਾਤਾ ਦਾ!
ਧੰਨ ਸੀ ਮਾਤਾ ਗੁਜਰੀ ਜੀ
ਪਤੀ ਗੁਰੂ ਤੇਗ ਬਹਾਦਰ ਨੂੰ
ਦਿੱਲੀ ਤੋਰ ਕੇ ਵੀ
ਨਾ ਰਤਾ ਓਹ ਘਬਰਾਈ ਸੀ।
ਧੰਨ ਸੀ ਜਿਗਰਾ ਮਾਤਾ ਦਾ!
ਜਿਗਰ ਦੇ ਟੋਟਿਆਂ ਨੂੰ,
ਚਮਕੌਰ ਜੰਗ ਲਈ ਤੋਰ ਕੇ ਵੀ
ਨਾ ਰਤਾ ਓਹ ਘਬਰਾਈ ਸੀ।
“ਹੱਸ ਹੱਸ ਕੇ ਹੋ ਜਾਇਓ
ਸ਼ਹੀਦ ਬੱਚਿਓ! ਦਾਦੇ ਦੀ
ਪੱਗ ਨੂੰ ਦਾਗ ਨਾ ਲਾ ਦੇਣਾ’’
ਕਹਿ ਨਿੱਕੀਆਂ ਜਿੰਦਾਂ ਦੀ
ਮਾਤਾ ਨੇ ਕੀਤੀ ਵਿਦਾਈ ਸੀ।
ਅੱਖਾਂ ਸਾਹਮਣੇ ਕਰਵਾ ਕੇ
ਨਿੱਕੇ ਨਿੱਕੇ ਸ਼ਹੀਦ ਪੋਤੇ,
ਬੈਠੀ ਠੰਢੇ ਬੁਰਜ ਵਿਚ,
ਮਾਂ ਗੁਜਰੀ ਨੇ ਫਿਰ
ਆਪ ਸ਼ਹਾਦਤ ਪਾਈ ਸੀ।
ਇਸ ਜਗ ’ਤੇ ਇਸ ਤੋਂ ਵੱਡੀ
ਸ਼ਹਾਦਤਾਂ ਦੀ ਮਿਸਾਲ
ਨਾ ਕਦੇ ਕਿਸੇ ਨੇ ਸੁਣੀ ਸੀ
ਤੇ ਨਾ ਕਿਸੇ ਨੇ ਸੁਣਾਈ ਸੀ।
ਬਰਜਿੰਦਰ ਕੌਰ ਬਿਸਰਾਓ
9988901324
