ਅਵਤਾਰ ਸਿੰਘ ਹਿੱਤ ਨੂੰ ਧਾਰਮਿਕ ਸਜ਼ਾ ਲਾਈ
Published : Jan 29, 2019, 12:45 pm IST
Updated : Jan 29, 2019, 12:45 pm IST
SHARE ARTICLE
Avtar Singh hit has been sentenced to religious conviction
Avtar Singh hit has been sentenced to religious conviction

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ਵਿਚ ਦਿੱਲੀ ਦੇ ਸਿੱਖ ਆਗੂ  ਅਵਤਾਰ ਸਿੰਘ ਹਿੱਤ ਪ੍ਰਧਾਨ ਤਖ਼ਤ ਸ਼੍ਰੀ ਪਟਨਾ ਸਾਹਿਬ ਪੇਸ਼ ਹੋਏ....

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ਵਿਚ ਦਿੱਲੀ ਦੇ ਸਿੱਖ ਆਗੂ  ਅਵਤਾਰ ਸਿੰਘ ਹਿੱਤ ਪ੍ਰਧਾਨ ਤਖ਼ਤ ਸ਼੍ਰੀ ਪਟਨਾ ਸਾਹਿਬ ਪੇਸ਼ ਹੋਏ, ਜਿਨ੍ਹਾਂ ਨੂੰ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਵਲੋਂ ਤਲਬ ਕੀਤਾ ਗਿਆ ਸੀ। ਇਸ ਮੌਕੇ ਅਵਤਾਰ ਸਿੰਘ ਹਿੱਤ ਨੇ ਸ਼ਪੱਸ਼ਟੀਕਰਨ ਜਥੇਦਾਰਾਂ ਨੂੰ ਦਿੰਦਿਆਂ ਅਪਣਾ ਗੁਨਾਹ ਕਬੂਲਿਆ। ਉਪਰੰਤ ਤਖ਼ਤਾਂ ਦੇ ਜਥੇਦਾਰਾਂ ਵਲੋਂ ਅਵਤਾਰ ਸਿੰਘ ਹਿੱਤ ਨੂੰ ਧਾਰਮਿਕ ਸਜ਼ਾ ਲਾਈ ਗਈ, ਜਿਨ੍ਹਾਂ ਨੇ ਗੁਰੂ ਸਾਹਿਬਾਨ ਨਾਲ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਦੀ ਤੁਲਨਾ ਕਰਦਿਆਂ ਪ੍ਰਸੰਸਾ ਕੀਤੀ ਸੀ। 

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ.ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਵਤਾਰ ਸਿੰਘ ਪ੍ਰਧਾਨ ਤਖ਼ਤ ਪਟਨਾ ਸਾਹਿਬ ( ਬਿਹਾਰ ) ਨੇ ਇਕ ਵਿਅਕਤੀ ਵਿਸ਼ੇਸ਼ ਲਈ ਅਕਾਲ ਪੁਰਖ ਅਤੇ ਗੁਰੂ ਸਾਹਿਬ ਲਈ ਵਰਤੇ ਜਾਣ ਵਾਲੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ, ਜਿਸ ਨੂੰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ, ਜਿਸ ਨੇ ਗੁਰੂ ਗੰ੍ਰਥ ਗੁਰੂ ਪੰਥ ਪਾਸੋਂ ਅਪਣੀ ਕੀਤੀ ਭੁੱਲ ਲਈ ਖਿਮਾ ਮੰਗੀ। 
ਪੰਜ ਤਖਤਾਂ ਦੇ ਜਥੇਦਾਰਾਂ ਵਲੋਂ ਲਗਾਈ ਤਨਖ਼ਾਹ ਅਨੁਸਾਰ ਅਵਤਾਰ ਸਿੰਘ ਸੱਤ ਦਿਨ ਤਖਤ ਸ਼੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਵਿਖੇ

ਇਕ-ਇਕ ਘੰਟਾ ਸੰਗਤ ਦੇ ਜੋੜੇ ਝਾੜਨ, ਬਰਤਨ ਮਾਂਜਨ ਅਤੇ ਬੈਠ ਕੇ ਕੀਰਤਨ ਸਰਵਨ ਕਰੇ, ਪੰਜ ਦਿਨ ਹੀ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ-ਇੱਕ ਘੰਟਾ ਸੰਗਤਾਂ ਦੇ ਜੋੜੇ ਝਾੜਨ, ਬਰਤਨ ਮਾਂਜਨ ਅਤੇ ਬੈਠ ਕੇ ਕੀਰਤਨ ਸਰਵਨ ਕਰੇ, ਸਿੰਘਾਂ ਵਲੋਂ ਅਵਤਾਰ ਸਿੰਘ ਨੂੰ ਸੇਵਾ ਦੌਰਾਨ ਦੋਹਾਂ ਨੂੰ ਪਾਵਨ ਅਸਥਾਨਾਂ ਤੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਤਨਖ਼ਾਹ ਲਗਾਈ ਗਈ ਹੈ। ਸੇਵਾ ਪੂਰਨ ਹੋਣ ਤੇ ਇਕ-ਇਕ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏਗਾ ਅਤੇ ਬਾਣੀ ਸਰਵਨ ਕਰੇਗਾ ਅਤੇ ਦੋਹਾਂ ਹੀ ਪਾਵਨ ਅਸਥਾਨਾਂ ਤੇ 5100-5100 ਰੁਪਏ ਬਾਬਤ ਕੜਾਹਿ ਪ੍ਰਸਾਦਿ

ਦੀ ਦੇਹਾ ਕਰਵਾ ਕੇ ਖਿਮਾ ਯਾਚਨਾ ਵਾਸਤੇ ਅਰਦਾਸ ਬੇਨਤੀ ਕਰਵਾਉਣੀ ਹੋਵੇਗੀ। ਜਿਨ੍ਹਾਂ ਚਿਰ ਅਵਤਾਰ ਸਿੰਘ ਲੱਗੀ ਸੇਵਾ ਪੂਰੀ ਕਰਕੇ ਖਿਮਾ ਯਾਚਨਾ ਦੀ ਅਰਦਾਸ ਬੇਨਤੀ ਨਾ ਕਰਵਾ ਲੈਣ, ਉਨ੍ਹਾਂ ਚਿਰ ਕਿਸੇ ਵੀ ਧਾਰਮਿਕ ਸਟੇਜ਼ ਤੇ ਬੋਲ ਨਹੀਂ ਸਕੇਗਾ। ਸੇਵਾ ਦੌਰਾਨ ਕੋਈ ਵੀ ਕਮੇਟੀ ਦਾ ਅਧਿਕਾਰੀ ਅਤੇ ਮੈਂਬਰ ਇਸਦਾ ਸਹਿਯੋਗ ਨਹੀਂ ਕਰੇਗਾ। ਤਖ਼ਤਾਂ ਦੇ ਜਥੇਦਾਰਾਂ ਵਿਚ ਗਿ.ਹਰਪ੍ਰੀਤ ਸਿੰਘ, ਗਿ.ਰਘਬੀਰ ਸਿੰਘ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ, ਗਿ.ਗੁਰਮਿੰਦਰ ਸਿੰਘ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਗਿ.ਕੁਲਵੰਤ ਸਿੰਘ, ਭਾਗ ਸਿੰਘ ਸਿੰਘ ਸ਼ਾਮਲ ਸਨ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement