
ਕੀਰਤਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਿਬਾਣਗੜ੍ਹ ਸਾਹਿਬ ਦੇ ਨਾਲ ਇੱਕ ਵਾਰ ਫਿਰ ਸ੍ਰੋਮਣੀ ਕਮੇਟੀ ਦੀ ਮਿਲੀਭੁਗਤ ਨਾਲ ਭੂ ਮਾਫੀਆ........
ਕੀਰਤਪੁਰ ਸਾਹਿਬ : ਕੀਰਤਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਿਬਾਣਗੜ੍ਹ ਸਾਹਿਬ ਦੇ ਨਾਲ ਇੱਕ ਵਾਰ ਫਿਰ ਸ੍ਰੋਮਣੀ ਕਮੇਟੀ ਦੀ ਮਿਲੀਭੁਗਤ ਨਾਲ ਭੂ ਮਾਫੀਆ ਵਲੋਂ ਜਬਰੀ ਦੁਕਾਨਾਂ ਦੀ ਉਸਾਰੀ ਕਰਨ ਦੀਆਂ ਕੌਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਰੋਸੇ ਯੋਗ ਸੂਤਰਾਂ ਮੁਤਾਬਕ ਇੱਥੇ ਨਜ਼ਾਇਜ ਤਰੀਕੇ ਨਾਲ ਦੁਕਾਨਾਂ ਬਣਾ ਕੇ ਗੁਰੂ ਘਰ ਦੀ ਦਿੱਖ ਨੂੰ ਵਿਗਾੜਨ ਵਿਚ ਇਕ ਸ੍ਰੋਮਣੀ ਕਮੇਟੀ ਮੈਂਬਰ ਵਲੋਂ ਵੀ ਪੂਰਾ ਯੋਗਦਾਨ ਪਾਇਆ ਜਾ ਰਿਹਾ ਜਿਸ ਦੀ ਇਲਾਕੇ ਅੰਦਰ ਖੂਬ ਚਰਚਾ ਹੈ। ਜਿਕਰਯੋਗ ਹੈ ਕਿ ਜਦੋਂ ਦਿੱਲੀ ਵਿਖੇ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ
ਤਾਂ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦਿੱਲੀ ਤੋਂ ਉਨ੍ਹਾਂ ਦਾ ਸ਼ੀਸ ਉਕਤ ਗੁਰਦੁਆਰਾ ਸ੍ਰੀ ਬਿਬਾਣਗੜ੍ਹ ਸਾਹਿਬ ਵਿਖੇ ਲੈ ਕੇ ਆਏ ਸਨ ਜਿੱਥੋਂ ਉਨ੍ਹਾਂ ਦਾ ਸ਼ੀਸ਼ ਇੱਕ ਬਿਬਾਣ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਵਿਖੇ ਸੰਸਕਾਰ ਲਈ ਲੈਜਾਇਆ ਗਿਆ ਸੀ। ਇਸ ਦੀ ਖਬਰ ਜਿਵੇਂ ਹੀ ਸ਼ਹਿਰ ਦੇ ਲੋਕਾਂ ਨੂੰ ਲੱਗੀ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸ੍ਰੋਮਣੀ ਕਮੇਟੀ ਦੇ ਇੱਕ ਮੈਨੇਜਰ ਅਤੇ ਸ੍ਰੋਮਣੀ ਕਮੇਟੀ ਮੈਂਬਰ ਨੂੰ ਦਿਤੀ ਪਰ ਜਦੋਂ ਉਨ੍ਹਾਂ ਨੇ ਉਕਤ ਪਰਿਵਾਰ ਦਾ ਪੱਖ ਪੂਰਿਆ ਤਾਂ ਸਥਾਨਕ ਸ਼ਹਿਰ ਨਿਵਾਸੀਆਂ ਨੇ ਵੱਡੀ ਗਿਣਤੀ ਲੋਕਾਂ ਦੀ ਦਰਸਤਖਤ ਕੀਤੀ ਇੱਕ ਦਰਖਾਸਤ ਕਮੇਟੀ ਦਫਤਰ ਦਿੱਤੀ
ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕੰਮ ਬੰਦ ਕਰਵਾਇਆ ਗਿਆ। ਪਰ ਇਥੇ ਇਕ ਵਡਾ ਸਵਾਲ ਇਹ ਬਣਦਾ ਹੈ ਕਿ ਜੇਕਰ ਗੁਰੁ ਘਰਾਂ ਦੀ ਰਾਖੀ ਕਰਨ ਵਾਲੇ ਹੀ ਅਜਿਹੇ ਭ ਮਾਫੀਆ ਨਾਲ ਰਲ ਕੇ ਗੁਰੁ ਘਰਾਂ ਲਈ ਖਤਰਾ ਬਣ ਜਾਣਗੇ ਤਾਂ ਫਿਰ ਗੁਰੁ ਘਰਾਂ ਦੀ ਰਾਖੀ ਕਰੇਗਾ ਕੌਣ? ਸਥਾਨਕ ਲੋਕਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਬਜੂਰਗ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸੇਵਾ ਦਾਰ ਰਹੇ ਹਨ ਇਸ ਨੂੰ ਯਾਦ ਰੱਖਦਿਆਂ ਉਹ ਇਸ ਭੂ ਮਾਫੀਆ ਦੀ ਜਾਂਚ ਸੀ.ਬੀ.ਆਈ ਕੋਲੋਂ ਕਰਾਉਣ ਅਤੇ ਪੈਸੇ ਡਕਾਰ ਨਾਲੇ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਮੈਂਬਰ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ।
ਇਸ ਸੰਬੰਧੀ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੁਸਟੀ ਕੀਤੀ ਕਿ ਸ੍ਰੋਮਣੀ ਕਮੇਟੀ ਵਲੋਂ ਇਨ੍ਹਾਂ ਨੂੰ ਦੁਕਾਨਾਂ ਬਣਾਉਣ ਦੀ ਆਗਿਆ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਇਨ੍ਹਾ ਨਾਲ ਇੱਕ ਐਗਰੀਮੈਂਟ ਵੀ ਕੀਤਾ ਗਿਆ ਜਿਸ ਵਿੱਚ ਇਹ ਸ਼ਰਤ ਰੱਖੀ ਗਈ ਹੈ ਕਿ ਇਹ ਇੱਥੇ ਇੱਕ ਬੇਸਮੈਂਟ ਅਤੇ ਇੱਕ ਮੰਜਿਲਾਂ ਇਮਾਰਤ ਦਾ ਨਿਰਮਾਣ ਕਰਾਉਗੇ।
ਇਸ ਇਹ ਗੱਲ ਵਿਚਾਰਨਯੋਗ ਹੈ ਕਿ ਜਦੋਂ ਸ੍ਰੋਮਣੀ ਕਮੇਟੀ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦਾ ਇਸ ਜਮੀਨ ਨਾਲ ਕੋਈ ਲੈਣਾ ਦੇਣਾ ਹੀ ਨਹੀ ਤਾਂ ਉਨ੍ਹਾਂ ਨੇ ਇਕਰਾਰ-ਨਾਮਾ ਕਿਸ ਅਧਾਰ ਤੇ ਕੀਤਾ। ਹੁਣ ਆਸ ਸਿਰਫ ਸੂਬੇ ਦੇ ਮੁੱਖ ਮੰਤਰੀ ਉੱਪਰ ਹੀ ਟਿੱਕੀ ਹੋਈ ਹੈ ਕਿ ਉਹ ਇਸ ਮਾਮਲੇ 'ਚ ਦਖਲ ਦੇਣ ਅਤੇ ਪੰਥ ਦੇ ਦੋਖੀਆਂ ਚਹਿਰਾ ਸੰਗਤਾਂ ਸਾਹਮਣੇ ਨੰਗਾ ਕਰਨ।