ਅਕਾਲ ਤਖ਼ਤ 'ਤੇ ਬਾਦਲ ਨੂੰ ਤਲਬ ਕੀਤਾ ਜਾਵੇ'
Published : May 29, 2018, 2:36 am IST
Updated : May 29, 2018, 5:46 pm IST
SHARE ARTICLE
Akal Takht
Akal Takht

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਜਥੇਦਾਰ ਸਾਬਕਾ ਮੁੱਖ ਮੰਤਰੀ...

ਅੰਮ੍ਰਿਤਸਰ, ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਜਥੇਦਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨੂੰ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਰਾਹੀਂ ਹੋਈ ਕੁਲ ਨਾਸ਼ 'ਤੇ ਪਰਦਾਪੋਸ਼ੀ ਕਰਨ ਕਰ ਕੇ ਅਕਾਲ ਤਖ਼ਤ 'ਤੇ ਤਲਬ ਕਰਨ ਅਤੇ ਸਿੱਖੀ ਵਿਚੋਂ ਖ਼ਾਰਜ ਕਰਨ। 

ਜਥੇਬੰਦੀਆਂ ਨੇ ਕਿਹਾ ਹੈ ਕਿ ਲੌਂਗੋਵਾਲ ਵਲੋਂ 25 ਅਪ੍ਰੈਲ 1984 ਨੂੰ ਇੰਦਰਾ ਦੇ ਪ੍ਰਾਈਵੇਟ ਸਕੱਤਰ ਧਵਨ ਨੂੰ ਲਿਖੀ ਚਿੱਠੀ, ਕਾਂਗਰਸੀ ਆਗੂਆਂ ਨਾਲ ਕੀਤੀਆਂ ਗੁਪਤ ਮੀਟਿੰਗਾਂ ਨੇ ਸਾਬਤ ਕਰ ਦਿਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਫ਼ੌਜੀ ਹਮਲੇ ਸਮੇਂ ਇੰਦਰਾਕਿਆਂ, ਭਾਜਪਕਿਆਂ, ਆਰ.ਐਸ.ਐਸ ਵਲੋਂ ਕੀਤੀ ਯੋਜਨਾਬੰਦੀ ਵਿਚ ਸ਼ਾਮਲ ਸੀ।

ਉਨ੍ਹਾਂ ਕਿਹਾ ਕਿ 2 ਜੂਨ 1984 ਨੂੰ ਰਮੇਸ਼ ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਬਾਦਲਕਿਆਂ ਦੀ ਮਿਲੀ ਭੁਗਤ ਨਾਲ ਬੰਗਾਲ ਤੋਂ ਲਿਆ ਕੇ ਲਗਾਇਆ ਜਿਸ ਨੇ ਫ਼ੌਜ ਲਈ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖ਼ਲ ਹੋਣ ਦਾ ਰਾਹ ਪਧਰਾ ਕੀਤਾ। ਬਾਅਦ ਵਿਚ ਬਾਦਲ ਸਰਕਾਰ ਬਣਨ 'ਤੇ ਰਮੇਸ਼ ਇੰਦਰ ਸਿੰਘ ਨੂੰ ਚੀਫ਼ ਸਕੱਤਰ ਲਗਾਇਆ ਗਿਆ। 

15 ਸਾਲ ਬਾਦਲ ਮੁੱਖ ਮੰਤਰੀ ਰਹੇ ਅਤੇ ਕੇਂਦਰ ਵਿਚ ਰਾਜ ਭਾਗ ਦਾ ਅਨੰਦ ਮਾਣਿਆਂ ਪਰ ਫ਼ੌਜੀ ਹਮਲੇ ਦੀ ਕੋਈ ਪੜਤਾਲ ਨਾ ਕਰਵਾਈ ਤੇ ਨਾ ਹੀ ਸ਼ਹੀਦ ਹੋਣ ਵਾਲਿਆਂ ਦੀ ਕੋਈ ਲਿਸਟ ਜਾਰੀ ਕੀਤੀ। ਇਸੇ ਲੜੀ ਵਿਚ ਉਸ ਨੇ ਪੰਜਾਬ ਅੰਦਰ 25000 ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਮੁੱਖ ਦੋਸ਼ੀ ਕੇ.ਪੀ.ਐਸ ਗਿੱਲ ਨਾਲ ਗੁਪਤ ਮੀਟਿੰਗਾਂ ਕਰ ਕੇ ਜਵਾਨੀ ਦਾ ਘਾਣ ਕਮਾਇਆ ਪਰ 15 ਸਾਲ ਮੁੱਖ ਮੰਤਰੀ ਰਹਿਣ ਕਰ ਕੇ ਗਿੱਲ ਵਿਰੁਧ ਇਕ ਵੀ ਮਾਮਲਾ ਦਰਜ ਨਾ ਕਰਾਇਟਾ, ਸਗੋਂ ਲੋਕ ਕਮਿਸ਼ਨ ਬੰਦ ਕਰਾਇਆ।

 ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਦੇ ਸੰਸਥਾਪਕ ਭਾਈ ਰਵੀ ਸਿੰਘ ਨੇ ਇੰਡੀਅਨ ਆਫ਼ ਦੀ ਈਅਰ ਐਵਾਰਡ ਲੈਣ ਤੋਂ ਇਨਕਾਰ ਕਰ ਕੇ ਗੁਰਾਂ ਦੀ ਸੇਧ ਦੀ ਸੱਚੀ ਪਹਿਰੇਦਾਰੀ ਕੀਤੀ ਹੈ ਅਤੇ ਉਨ੍ਹਾਂ ਨੇ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ 84 ਦੇ ਕਾਤਲਾਂ ਵਿਰੁਧ ਆਵਾਜ ਬੁਲੰਦ ਕਰ ਕੇ ਪਾਪੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement