
ਵਿਦੇਸ਼ਾਂ ਦੇ ਨਾਲ-ਨਾਲ ਸਿੱਖਾ ਨੂੰ ਅਪਣੇ ਦੇਸ਼ ਭਾਰਤ ਵਿਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਕਰਨਾਟਕ ਦੇ ਗੁਲਬਰਗ...
ਬੰਗਲੁਰੂ, ਵਿਦੇਸ਼ਾਂ ਦੇ ਨਾਲ-ਨਾਲ ਸਿੱਖਾ ਨੂੰ ਅਪਣੇ ਦੇਸ਼ ਭਾਰਤ ਵਿਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਕਰਨਾਟਕ ਦੇ ਗੁਲਬਰਗ ਵਿਚ ਸਾਹਮਣੇ ਆਇਆ ਹੈ ਜਿਥੇ ਪੰਜਾਬ ਦੇ ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਰਹਿਣ ਵਾਲੇ ਇਕ ਸਿੱਖ ਦੀ ਭੀੜ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਾਣਕਾਰੀ ਅਨੁਸਾਰ ਪੀੜਤ ਸਿੱਖ 25 ਸਾਲਾ ਅਵਤਾਰ ਸਿੰਘ ਤੋਂ ਸ੍ਰੀ ਸਾਹਿਬ ਖੋਹ ਕੇ ਉਸ ਦੀ ਬੇਅਦਬੀ ਕੀਤੀ ਗਈ।
ਬੁਰੀ ਤਰ੍ਹਾਂ ਜ਼ਖ਼ਮੀ ਹੋਏ ਅਵਤਾਰ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਨੌਜਵਾਨ ਕਰਨਾਟਕ ਵਿਚ ਇਕ ਨਿਜੀ ਸੀਮੇਂਟ ਕੰਪਨੀ ਵਿਚ ਬਤੌਰ ਜੇਸੀਬੀ ਡਰਾਈਵਰ ਕੰਮ ਕਰਦਾ ਹੈ। ਇਹ ਘਟਨਾ 18 ਮਈ ਦੀ ਹੈ ਜਦ ਉਹ ਛੁੱਟੀ ਹੋਣ ਕਾਰਨ ਉਹ ਘਰ ਦਾ ਸਾਮਾਨ ਲੈਣ ਲਈ ਗੁਲਬਰਗ ਸ਼ਹਿਰ ਗਿਆ ਤਾਂ ਉਥੇ ਮੌਜੂਦ ਕੁੱਝ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਮਾੜੀ ਸ਼ਬਦਾਲੀ ਬੋਲਦਿਆਂ ਸ੍ਰੀ ਸਾਹਿਬ ਲਈ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ।
ਉਨ੍ਹਾਂ ਇਹ ਬੋਲ ਕੇ ਵਿਵਾਦ ਸ਼ੁਰੂ ਕਰ ਦਿਤਾ ਕਿ ਤੂੰ ਅਪਣੇ ਨਾਲ ਛੁਰਾ (ਸ੍ਰੀ ਸਾਹਿਬ) ਲੈ ਕੇ ਘੁੰਮ ਰਿਹਾ ਹੈ। ਵੇਖਦੇ ਹੀ ਵੇਖਦੇ ਲੋਕਾਂ ਦੀ ਭੀੜ ਨੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿਤੀ ਅਤੇ ਉਸ ਦੇ ਕੇਸ ਪੁੱਟ ਦਿਤੇ, ਸ੍ਰੀ ਸਾਹਿਬ ਵੀ ਖੋਹ ਲਈ ਅਤੇ ਉਸ ਦੇ ਕਪੜੇ ਪਾੜ ਦਿਤੇ। ਹੁਣ ਪੀੜਤ ਅਵਤਾਰ ਸਿੰਘ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।