
ਪਾਣੀਪਤ ਜ਼ਿਲ੍ਹੇ ਵਿਚ ਅੱਜ ਇਤਿਹਾਸਿਕ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਚ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨੀਂਹ ਪੱਥਰ ਰੱਖਿਆ ਜਾਏਗਾ।
ਪਾਣੀਪਤ, 28 ਮਈ (ਗੁਰਪ੍ਰੀਤ ਸਿੰਘ ਜੱਬਲ): ਪਾਣੀਪਤ ਜ਼ਿਲ੍ਹੇ ਵਿਚ ਅੱਜ ਇਤਿਹਾਸਿਕ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਚ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨੀਂਹ ਪੱਥਰ ਰੱਖਿਆ ਜਾਏਗਾ। ਇਹ ਗੱਲ ਪ੍ਰਧਾਨ ਸੁਖਦੇਵ ਸਿੰਘ ਵਲੋਂ ਦੱਸੀ ਗਈ। ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਸਾਹਿਬ ਦਾ ਮਾਮਲਾ ਕਾਫੀ ਭਖਿਆ ਹੋਇਆ ਸੀ ਕਿਉਂਕਿ ਪਿਛਲੇ ਸਾਲ 12 ਜੂਨ 2017 ਨੂੰ ਇਸ ਗੁਰੂ ਘਰ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ
ਪਰ ਕੁੱਝ ਨਾਸਮਝ ਅਹੁਦੇਦਾਰਾਂ ਦੀ ਅਣਗਹਿਲੀ ਕਰ ਕੇ ਗੁਰਦੁਆਰਾ ਸਾਹਿਬ ਉਪਰ ਬਣਿਆ ਗੁੰਬਦ ਤਿਨ ਮੰਜ਼ਿਲ ਇਮਾਰਤ ਸਮੇਤ ਥੱਲੇ ਆ ਡਿਗਿਆ, ਜਿਸ ਕਰਨ 5 ਬੰਦਿਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 7 ਬੰਦੇ ਗੰਭੀਰ ਰੂਪ ਵਿਚ ਫੱਟੜ ਹੋ ਗਏ ਸਨ। ਇਸ ਮੰਦਬਾਗ਼ੀ ਘਟਨਾ ਕਰ ਕੇ ਸਿੱਖ ਸਮਾਜ ਅਤੇ ਸੰਗਤ ਵਿਚ ਭਾਰੀ ਰੋਸ ਹੋਣ ਕਰ ਕੇ ਗੁਰੂ ਘਰ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ
PANIPATਪਰ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਗੁਰੂ ਘਰ ਦੀ ਨੀਂਹ ਰੱਖੀ ਜਾਵੇਗੀ ਅਤੇ ਜਿਸ ਵਿਚ ਕਰਨਾਲ ਤੋਂ ਉਚੇਚੇ ਤੌਰ 'ਤੇ ਕਾਰ ਸੇਵਾ ਵਾਲੇ ਬਾਬਾ ਸੁੱਖਾ ਸਿੰਘ ਅਤੇ ਸੰਤ ਸਮਾਜ ਤੋਂ ਬਾਬਾ ਰਾਜਿੰਦਰ ਸਿੰਘ ਇਸਰਾਣਾ ਵਾਲੇ ਪਾਣੀਪਤ ਤੋਂ ਪੁੱਜਣਗੇ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਘਰ ਦਾ ਨੀਂਹ ਪੱਥਰ ਰੱਖ ਕੇ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਉਪਰੰਤ ਇਹ ਸੱਤਾਂ ਮੈਂਬਰਾਂ ਦੀ ਸਲਾਹ ਨਾਲ ਹੀ ਗੁਰੂ ਘਰ ਦੀ ਇਮਾਰਤ ਦਾ ਕੰਮ ਕੀਤਾ ਜਾਵੇਗਾ।
ਇਸ ਮੌਕੇ ਤੇ ਸੁਖਦੇਵ ਸਿੰਘ, ਸ਼ੇਰ ਸਿੰਘ, ਬਲਬੀਰ ਸਿੰਘ, ਲਖਵਿੰਦਰ ਸਿੰਘ, ਕੇਹਰ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ, ਮੋਹਨਜੀਤ ਸਿੰਘ ਸੱਗੂ, ਅਮਰਜੀਤ ਸਿੰਘ,ਕੁਲਵੰਤ ਸਿੰਘ, ਜਸਵਿੰਦਰ ਸਿੰਘ, ਉੱਤਮਜੀਤ ਸਿੰਘ, ਹਰੀਸ਼,ਸੁਰਜੀਤ ਸਿੰਘ, ਕੁਲਦੀਪ ਸਿੰਗ, ਸਤਬੀਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ ਕਪੂਰ ਆਦਿ ਮੁੱਖ ਮੈਂਬਰ ਮੌਜੂਦ ਸਨ।