
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਕਾਂਗਰਸੀ ਆਗੂ ਸਾਹਿਬ ਸਿੰਘ ਮੰਡ ਨੇ ਘੁਮਾਣ ਵਿਚ ਪੁਲਿਸ ਵਲੋਂ ਅੱਡਾ ਚੌਕ ਘੁਮਾÎਣ ਵਿਖੇ ਬਿਨਾਂ ਕਾਰਨ ਸਿੱਖ ਨੌਜਵਾਨ.........
ਘੁਮਾਣ : ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਕਾਂਗਰਸੀ ਆਗੂ ਸਾਹਿਬ ਸਿੰਘ ਮੰਡ ਨੇ ਘੁਮਾਣ ਵਿਚ ਪੁਲਿਸ ਵਲੋਂ ਅੱਡਾ ਚੌਕ ਘੁਮਾÎਣ ਵਿਖੇ ਬਿਨਾਂ ਕਾਰਨ ਸਿੱਖ ਨੌਜਵਾਨ ਦੀ ਕੀਤੀ ਮਾਰਕੁੱਟ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਨਿਖੇਧੀ ਕੀਤੀ ਹੈ। ਪ੍ਰੈੱਸ ਨੂੰ ਸੰਬੋਧਨ ਕਰਦਿਆਂ ਮੰਡ ਨੇ ਕਿਹਾ ਕਿ ਪੀੜਤ ਨੌਜਵਾਨ ਸਰਬਜੀਤ ਸਿੰਘ ਵਾਸੀ ਭਿੱਟੇਵੱਢ ਅਪਣੇ ਸਾਥੀ ਬਲਰਾਜ ਸਿੰਘ ਨਾਲ ਆ ਰਿਹਾ ਸੀ ਤਾਂ ਘੁਮਾਣ ਅੱਡੇ ਵਿਚ ਪੁਲਿਸ ਵਲੋਂ ਨਾਕਾ ਲਗਾਇਆ ਹੋਇਆ ਸੀ। ਉਪਰੋਕਤ ਨੌਜਵਾਨ ਨੂੰ ਮੋਟਰ ਸਾਈਕਲ ਦੇ ਕਾਗਜ਼ ਵਿਖਾਉਣ ਵਾਸਤੇ ਕਿਹਾ ਅਤੇ ਉਸ ਨੇ ਸਾਰੇ ਕਾਗਜ਼ ਵਿਖਾ ਦਿਤੇ
ਪਰ ਡਰਾਈਵਿੰਗ ਲਾਈਸੈਂਸ ਨਾ ਹੋਣ 'ਤੇ ਪੁਲਿਸ ਨੇ ਉਸ ਦੀ ਮਾਰ ਕਟਾਈ ਸੁਰੂ ਕਰ ਦਿਤੀ। ਪੁਲਿਸ ਵਾਲਿਆਂ ਨੇ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ। ਮੰਡ ਨੇ ਦਸਿਆ ਕਿ ਉਪਰੋਕਤ ਨੌਜਵਾਨ ਦੇ ਪਹਿਲਾਂ ਹੀ ਸਿਰ ਵਿੱਚ ਸੱਟ ਲੱਗੀ ਹੋਈ ਸੀ, ਪੁਲਿਸ ਨੇ ਇਥੇ ਹੀ ਬੱਸ ਨਹੀਂ ਕੀਤੀ, ਉਸ ਵਿਅਕਤੀ ਉਪਰ ਝੂਠਾ ਪੁਲਿਸ ਵਿਰਦੀ ਪਾੜਨ ਦਾ ਕੇਸ ਕਰ ਦਿਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਸਤਿਕਾਰ ਕਮੇਟੀ ਦੇ ਸਿੰਘਾਂ ਨੂੰ ਵੀ ਦੱਸ ਦਿੱਤਾ ਗਿਆ ਹੈ ਅਤੇ ਜੇ ਝੂਠਾ ਕੇਸ ਵਾਪਸ ਨਾ ਲਿਆ ਗਿਆ ਤਾਂ ਇਹ ਮਸਲਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਮੁੱਖ ਮੰਤਰੀ ਕੋਲ ਉਠਾਇਆ ਜਾਵੇਗਾ।