
ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਰਿਹੈ ਇਹ ਸਿੱਖ ਨੌਜਵਾਨ
ਪਟਿਆਲਾ: ਅੱਜ ਦੇ ਆਧੁਨਿਕ ਦੌਰ ਵਿਚ ਬਹੁਤ ਸਾਰੇ ਨੌਜਵਾਨ ਸਿੱਖੀ ਤੋਂ ਬੇਮੁਖ ਹੁੰਦੇ ਜਾ ਰਹੇ ਹਨ। ਸਿੱਖ ਸੰਸਥਾਵਾਂ ਵੱਲੋਂ ਅਜਿਹੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਪਰ ਕੁੱਝ ਸਿੱਖ ਅਜਿਹੇ ਵੀ ਨੇ ਜੋ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਪਣੀ ਕਿਰਤ ਕਮਾਈ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ।
Singh Kulcha Bhandar
ਅਜਿਹਾ ਹੀ ਇਕ ਨੌਜਵਾਨ ਸਿੱਖ ਐ ਤੂਫ਼ਾਨ ਸਿੰਘ, ਜੋ ਭਾਵੇਂ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਨੇੜੇ ਪਾਸੀ ਰੋਡ 'ਤੇ 'ਸਿੰਘ ਕੁਲਚਾ ਭੰਡਾਰ' ਦੇ ਨਾਂਅ 'ਤੇ ਕੁਲਚਿਆਂ ਦੀ ਰੇਹੜੀ ਲਗਾਉਂਦਾ ਹੈ ਪਰ ਇਸ ਦੇ ਨਾਲ-ਨਾਲ ਹੀ ਉਹ ਇਕ ਨਿਵੇਕਲੇ ਤਰੀਕੇ ਨਾਲ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਵੀ ਕਰ ਰਿਹਾ ਹੈ।
Singh Kulcha Bhandar
ਉਸ ਨੇ ਰੇਹੜੀ ਨੇੜੇ ਇਕ ਬੋਰਡ ਲਗਾਇਆ ਹੋਇਆ ਹੈ, ਜਿਸ 'ਤੇ ਲਿਖਿਆ ਗਿਆ ਹੈ ਕਿ ਬੱਚਿਆਂ ਨੂੰ ਗੁਰਬਾਣੀ ਸੁਣਾਉਣ 'ਤੇ ਮੁਫ਼ਤ ਕੁਲਚਾ ਦਿੱਤਾ ਜਾਵੇਗਾ। ਦਰਅਸਲ ਸਿੱਖ ਨੌਜਵਾਨ ਵੱਲੋਂ ਇਹ ਸ਼ਰਤ 15 ਸਾਲ ਤੋਂ ਹੇਠਾਂ ਦੇ ਬੱਚਿਆਂ ਲਈ ਰੱਖੀ ਗਈ ਹੈ। ਸਿੱਖ ਨੌਜਵਾਨ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੀਤੇ ਜਾ ਰਹੇ ਇਸ ਕਾਰਜ ਦੀ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ। ਜੋ ਅਪਣੀ ਕਿਰਤ ਕਮਾਈ ਕਰਦਾ ਹੋਇਆ ਵੀ ਅਪਣੇ ਸਿੱਖ ਹੋਣ ਦੇ ਫ਼ਰਜ਼ਾਂ ਦੀ ਪੂਰਤੀ ਕਰ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।