
ਕਸਬਾ ਕਾਦੀਆਂ ਦੇ ਨਜ਼ਦੀਕ ਪੈਂਦੇ ਪਿੰਡ ਠੀਕਰੀਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 6 ਰੋਜ਼ਾ ਰੂਹਾਨੀ ਗੁਰਮਤਿ ਚੇਤਨਾ ਸਮਾਗਮ....
ਗੁਰਦਾਸਪੁਰ : ਕਸਬਾ ਕਾਦੀਆਂ ਦੇ ਨਜ਼ਦੀਕ ਪੈਂਦੇ ਪਿੰਡ ਠੀਕਰੀਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 6 ਰੋਜ਼ਾ ਰੂਹਾਨੀ ਗੁਰਮਤਿ ਚੇਤਨਾ ਸਮਾਗਮ ਅੱਜ ਸਫਲਤਾ ਪੂਰਵਕ ਸੰਪਨ ਹੋ ਗਿਆ। ਅੱਜ ਅਖੀਰਲੇ ਦਿਨ ਸਵੇਰ ਸਮੇਂ 51 ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਗਿਆ। ਵੱਖ ਵੱਖ ਕੀਰਤਨੀ ਜਥਿਆਂ ਵਲੋਂ ਕੀਰਤਨ ਕਰਨ ਤੋਂ ਬਾਅਦ ਸ਼੍ਰੋ. ਕਵੀਸ਼ਰ ਭਾਈ ਸੁਲੱਖਣ ਸਿੰਘ ਰਿਆੜ ਨੇ ਬੀਰ ਰਸੀ ਕਵਿਤਾਵਾਂ, ਵਾਰਾਂ ਅਤੇ ਸਿੱਖ ਇਤਿਹਾਸ ਅਨੁਸਰ ਗੁਰਮਤਿ ਵਿਚਾਰਾਂ ਸੁਣਾ ਕੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ
ਦੀਆਂ ਮਹਾਨ ਸਿੱਖਿਆਵਾਂ ਅਤੇ ਲਾਮਿਸਾਲ ਕੁਰਬਾਨੀਆਂ ਬਾਰੇ ਅਪਣੇ ਕੁੰਜੀਵਤ ਭਾਸ਼ਣ ਰਾਹੀਂ ਸੰਗਤਾਂਨੂੰ ਨਿਹਾਲ ਕੀਤਾ। ਪੰੰਥਕ ਅਕਾਲੀ ਲਹਿਰ ਦੇ ਮੁੱਖੀ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਪੰਡਾਲ 'ਚ ਠਾਠਾਂ ਮਾਰਦੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ''ਗੁਰੂ ਗ੍ਰੰਥ ਅਤੇ ਪੰਚ ਪ੍ਰਧਾਨੀ'' ਦੀ ਮਰਿਆਦਾ ਅਤੇ ਸਿੱਖ ਸਿਧਾਂਤਾਂ ਨਾਲ ਬੁਰੀ ਤਰ੍ਹਾਂ ਖਿਲਵਾੜ ਕਰਕੇ ਬਾਦਲ ਪਰਿਵਾਰ ਨੇ ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਅਪਣੀ ਨਿੱਜੀ ਪ੍ਰਾਈਵੇਟ ਕੰਪਨੀ ਬਣਾ ਕੇ ਰਖਿਆ ਹੋਇਆ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਦੇ ਲਿਫਾਫਿਆਂ 'ਚੋਂ ਨਿਕਲਣ ਵਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾ ਬਿਮੁਕਤਾ (ਦਿਹਾੜੀਦਾਰ) ਜਥੇਦਾਰ ਸਿੱਖ ਕੌਮ ਦਾ ਕਦੇ ਵੀ ਕੁੱਝ ਨਹੀਂ ਸੰਵਾਰ ਸਕਦੇ। ਉਨ੍ਹਾਂ ਨੇ ਸਿੱਖ ਕੌਮ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਭਾਈ ਅਮਰੀਕ ਸਿੰਘ ਠੀਕਰੀਵਾਲ, ਇੰਜੀਨੀਅਰ ਜੋਗਿੰਦਰ ਸਿੰਘ ਨਾਨੋਵਾਲੀਆ ਅਤੇ ਭਾਈ ਰਵੇਲ ਸਿੰਘ ਸਹਾਏਪੁਰ ਨੇ ਸਾਂਝੇ ਤੋਰ ਤੇ ਸੰਗਤਾਂ ਦਾ ਲਈ ਤਹਿ ਦਿਲੋਂ ਧੰਨਵਾਦ ਕੀਤਾ। ਅੰਤ ਵਿਚ ਰੂਹਾਨੀ ਕਮੇਟੀ ਦੇ ਸਰਪਰੱਸਤ ਭਾਈ ਤਰਸੇਮ ਸਿੰਘ ਮਿੱਠਾ ਠੀਕਰਵਾਲ ਨੇ ਸੰਤ ਬਾਬਾ ਭੁਪਿੰਦਰ ਸਿੰਘ ਨੂੰ ਸਿਰਪਾਉ ਭੇਂਟ ਕਰਕੇ ਸਨਮਾਨਿਤ ਕੀਤਾ ।
ਇਸ ਮੋਕੇ ਬੱਚਿਆਂ ਦੀਆਂ ਬਿਮਾਰੀਆਂ ਦੇ ਨਾਮੀ ਡਾਕਟਰ ਅਤੇ ਗੁਰੂ ਘਰ ਦੇ ਪ੍ਰੇਮੀ ਡਾ. ਗੁਰਖੇਲ ਸਿੰਘ ਕਲਸੀ ਨੇ ਸਮਾਗਮ ਦੌਰਾਨ ਹੀ ਲਗਾਏ ਮੈਡੀਕਲ ਕੈਂਪ ਦੌਰਾਨ ਸੈਂਕੜੇ ਬੱਚਿਆਂ ਦੀ ਸਿਹਤ ਦਾ ਨਿਰੀਖਣ ਕੀਤਾ ਦਵਾਈਆਂ ਅਦਿ ਵੀ ਮੁਫਤ ਦਿੱਤੀਆਂ। ਕਥਾਵਾਚਕ ਕੰਵਲਜੀਤ ਸਿੰਘ, ਰਜਿੰਦਰ ਸਿੰਘ ਢਿੱਲੋਂ, ਇੰਜੀ ਜੋਗਿੰਦਰ ਸਿੰਘ ਨਾਨੋਵਾਲੀ, ਦਵਿੰਦਰ ਸਿੰਘ ਸ਼ੇਰਾ,ਇੰਜ. ਹਰਜਿੰਦਰ ਸਿੰਘ ਗੁਰਾਇਆ ਅਤੇ ਤ੍ਰਿਲੋਚਨ ਸਿੰੰਘ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।