ਰੋਕਣ ਵਾਲੇ ਹੀ ਬਣੇ ਨਸ਼ੇ ਦੇ ਸੌਦਾਗਰ: ਜਥੇਦਾਰ
Published : Jun 30, 2018, 7:23 am IST
Updated : Jun 30, 2018, 7:23 am IST
SHARE ARTICLE
Giani Gurbachan Singh
Giani Gurbachan Singh

ਅੰਮ੍ਰਿਤਸਰ  ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨ ਰੋਜ਼ਾਨਾ ਮੌਤ ਦਾ ਸ਼ਿਕਾਰ ਹੋ ਰਹੇ ਹਨ। ਨਸ਼ਿਆਂ ਨੂੰ ਰੋਕਣ ਵਿਚ ਸਰਕਾਰੀ ...

ਅੰਮ੍ਰਿਤਸਰ  ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨ ਰੋਜ਼ਾਨਾ ਮੌਤ ਦਾ ਸ਼ਿਕਾਰ ਹੋ ਰਹੇ ਹਨ। ਨਸ਼ਿਆਂ ਨੂੰ ਰੋਕਣ ਵਿਚ ਸਰਕਾਰੀ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਨਸ਼ਾ ਰੋਕਣਾ ਸੀ, ਉਹ ਹੀ ਨਸ਼ੇ ਦੇ ਸੌਦਾਗਰ ਬਣੇ ਹਨ। ਬਲਾਤਕਾਰਾਂ ਦੇ ਕੇਸਾਂ ਵਿਚ ਵੀ ਜ਼ਿਆਦਾਤਰ ਅਜਿਹੇ ਲੋਕਾਂ ਦਾ ਹੱਥ ਨਜ਼ਰ ਆ ਰਿਹਾ ਹੈ। ਇਹ ਠੀਕ ਹੈ ਕਿ ਹਰ ਮਹਿਕਮੇ ਵਿਚ ਨਾ ਤਾ ਸਾਰੇ ਮੁਲਾਜ਼ਮ ਮਾੜੇ ਹੁੰਦੇ ਹਨ

ਅਤੇ ਨਾ ਹੀ ਸਾਰੇ ਚੰਗੇ ਹੁੰਦੇ ਹਨ ਪਰ ਸਰਕਾਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਮਾੜੇ ਅਨਸਰਾਂ ਦੀ ਪਛਾਣ ਕਰ ਕੇ, ਚਾਹੇ ਉਹ ਕਿਸੇ ਵੀ ਅਹੁਦੇਪੁਰ ਤਾਇਨਾਤ ਹੋਣ, ਉਨਾਂ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਵਿਅਕਤੀਆਂ ਦੀ ਪਿਠ ਪੂਰਨ ਵਾਲਿਆਂ ਨੂੰ ਵੀ ਜਨਤਾ ਵਿਚ ਨਸ਼ਰ ਕਰ ਕੇ ਸਖ਼ਤ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ  ਜਿਥੇ ਕੈਪਟਨ ਨੇ ਜੋਧਪੁਰ ਦੇ ਕੈਦੀਆਂ ਦੀ ਬਾਂਹ ਫੜ ਕੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ,

ਉਥੇ ਉਸੇ ਤਰ੍ਹਾਂ ਅਪਣੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਵੀ ਯਤਨ ਕਰਨ, ਇਸ ਵਿਚ ਭਾਵੇਂ ਕੋਈ ਵੀ ਕਾਰਵਾਈ ਕਰਨੀ ਪਵੇ। ਨਗਰ ਪੰਚਾਈਤਾਂ ਵੀ ਅਪਣੇ-ਅਪਣੇ ਪਿੰਡਾਂ ਵਿਚ ਕੋਈ ਵੀ ਨਸ਼ਾ ਨਾ ਵਿਕਣ ਦੇਣ ਅਤੇ ਇਸ ਕਾਰਜ ਵਿਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਤਾਕਿ ਨੌਜਵਾਨੀ ਅਤੇ ਆਉਣ ਵਾਲੀ ਪਨੀਰੀ ਇਸ ਤੋਂ ਬੱਚ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement