ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਦੀਆਂ ਕਾਪੀਆਂ ਤੁਰੰਤ ਨਸ਼ਟ ਕੀਤੀਆਂ ਜਾਣ- ਕੇਂਦਰੀ ਸਿੰਘ ਸਭਾ
Published : Aug 30, 2022, 6:35 pm IST
Updated : Aug 30, 2022, 6:35 pm IST
SHARE ARTICLE
Kendri Singh Sabha
Kendri Singh Sabha

ਭਾਈ ਕਾਨ੍ਹ ਸਿੰਘ ਨਾਭਾ ਨੇ “ਹਮ ਹਿੰਦੂ ਨਹੀਂ” ਵਰਗੀ ਕਲਾਸਿਕ ਕਿਤਾਬ ਲਿਖ ਕੇ ਸਿੱਖਾਂ ਦੀ ਵੱਖਰੀ ਪਛਾਣ ਤੇ ਨਿਆਰੀ ਹਸਤੀ ਨੂੰ ਸਦਾ ਸਦਾ ਲਈ ਸਿੱਕੇਬੰਦ ਕਰ ਦਿੱਤਾ

 

ਚੰਡੀਗੜ੍ਹ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਗੁਰੂ ਗ੍ਰੰਥ ਸਾਹਿਬ ਭਵਨ ਚੰਡੀਗੜ੍ਹ ਵਿਖੇ ਉਘੇ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦਾ 161 ਵਾਂ ਜਨਮ ਦਿਨ ਇਕ ਗੰਭੀਰ ਵਿਚਾਰ ਚਰਚਾ ਦੇ ਰੂਪ ਵਿਚ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਭਾਈ ਸਾਹਿਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨਾਭਾ, ਸਾਬਕਾ ਆਈ.ਏ.ਐੱਸ ਸ. ਗੁਰਤੇਜ ਸਿੰਘ, ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਜਗਮੇਲ ਸਿੰਘ ਭਾਠੂਆ ਅਤੇ ਅਮਰਜੀਤ ਸਿੰਘ ਧਵਨ ਵੱਲੋਂ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵੱਲੋਂ ਨਿਭਾਈ ਗਈ ਅਤੇ ਗਿਆਨੀ ਕੇਵਲ ਸਿੰਘ ਵੱਲੋਂ ਸਭ ਨੂੰ ਜੀ ਆਇਆ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਜਗਮੇਲ ਸਿੰਘ ਭਾਠੂਆ ਨੇ ਕਿਹਾ ਕਿ ਜਿੱਥੇ ਭਾਈ ਕਾਨ੍ਹ ਸਿੰਘ ਨਾਭਾ ਕੋਸ਼ਕਾਰ, ਟੀਕਾਕਾਰ, ਕਾਨੂੰਨਦਾਨ, ਵਿਆਖਿਆਕਾਰ, ਡਿਮਲੋਮੈਂਟਿਕ ਸਨ ਉੱਥੇ ਉਹ ਬਹੁਤ ਵੱਡੇ ਕਵੀ ਵੀ ਸਨ ਤੇ ਮਹਾਨ ਸੰਗੀਤਕਾਰ ਵੀ ਸਨ। ਉਹਨਾਂ ਭਾਈ ਨਾਭਾ ਦੀਆਂ ਕਵਿਤਾਵਾਂ ਵੀ ਸਰੋਤਿਆਂ ਨੂੰ ਗਾ ਕੇ ਸੁਣਾਈਆ। ਡਾ. ਭਾਠੂਆਂ ਨੇ ਆਪਣੇ ਵੱਲੋਂ ਸੰਪਾਦਤ ਕੀਤੀਆਂ ਦੋ ਕਿਤਾਬਾ ਵੀ ਭੇਟ ਕੀਤੀਆ।

ਅਮਰਜੀਤ ਸਿੰਘ ਧਵਨ ਨੇ ਮਹਾਨ ਕੋਸ਼ ਬਾਰੇ ਬੋਲਦਿਆਂ ਕਿਹਾ ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਦੇ ਜੋ ਅੰਗਰੇਜ਼ੀ ਅਤੇ ਹਿੰਦੀ ਵਿੱਚ ਅਨੁਵਾਦ ਕਰਵਾਏ ਸਨ, ਉਹਨਾਂ ਵਿੱਚ ਬੇਸ਼ੁਮਾਰ ਗਲਤੀਆਂ ਸਨ, ਜੋ ਭਾਈ ਕਾਨ੍ਹ ਸਿੰਘ ਜੀ ਦੇ ਕੰਮ ਨਾਲ ਘੋਰ ਅਨਾਚਾਰ ਸੀ। ਉਹਨਾਂ ਯੂਨੀਵਰਸਿਟੀ ਵੱਲੋਂ ਛਾਪੇ ਗਏ ਇਹਨਾਂ ਐਡੀਸ਼ਨਾਂ ਨੂੰ ਬੈਨ ਕਰਵਾਉਣ ਬਾਰੇ ਲੜੀ ਗਈ ਲੰਬੀ ਲੜਾਈ ਦੇ ਵੇਰਵੇ ਦਿੱਤੇ। ਉਹਨਾਂ ਕਿਹਾ ਭਾਵੇਂ ਹਾਈਕੋਰਟ ਗਲਤੀਆਂ ਨਾਲ ਭਰਪੂਰ ਮਹਾਨ ਕੋਸ਼ ਦੀਆਂ ਅੰਗਰੇਜ਼ੀ- ਹਿੰਦੀ ਐਡੀਸ਼ਨਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਹਾਲਾਂ ਤੱਕ ਯੂਨੀਵਰਸਿਟੀ ਨੇ ਇਹਨਾਂ ਐਡੀਸ਼ਨਾਂ ਨੂੰ ਨਸ਼ਟ ਨਹੀਂ ਕੀਤਾ। ਸਮਾਗਮ ਵਿੱਚ ਹਾਜ਼ਰੀਨਾ ਨੇ ਮੰਗ ਕੀਤੀ ਕਿ ਮਹਾਨ ਕੋਸ਼ ਦੀਆਂ ਕਾਪੀਆਂ ਤੁਰੰਤ ਨਸ਼ਟ ਕੀਤੀਆ ਜਾਣ।

ਸਿੱਖ ਚਿੰਤਕ ਤੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ “ਹਮ ਹਿੰਦੂ ਨਹੀਂ” ਵਰਗੀ ਕਲਾਸਿਕ ਕਿਤਾਬ ਲਿਖ ਕੇ ਸਿੱਖਾਂ ਦੀ ਵੱਖਰੀ ਪਛਾਣ ਤੇ ਨਿਆਰੀ ਹਸਤੀ ਨੂੰ ਸਦਾ ਸਦਾ ਲਈ ਸਿੱਕੇਬੰਦ ਕਰ ਦਿੱਤਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਜਾਤ-ਪਾਤ ਤੋੜ੍ਹਨ ਅਤੇ ਛੂਤ-ਛਾਤ ਦੂਰ ਕਰਨ ਵਿੱਚ ਵੀ ਭੂਮਿਕਾ ਨਿਭਾਈ ਸੀ। ਸ. ਗੁਰਤੇਜ ਸਿੰਘ ਆਈ.ਏ.ਐੱਸ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਮਿਸ਼ਨਰੀ ਖੋਜ ਦਾ ਮੁੱਢ ਬੰਨ੍ਹਿਆ।

ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਸਿੰਘ ਸਭਾ ਲਹਿਰ ਦੀ ਪੈਦਾਵਾਰ ਸਨ। ਉਹਨਾਂ ਨੇ ਜੋ ਵੀ ਖੋਜ ਦਾ ਕਾਰਜ ਕੀਤਾ ਉਹ ਸਿੰਘ ਸਭਾ ਸਕੂਲ ਆਫ ਥਾਟ ਅਨੁਸਾਰ ਸੀ। ਉਹਨਾਂ ਕਿਹਾ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅਕਤੂਬਰ ਤੋਂ ਸਿੰਘ ਸਭਾ ਲਹਿਰ ਦੀ 150 ਸੌ ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ, ਜੇਕਰ ਭਾਈ ਸਾਹਿਬ ਦੀਆਂ ਕੋਈ ਅਣਪ੍ਰਕਾਸ਼ਤ ਰਚਨਾਵਾਂ ਹੋਣਗੀਆਂ ਤਾਂ ਉਹ ਸਭਾ ਪ੍ਰਕਾਸ਼ਤ ਕਰੇਗੀ।

ਭਾਈ ਕਾਨ੍ਹ ਸਿੰਘ ਨਾਭਾ ਦੇ ਪੜ੍ਹਪੋਤਰੇ ਮੇਜਰ ਆਦਰਸ਼ਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੇ ਪੜਦਾਦੇ ਨੂੰ ਆਏ ਸ਼ਾਹੀ ਸੱਦਾ ਪੱਤਰ ਅਤੇ ਹੋਰ ਸਮੱਗਰੀ ਸੰਭਾਲ ਕੇ ਰੱਖੀ ਹੋਈ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਨੇ ਜੋ ਮਹਾਨ ਕੋਸ਼ ਦੇ ਜੋ ਗਲਤੀਆਂ ਭਰਪੂਰ ਅਨੁਵਾਦ ਛਾਪੇ ਹਨ, ਉਹ ਤੁਰੰਤ ਨਸ਼ਟ ਕਰਨ ਦੇ ਹੁਕਮ ਦਿੱਤੇ ਜਾਣ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਰਾਜਦੂਤ ਸ. ਪਰੀਪਰੂਨ ਸਿੰਘ, ਡਾ. ਜਸਵੰਤ ਸਿੰਘ. ਡਾ. ਕੁਲਵੰਤ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ, ਹਰਸਿੰਦਰ ਸਿੰਘ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਰੂਪਾਲ, ਹਮੀਰ ਸਿੰਘ ਤੇ ਮਲਕੀਤ ਸਿੰਘ ਬਰਾੜ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement