Panthak News: ਭਾਈ ਰਾਜੋਆਣਾ ਨੇ ਅਕਾਲੀ ਲੀਡਰਸ਼ਿਪ ਦਾ ਕੀਤਾ ਪਰਦਾਫ਼ਾਸ਼ : ਪ੍ਰੋ. ਖ਼ਿਆਲਾ
Published : Nov 30, 2023, 8:10 am IST
Updated : Nov 30, 2023, 8:10 am IST
SHARE ARTICLE
Bhai Rajoana exposed the Akali leadership: Prof. Sarchand Singh Khiala
Bhai Rajoana exposed the Akali leadership: Prof. Sarchand Singh Khiala

ਭਾਈ ਰਾਜੋਆਣਾ, ਪ੍ਰੋ. ਭੁੱਲਰ ਅਤੇ ਭਾਈ ਖੈੜਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ’ਤੇ ਤੁਰਤ ਅਮਲ ਤੇਜ਼ ਕਰਨ ਦੀ ਕੇਂਦਰ ਨੂੰ ਕੀਤੀ ਅਪੀਲ

Panthak News: ਪੰਜਾਬ ਭਾਜਪਾ ਦੇ ਸਿੱਖ ਆਗੂ ਅਤੇ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖ਼ਿਆਲਾ ਨੇ ਕਿਹਾ ਹੈ ਕਿ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਲਿਖੀ ਗਈ ਚਿੱਠੀ ਅਕਾਲੀ ਦਲ ਦੀ ‘ਸਾਚੀ ਸਾਖੀ’ ਹੈ ਜਿਸ ਵਿਚ ਭਾਈ ਰਾਜੋਆਣਾ ਨੇ ਬੰਦੀ ਸਿੰਘਾਂ ਦੇ ਮਾਮਲੇ ’ਚ ਅਕਾਲੀ ਲੀਡਰਸ਼ਿਪ ਦੀ ਦੋਹਰੇ ਕਿਰਦਾਰ ਅਤੇ ਡਰਾਮੇਬਾਜ਼ੀ ਦਾ ਪਰਦਾਫ਼ਾਸ਼ ਕੀਤਾ ਹੈ। ਅਕਾਲੀ ਦਲ ਲਈ ਸਫ਼ਾਈ ਦੇਣ ਦੀ ਵੀ ਕੋਈ ਗੁਜਾਇਸ਼ ਨਹੀਂ ਰਹਿ ਗਈ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਵਿਚੋਂ ਅਕਾਲੀ ਦਲ ਦਾ ਸੱਭ ਤੋਂ ਵੱਡਾ ਅਤੇ ਇਕੋ ਇਕ ਸਮਰਥਕ ਭਾਈ ਰਾਜੋਆਣਾ ਵਲੋਂ ਕੇਂਦਰ ਸਰਕਾਰ ਵਿਚ ਭਾਈਵਾਲੀ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਨੂੰ ਅਪਣੇ ਕੌਮੀ ਫ਼ਰਜ਼ਾਂ ਪ੍ਰਤੀ ਜਾਣ-ਬੁੱਝ ਕੇ ਕੁਤਾਹੀ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖੜੇ ਹੋ ਕੇ ਸਮੁੱਚੇ ਪੰਥ ਤੋਂ ਮੁਆਫ਼ੀ ਮੰਗਣ ਲਈ ਕਹਿਣਾ ਉਸ ਦਾਅਵੇ ਨੂੰ ਪੁਖ਼ਤਾ ਕਰਦਾ ਹੈ ਜਿਸ ਵਿਚ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਗੁਰਸਿੱਖਾਂ ਵਲੋਂ ਅਕਾਲੀ ਲੀਡਰਸ਼ਿਪ ’ਤੇ ਪੰਥਕ ਹਿਤਾਂ ਦੀ ਥਾਂ ਪ੍ਰਵਾਰਕ ਹਿਤਾਂ ਨੂੰ ਪ੍ਰਮੁੱਖਤਾ ਦੇਣ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੀ ਪੰਥਕ ਮਾਮਲਿਆਂ ਪ੍ਰਤੀ ਪਹੁੰਚ ਦੀ ਭਾਜਪਾ ਦੇ ਕੇਂਦਰੀ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਲੋਂ ਕਈ ਵਾਰ ਪ੍ਰਗਟਾਵੇ ਕੀਤੇ ਜਾ ਚੁੱਕੇ ਹਨ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਭਾਈ ਰਾਜੋਆਣਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਸ਼ਿਸ਼ ਕਰਨ ਦੀ ਦਾਅਵੇਦਾਰ ਅਕਾਲੀ ਲੀਡਰਸ਼ਿਪ ’ਤੇ ਨਿਰਦੋਸ਼ ਸਿੱਖਾਂ ’ਤੇ ਜ਼ੁਲਮ ਕਰਨ ਵਾਲੇ ਕਾਂਗਰਸੀ ਹੁਕਮਰਾਨਾਂ ਨਾਲ ਜੱਫੀਆਂ ਅਤੇ ਸਾਂਝਾਂ ਪਾ ਕੇ ਸਿੱਖ ਕੌਮ ਨਾਲ ਧੋਖਾ ਕਰਨ ਬਾਰੇ ਜੋ ਤਨੋਂ ਮਨੋਂ ਮਹਿਸੂਸ ਕੀਤਾ ਹੈ ਉਸ ਵਰਤਾਰੇ ਦੀ ਸਚਾਈ ਨੂੰ ਜਾਣ ਕੇ ਅਕਾਲੀ ਵਰਕਰਾਂ ਵਿਚ ਵੀ ਮਾਯੂਸੀ ਛਾਈ ਹੋਈ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੀ ਪੰਥਕ ਮਸਲਿਆਂ ਨੂੰ ਹੱਲ ਕਰਾਉਣ ’ਚ ਗ਼ੈਰ ਸੰਜੀਦਗੀ ਅਤੇ ਸਵਾਰਥੀ ਏਜੰਡੇ ਕਾਰਨ ਅੱਜ ਸਮੁੱਚੀ ਸਿੱਖ ਕੌਮ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੀ ਹੈ। ਉਨ੍ਹਾਂ ਅਕਾਲੀ ਦਲ ਬਾਦਲ ਵਲੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਉ ਮੁਹਿੰਮ ਨੂੰ ਪ੍ਰਵਾਰ ਬਚਾਉ ਮੁਹਿੰਮ ਦਾ ਨਾਮ ਦਿਤਾ ਅਤੇ ਕਿਹਾ ਕਿ ਕੁਵੇਲੇ ਦੀਆਂ ਟੱਕਰਾਂ ਨਾਲ ਕੋਈ ਫ਼ਾਇਦਾ ਹੋਣ ਵਾਲਾ ਨਹੀਂ।

ਪ੍ਰੋ. ਸਰਚਾਂਦ ਸਿੰਘ ਨੇ ਭਾਈ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈੜਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਤੁਰਤ ਅਮਲ ਤੇਜ਼ ਕਰਨ ਦੀ ਅਪੀਲ ਕੀਤੀ ਅਤੇ  ਕਿਹਾ ਕਿ ਸਿੱਖ ਸਿਆਸੀ ਕੈਦੀਆਂ ਨੇ ਜ਼ਿੰਦਗੀ ਦਾ ਇਕ ਲੰਮਾ ਸਮਾਂ ਜੇਲਾਂ ਵਿਚ ਗੁਜ਼ਾਰਿਆ ਹੈ। ਉੱਥੇ ਹੀ ਰਿਹਾਅ ਹੋ ਕੇ ਆਏ ਬੰਦੀ ਸਿੰਘਾਂ ਨੇ ਬਾਹਰ ਆ ਕੇ ਕੱੁਝ ਵੀ ਅਜਿਹਾ ਨਹੀਂ ਕੀਤਾ ਜਿਸ ਨਾਲ ਦੇਸ਼ ਸਮਾਜ ਨੂੰ ਚਿੰਤਾ ਕਰਨੀ ਪਈ ਹੋਵੇ। ਬੰਦੀ ਸਿੰਘਾਂ ਨੂੰ ਤੁਰਤ ਰਿਹਾਅ ਕਰਦਿਆਂ ਘਰਾਂ ਨੂੰ ਭੇਜਿਆ ਜਾਵੇ ਤਾਕਿ ਉਹ ਮਾਨਸਕ ਤਣਾਅ ਤੋਂ ਮੁਕਤ ਹੋ ਸਕਣ ਅਤੇ ਲੋੜ ਅਨੁਸਾਰ ਡਾਕਟਰੀ ਇਲਾਜ ਕਰਵਾ ਸਕਣ। ਇਸ ਨਾਲ ਸਿੱਖਾਂ ’ਚ ਨਰਿੰਦਰ ਮੋਦੀ ਸਰਕਾਰ ਪ੍ਰਤੀ ਹੋਰ ਭਰੋਸਾ ਤੇ ਸਤਿਕਾਰ ਵਧੇਗਾ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸੈਕਟਰੀ ਪਰਮਜੀਤ ਸਿੰਘ ਵਣੀਏਕੇ ਤੇ ਹੋਰ ਮੌਜੂਦ ਸਨ।

 (For more news apart from Bhai Rajoana exposed the Akali leadership: Prof. Khiala, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement