ਬਰਤਾਨੀਆ ਦੇ ਸ਼ਾਹੀ ਪ੍ਰਵਾਰ ਦੇ ਅਤਿ ਨਜ਼ਦੀਕੀ ਹਰਬਿੰਦਰ ਸਿੰਘ ਰਾਣਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Published : Dec 30, 2018, 3:34 pm IST
Updated : Dec 30, 2018, 3:34 pm IST
SHARE ARTICLE
Harbinder Singh Rana
Harbinder Singh Rana

ਬਰਤਾਨੀਆ ਦੇ ਸ਼ਾਹੀ ਪਰਵਾਰ ਦੇ ਅਤਿ ਨਜ਼ਦੀਕੀ ਉਘੀ ਸਿੱਖ ਸ਼ਖ਼ਸੀਅਤ ਹਰਬਿੰਦਰ ਸਿੰਘ ਰਾਣਾ ਦਲੀਪ ਸਿੰਘ ਟਰੱਸਟ ਅਤੇ ਐਗਲੋ ਸਿੱਖ ਹੈਰੀਟੇਜ ਟਰਾਇਲ ਦੇ...

ਸਲੋਹ (ਲੰਡਨ) : ਬਰਤਾਨੀਆ ਦੇ ਸ਼ਾਹੀ ਪਰਵਾਰ ਦੇ ਅਤਿ ਨਜ਼ਦੀਕੀ ਉਘੀ ਸਿੱਖ ਸ਼ਖ਼ਸੀਅਤ ਹਰਬਿੰਦਰ ਸਿੰਘ ਰਾਣਾ ਦਲੀਪ ਸਿੰਘ ਟਰੱਸਟ ਅਤੇ ਐਗਲੋ ਸਿੱਖ ਹੈਰੀਟੇਜ ਟਰਾਇਲ ਦੇ ਡਾਇਰੈਕਟਰ ਸ. ਹਰਬਿੰਦਰ ਸਿੰਘ ਰਾਣਾ ਦਾ ਬੀਤੇ ਦਿਨ ਦਿਲ ਦੀ ਧੜਕਣ ਬੰਦ ਹੋਣ ਕਾਰਨ ਮੌਤ ਹੋ ਗਈ। ਸਲੋਹ ਤੋਂ ਸ. ਰਾਣਾ ਦੇ ਸਹੁਰੇ ਪਰਵਾਰ ਵਲੋਂ ਸ. ਗੁਰਮੀਤ ਸਿੰਘ ਭੁੱਲਰ ਨੇ ਦਸਿਆ ਕਿ ਸ. ਰਾਣਾ ਅਪਣੀ ਬੇਟੀ ਦੇ ਘਰ ਲੰਡਨ ਵਿਚ ਸਨ, ਜਿਥੇ ਉਹ  ਰੋਜ਼ਾਨਾ ਦੀ ਤਰ੍ਹਾਂ ਸਰੀਰਕ ਕਸਰਤ ਕਰ ਰਹੇ ਸਨ ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਲੱਗਦੀ ਹੈ।

ਸ. ਭੁੱਲਰ ਨੇ ਦਸਿਆ ਕਿ ਕੁੱਝ ਦਿਨਾਂ ਬਾਅਦ ਪੋਸਟ ਮਾਰਟਮ ਹੋਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਅਸਲ ਪਤਾ ਲੱਗ ਸਕੇਗਾ। ਉਨ੍ਹਾਂ ਸ. ਰਾਣਾ ਦੇ ਅਚਾਨਕ ਚਲੇ ਜਾਣ ਨਾਲ ਪਰਵਾਰ ਤੇ ਬਰਤਾਨੀਆ ਸਿੱਖਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ. ਰਾਣਾ ਬੀਤੇ ਕਈ ਦਹਾਕਿਆਂ ਤੋਂ ਬਰਤਾਨੀਆ ਵਿਚ ਸਿੱਖ ਵਿਰਾਸਤ ਨੂੰ ਸੰਭਾਲਣ, ਅਤੇ ਪੰਜਾਬ ਦੇ ਇਤਿਹਾਸਕ ਤਾਲਮੇਲ ਨੂੰ ਜਿਊਂਦਾ ਰੱਖਣ ਲਈ ਯਤਨਸ਼ੀਲ ਸਨ।

 Harbinder SinghHarbinder Singh

ਉਨ੍ਹਾਂ ਦੀ ਅਗਵਾਈ ਵਿਚ ਮਹਾਰਾਜਾ ਦਲੀਪ ਸਿੰਘ ਦਾ ਆਦਮ ਕੱਦ ਬੁੱਤ ਥੈਟਫ਼ੋਰਡ ਨੌਰਇੱਚ ਵਿਖੇ ਲਗਾਇਆ ਗਿਆ ਸੀ ਅਤੇ ਹਰ ਸਾਲ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿਚ ਥੈਟਫ਼ੋਰਡ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਸਨ। ਸ.ਰਾਣਾ ਬਰਤਾਨੀਆ ਦੇ ਸ਼ਾਹੀ ਪਰਵਾਰ ਦੇ ਨਜ਼ਦੀਕੀਆਂ ਵਿਚੋਂ ਇਕ ਸਨ ਤੇ 2006 ਵਿਚ ਪ੍ਰਿੰਸ ਚਾਰਲਸ ਦੀ ਪੰਜਾਬ ਫੇਰੀ ਮੌਕੇ ਉਨ੍ਹਾਂ ਦੇ ਗਾਈਡ ਸਨ ਤੇ 2012 ਵਿਚ ਬਰਤਾਨੀਆ ਦੀ ਰਾਣੀ ਦੇ ਗੋਲਡਨ ਜੁਬਲੀ ਸਮਾਗਮ ਵਿਚ ਸ. ਰਾਣਾ ਉਨ੍ਹਾਂ ਦੀ ਸ਼ਾਹੀ ਕਿਸ਼ਤੀ ਵਿਚ ਸ਼ਾਮਲ ਹੋਣ ਵਾਲੇ ਬਰਤਾਨੀਆ ਦੇ ਇਕੱਲੇ ਸਿੱਖ ਸਨ।

ਸ.ਰਾਣਾ ਦੀ ਅਗਵਾਈ ਵਿਚ ਐਂਗਲੋ ਸਿੱਖ ਹੈਰੀਟੇਜ ਟਰਾਇਲ ਵਲੋਂ ਬਰਤਾਨੀਆ ਵਿਚ ਸਿੱਖ ਵਿਰਾਸਤ ਦੀ ਖੋਜ ਅਤੇ ਸੰਭਾਲ ਕਰਨ ਤੋਂ ਇਲਾਵਾ ਕਈ ਭੁੱਲੇ ਵਿਸਰੇ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਂਦਾ। ਸ. ਰਾਣਾ ਦੀ ਅਚਾਨਕ ਮੌਤ 'ਤੇ ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਦੇ ਜਨਰਲ ਸਕੱਤਰ ਸ. ਤਰਸੇਮ ਸਿੰਘ ਦਿਉਲ, ਸ. ਜੋਗਾ ਸਿੰਘ ਬਰਮਿੰਘਮ, ਸ.ਅਮਰਜੀਤ ਸਿੰਘ ਭੱਚੂ, ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੇ ਮੁਖੀ ਸ. ਜੋਗਿੰਦਰ ਸਿੰਘ ਬੱਲ, ਬੀਬੀ ਕਮਲਜੀਤ ਕੌਰ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement