ਇਤਿਹਾਸਕ ਮਿਸਾਲ ਤੇ ਧਾਰਮਕ ਸਾਂਝੀਵਾਲਤਾ
Published : Mar 2, 2018, 12:10 am IST
Updated : Mar 1, 2018, 6:40 pm IST
SHARE ARTICLE

ਸਿੱਖ ਨੇ ਮੁਸਲਮਾਨਾਂ ਨੂੰ ਸੌਂਪੀ 1947 ਤੋਂ ਬੰਦ ਪਈ ਮਸਜਿਦ
ਮਾਲੇਰਕੋਟਲਾ, 1 ਮਾਰਚ ( ਇਸਮਾਈਲ ਏਸ਼ੀਆ, ਬਲਵਿੰਦਰ ਸਿੰਘ ਭੁਲੱਰ):  ਸਿੱਖ ਨੇ ਸੰਗਰੂਰ ਦੇ ਭਵਾਨੀਗੜ੍ਹ ਰੋਡ 'ਤੇ ਸਥਿਤ ਪਿੰਡ ਰੌਸ਼ਨਵਾਲਾ ਵਿਖੇ 1947 ਤੋਂ ਪਹਿਲਾਂ ਦੀ ਬਣੀ ਮਸਜਿਦ ਮੁਸਲਮਾਨਾਂ ਦੇ ਹਵਾਲੇ ਕਰ ਕੇ ਆਪਸੀ ਪਿਆਰ ਦੀ ਮਿਸਾਲ ਪੇਸ਼ ਕੀਤੀ ਹੈ। ਜੇ ਇਤਿਹਾਸ ਦੇ ਪੰਨਿਆਂ ਨੂੰ ਵੇਖੀਏ ਤਾਂ ਮੁਸਲਿਮ-ਸਿੱਖਾਂ ਦੇ ਆਪਸੀ ਪਿਆਰ ਦੀਆਂ ਕਈ ਮਿਸਾਲਾਂ ਮੌਜੂਦ ਹਨ। ਪੰਜਾਬ ਅਤੇ ਗੁਆਂਢੀ ਸੂਬਿਆਂ ਅੰਦਰ ਕਈ ਸਾਲਾਂ ਤੋਂ ਦੀਨ-ਏ-ਇਸਲਾਮ ਦੀ ਖਿਦਮਤ ਕਰਦੇ ਆ ਰਹੇ 'ਅਦਾਰਾ ਤਾਮੀਰ ਏ ਮਸਾਜਿਦ' ਵਲੋਂ ਮਸਜਿਦ ਅਬਾਦ ਦਾ ਨੀਂਹ ਪੱਥਰ ਰਖਿਆ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜਸੇਵੀ ਅਤੇ ਸੰਸਥਾ ਦੇ ਕਾਰਜਕਾਰੀ ਮੈਂਬਰਾਂ ਪੱਪੂ ਪਹਿਲਵਾਨ ਤੇ ਹਾਜ਼ੀ ਸ਼ਹਿਬਾਜ਼ ਜ਼ਹੂਰ ਨੇ ਦਸਿਆ ਕਿ ਅਦਾਰਾ ਤਾਮੀਰ ਏ ਮਸਾਜਿਦ ਦੀ ਟੀਮ ਅਤੇ ਮਾਲੇਰਕੋਟਲਾ ਦੇ ਪਤਵੰਤੇ ਸਜਣਾਂ ਵਲੋਂ ਸਿੱਖਾਂ ਦਾ ਇਸ ਲਈ ਪਿੰਡ 'ਚ ਜਾ ਕੇ ਵਿਸ਼ੇਸ਼ ਤੌਰ ਤੇ ਧਨਵਾਦ ਕੀਤਾ ਗਿਆ। ਉਨਾਂ ਦਸਿਆ ਕਿ ਇਹ ਮਸਜਿਦ 'ਚ ਪਹਿਲਾਂ 47 ਦੀ ਚੱਲੀ ਫ਼ਿਰਕੂ ਹਨੇਰੀ ਤੋਂ ਬਾਅਦ ਇਥੋਂ ਮੁਸਲਮਾਨਾਂ ਚਲੇ ਜਾਣ ਕਾਰਨ ਸਿੱਖਾਂ 


ਵਲੋ ਇਸ ਮਸਜਿਦ ਦੀ ਸੇਵਾ ਸੰਭਾਲ ਗੁਰਦਵਾਰਾ ਬਣਾ ਕੇ ਕੀਤੀ ਜਾਂਦੀ ਰਹੀ ਪਰ ਹੁਣ ਪਿੰਡ ਦੇ ਲੋਕਾਂ ਵਲੋਂ ਮਸਜਿਦ ਦੇ ਨਾਲ ਹੀ ਵਖਰੇ ਤੌਰ 'ਤੇ ਗੁਰਦਵਾਰੇ ਦੀ ਨਵੀਂ ਇਮਾਰਤ ਬਣਨ ਤੋਂ ਬਾਅਦ ਇਸ ਇਮਾਰਤ ਨੂੰ ਪਹਿਲਾਂ ਦੀ ਤਰ੍ਹਾਂ ਮੁਸਲਮਾਨਾਂ ਨੂੰ ਸਪੁੱਰਦ ਕਰ ਕੇ ਤੇ ਇਸ ਨੂੰ ਫਿਰ ਤੋਂ ਮਸਜਿਦ ਵਿਚ ਤਬਦੀਲ ਕਰਨ ਲਈ ਦੇ ਕੇ ਨਵਾਬ ਸ਼ੇਰ ਮੁਹੰਮਦ ਖ਼ਾਨ, ਭਾਈ ਮਰਦਾਨਾਂ, ਪੀਰ ਬੁਧੂ ਸ਼ਾਹ, ਭਾਈ ਨਬੀ ਖ਼ਾਨ ਤੇ ਗਨੀ ਖ਼ਾਨ ਆਦਿ ਵਲੋਂ ਬਿਨਾਂ ਮਜ਼ਬੋ ਮਿਲਤ ਤੋਂ ਉਪਰ ਉਠਣ ਦੀ ਮਿਸਾਲ ਨੂੰ ਜਿੰਦਾ ਰਖਿਆ ਹੈ। ਇਸ ਮੌਕੇ ਹਜ਼ਰਤ ਮੌਲਾਨਾ ਮੁਫ਼ਤੀ ਗਿਆਸੂਦੀਨ ਨੇ ਕਿਹਾ ਕਿ ਸਾਨੂੰ ਸਾਰਿਆਂ ਅਪਣੀ ਜ਼ਿੰਦਗੀ ਆਪਸੀ ਮਿਲਵਰਤਣ, ਪਿਆਰ ਮੁਹੱਬਤ ਨਾਲ ਗੁਜ਼ਾਰਨੀ ਚਾਹੀਦੀ ਹੈ। ਇਸ ਮੌਕੇ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਤਾਹਿਰ ਅਤੇ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਕਾਸਿਮ ਨੇ ਵੀ ਇਨਸਾਨੀ ਭਾਈਚਾਰੇ, ਪਿਆਰ, ਮੁਹੱਬਤ ਅਤੇ ਦੇਸ਼ ਦੀ ਏਕਤਾ ਦਾ ਸੰਦੇਸ਼ ਦਿੰਦਿਆਂ ਲੋਕਾਂ ਨੂੰ ਸੰਬੋਧਨ ਕੀਤਾ।

SHARE ARTICLE
Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement