ਸਰਨਾ ਭਰਾਵਾਂ ਦੀ ਸ਼ਿਕਾਇਤ ਅਕਾਲ ਤਖ਼ਤ ਸਾਹਿਬ 'ਤੇ ਕਰਾਂਗੇ: ਹਿੱਤ, ਰਾਣਾ, ਪਰਮਿੰਦਰਪਾਲ
Published : Dec 24, 2017, 2:47 am IST
Updated : Dec 23, 2017, 9:17 pm IST
SHARE ARTICLE

ਨਵੀਂ ਦਿੱਲੀ, 23 ਦਸੰਬਰ (ਸੁਖਰਾਜ ਸਿੰਘ): ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਦੌਰਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਦਾ ਸਨਮਾਨ ਕਰਨਾ ਵਿਵਾਦਾ ਵਿਚ ਘਿਰਦਾ ਨਜ਼ਰੀ ਆ ਰਿਹਾ ਹੈ।ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸ. ਸਰਨਾ ਵਲੋਂ ਦਿਤੀ ਗਈ ਦਾਵਤ ਨੂੰ ਬਜਰ ਗੁਨਾਹ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਹੈ। ਇਸ ਸਬੰਧੀ ਅਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ. ਹਿਤ ਨੇ ਕਿਹਾ ਕਿ ਸ. ਸਰਨਾ ਤਾਂ ਸਿੱਖ ਹੀ ਨਹੀਂ ਹੈ, ਇਹ ਗੱਲ ਮੈਂ ਨਹੀਂ ਸਗੋਂ ਪਰਮਜੀਤ ਸਿੰਘ ਸਰਨਾ ਦੇ ਪਿਤਾ ਤਰਲੋਚਨ ਸਿੰਘ ਸਰਨਾ ਨੇ ਆਪਣੇ ਪੁੱਤਰ ਦੀ ਗ੍ਰਿਫ਼ਤਾਰੀ ਉਪਰੰਤ ਉਪਰਾਜਪਾਲ ਦੇ ਸਾਹਮਣੇ ਕਹੀ ਸੀ। ਜਥੇ. ਹਿਤ ਨੇ ਦੱਸਿਆ ਕਿ ਪੰਜਾਬ ਦੇ ਕਾਲੇ ਸੰਤਾਪ ਦੌਰਾਨ ਦਿੱਲੀ ਦੇ ਅਕਾਲੀ ਆਗੂਆਂ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਕਰਕੇ ਸ. ਸਰਨਾ ਦੀ ਵੀ ਇਕ ਵਾਰ ਗ੍ਰਿਫ਼ਤਾਰੀ ਹੋਈ ਸੀ ਪਰ ਆਪਣੇ ਪੁੱਤਰ ਨੂੰ ਛੁਡਾਉਣ ਵਾਸਤੇ ਆਏ ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਸਿੱਖ ਨਾ ਹੋਣ ਦਾ ਹੀ ਦਾਅਵਾ ਕਰ ਦਿੱਤਾ ਸੀ। ਅਵਤਾਰ ਸਿੰਘ ਹਿਤ ਨੇ ਪੁਰਾਣੀ ਘਟਨਾ ਨੂੰ ਅੱਜ ਦੇ ਸੰਦਰਭ ਨਾਲ ਜੋੜਦੇ ਹੋਏ ਖੁਲਾਸਾ ਕੀਤਾ ਕਿ ਜਦੋਂ ਕੁਝ ਦਿਨਾਂ ਪਹਿਲਾ ਪਾਕਿਸਤਾਨੀ ਸਫ਼ੀਰ ਸੋਹੇਲ ਮਹਿਮੂਦ ਨੂੰ ਸਨਮਾਨਤ ਕਰਨ ਦੀ ਸ. ਸਰਨਾ ਨੇ ਪੇਸ਼ਕਸ਼ ਕੀਤੀ ਸੀ ਤਾਂ ਸੋਹੇਲ ਨੇ ਮੋਹਰਮ ਦੇ ਮਹੀਨੇ ਦਾ ਹਵਾਲਾ ਦੇ ਕੇ ਅਪਣਾ ਸਨਮਾਨ ਨਾ ਕਰਵਾਉਣ ਦੀ ਆਸਮਰਥਤਾ ਜਤਾਈ ਸੀ ਪਰ ਸਰਨਾ ਭਰਾਵਾਂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੌਰਾਨ ਖੁਸ਼ੀਆਂ ਦਾ ਜਸ਼ਨ ਮਨਾ ਕੇ ਇਹ ਸਾਬਿਤ ਕਰ ਦਿਤਾ ਕਿ ਉਹ ਸੋਹੇਲ ਦੇ ਮੁਕਾਬਲੇ ਆਪਣੇ ਧਰਮ ਨੂੰ ਪਿਆਰ ਨਹੀਂ ਕਰਦੇ।


    ਜਥੇ ਹਿਤ ਨੇ ਸ਼ਹੀਦੀ ਹਫ਼ਤੇ ਦੌਰਾਨ ਸ. ਸਰਨਾ ਵਲੋਂ ਪਾਕਿਸਤਾਨੀ ਸਫੀਰ ਦੇ ਸਨਮਾਨ 'ਚ ਪੰਜ ਸਿਤਾਰਾ ਹੋਟਲ ਵਿਖੇ ਮਾਸਾਹਾਰੀ ਦਾਵਤ ਦਿਤੇ ਜਾਣ ਨੂੰ ਵੀ ਗਲਤ ਦਸਿਆ। ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਸਰਨਿਆਂ ਵਲੋਂ ਕੀਤੀ ਗਈ ਇਹ ਹਰਕਤ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਸ. ਸਰਨਾ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਲਦ ਹੀ ਕੀਤੀ ਜਾਵੇਗੀ। ਸ. ਰਾਣਾ ਨੇ ਹੈਰਾਨੀ ਪ੍ਰਗਟਾਈ ਕਿ ਇੱਕ ਪਾਸੇ ਸਰਨਾ ਭਰਾ 25 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਦਿੱਲੀ ਵਿਖੇ ਵਿਰੋਧ ਕਰਦੇ ਹਨ ਤੇ ਦੂਜੇ ਪਾਸੇ ਪਟਨਾ ਕਮੇਟੀ ਦਾ ਪ੍ਰਧਾਨ ਰਹਿਣ ਦੌਰਾਨ ਪੋਹ ਸੁਦੀ 7 ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਉਣ ਦਾ ਫੈਸਲਾ ਲੈਂਦੇ ਹਨ। ਪਰਮਿੰਦਰ ਪਾਲ ਸਿੰਘ ਨੇ ਸਿੱਖ ਪਰੰਪਰਾਵਾਂ ਤੋਂ ਸਰਨਾ ਭਰਾਵਾਂ ਨੂੰ ਆਦਤਨ ਭਗੋੜਾ ਦੱਸਦੇ ਹੋਏ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਕੁਝ ਵਰ੍ਹੇ ਪਹਿਲਾਂ ਇਨ੍ਹਾਂ ਸਰਨਾ ਭਰਾਵਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮੌਕੇ ਦਿਤੀ ਗਈ ਮਾਸਾਹਾਰੀ ਦਾਵਤ ਦਾ ਵੀ ਚੇਤਾ ਕਰਾਇਆ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement