ਸੋ ਦਰ ਤੇਰਾ ਕਿਹਾ - ਕਿਸਤ - 14
Published : Apr 2, 2018, 3:04 pm IST
Updated : Nov 22, 2018, 1:29 pm IST
SHARE ARTICLE
So Dar Tera Keha
So Dar Tera Keha

ਦੂਜੀ ਪ੍ਰਣਾਲੀ ੴ ਦੇ ਆਮ ਉਚਾਰਣ ਵਾਲੀ ੴ ਨੂੰ, ਬੋਲਣ ਸਮੇਂ ਅਸੀ 'ਇਕ ਓਂਕਾਰ' ਜਾਂ 'ਏਕੰਕਾਰ' ਕਹਿ ਕੇ ਬੋਲਦੇ ਹਾਂ

ਅਧਿਆਏ - 10

ਦੂਜੀ ਪ੍ਰਣਾਲੀ ੴ ਦੇ ਆਮ ਉਚਾਰਣ ਵਾਲੀ ੴ ਨੂੰ, ਬੋਲਣ ਸਮੇਂ ਅਸੀ 'ਇਕ ਓਂਕਾਰ' ਜਾਂ 'ਏਕੰਕਾਰ' ਕਹਿ ਕੇ ਬੋਲਦੇ ਹਾਂ। ਖ਼ੁਦ ਬਾਬਾ ਨਾਨਕ ਇਸ ਨੂੰ ਕਿਸ ਤਰ੍ਹਾਂ ਉਚਾਰਦੇ ਸਨ? ਬਾਣੀ ਵਿਚ ਇਸ ਦਾ ਕੋਈ ਹਵਾਲਾ ਮਿਲਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਸਾਨੂੰ ਗੁਰਬਾਣੀ ਵਲ ਵੇਖਣਾ ਪੈਂਦਾ ਹੈ ਜਿਥੇ ਬਾਬੇ ਨਾਨਕ ਦੀ ਬਾਣੀ ਵਿਚ ਹੀ ਦਰਜ ਹੈ :

Baba NanakBaba Nanak

ਏਕਮ ਏਕੰਕਾਰ ਨਿਰਾਲਾ
ਅਮਰ ਅਜੋਨੀ ਜਾਤਿ ਨ ਜਾਲਾ|| (ਮ: ੧, 838)
ਇਸ ਦਾ ਸਾਦੀ ਭਾਸ਼ਾ ਵਿਚ ਅਰਥ ਇਹ ਹੀ ਹੈ ਕਿ 'ੴ' ਦਾ ਉਚਾਰਨ ਭਾਵੇਂ ਕੋਈ ਵੀ ਕਰੋ ਪਰ ਜੇ ਨਾਲ 'ਏਕਮ' ਨਹੀਂ ਤਾਂ ਉਹ ਅਧੂਰਾ ਹੈ ਅਰਥਾਤ ਰੱਬ ਨੂੰ ਜਿਸ ਵੀ ਨਾਂ ਨਾਲ ਧਿਆ ਲਉ ਜਾਂ ਯਾਦ ਕਰ ਲਉ, ਹੈ ਉਹ ਇਕ ਹੀ ਤੇ ਉਹ ਕਿਹੋ ਜਿਹਾ ਹੈ, ਇਸ ਦਾ ਵਰਨਣ ਜਪੁਜੀ ਸਾਹਿਬ ਵਿਚ ਕੀਤਾ ਹੋਇਆ ਹੈ।

ੴ ਦਾ ਉਚਾਰਣ 'ਏਕੋ' ਹੈ?

ਸ. ਨਿਰਮਲ ਸਿੰਘ ਕਲਸੀ ਕੈਨੇਡਾ ਨੇ ਇਕ ਪੁਸਤਕ 'ਬੀਜ ਮੰਤਰ ਦਰਸ਼ਨ' ਲਿਖੀ ਹੈ ਜਿਸ ਵਿਚ ਉੁਨ੍ਹਾਂ ਦਾਅਵਾ ਕੀਤਾ ਹੈ ਕਿ 'ੴ ' ਵਿਚ 'ਊੜੇ' ਨੂੰ ਖੁਲ੍ਹਾ ਛੱਡਣ ਦਾ ਅਰਥ ਕੇਵਲ ਤੇ ਕੇਵਲ ਇਹ ਹੈ ਕਿ ਇਸ ਦਾ ਅੰਤ ਕੋਈ ਨਹੀਂ ਤੇ ਇਸ ਨੂੰ ੴ ਅਰਥਾਤ ਇਕੋ ੋ ੋ ੋ ਕਰ ਕੇ ਪੜ੍ਹਿਆ ਜਾਂਦਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਵਿਆਕਰਣ ਦਾ ਕੋਈ ਵੀ ਨਿਯਮ ਨਹੀਂ ਦਸਿਆ ਜਾ ਸਕਦਾ ਜਿਸ ਅਨੁਸਾਰ ਖੁਲ੍ਹੇ ਊੜੇ ਉਤੇ ਬਿੰਦੀ ਵੀ ਆਪੇ ਲਾਈ ਜਾ ਸਕੇ ਤੇ ਉਸ ਨੂੰ 'ਓਂਕਾਰ' ਵਜੋਂ ਪੁਕਾਰਿਆ ਜਾ ਸਕੇ। ਜਿਥੇ ਕਿਤੇ ਗੁਰਬਾਣੀ ਵਿਚ ਗੁਰੂ ਨੂੰ 'ਏਕੰਕਾਰ' ਜਾਂ 'ਓਂਕਾਰ' ਲਿਖਣ ਦੀ ਲੋੜ ਪਈ, ਉਨ੍ਹਾਂ ਨੇ 'ੴ' ਦੀ ਵਰਤੋਂ ਨਹੀਂ ਕੀਤੀ ਸਗੋਂ ਵਿਆਕਰਣ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਰਾ ਅੱਖਰ ਲਿਖਿਆ ਹੈ। ਪਰ ਜਦੋਂ ਉਹ ੴ ਲਿਖਦੇ ਹਨ ਤਾਂ ਇਸ ਦਾ ਮਤਲਬ 'ਇਕੋ' ਹੈ ਤੇ 'ਇਕੋ' ਵੀ ਉਹ ਜਿਸ ਦਾ ਅੰਤ ਹੀ ਕੋਈ ਨਹੀਂ। ਇਸ ਲਈ ਗੁਰੂ ਜੀ ਨੇ ਖੁਲ੍ਹਾ ਊੜਾ ਵੀ ਉਸ ਰੂਪ ਵਿਚ ਵਰਤਿਆ ਹੈ ਜਿਸ ਦਾ ਅੰਤ ਹੀ ਕੋਈ ਨਹੀਂ। ਲੇਖਕ ਦੇ ਕਹਿਣ ਅਨੁਸਾਰ, ੴ ਦਾ ਉਚਾਰਣ 'ਇਕੋ ੋ ੋ ੋ' ਹੈ, ਹੋਰ ਕੋਈ ਨਹੀਂ ਹੋ ਸਕਦਾ। ਫਿਰ 'ਇਕ ਓਂਕਾਰ' ਉਚਾਰਣ ਕਿਵੇਂ ਸ਼ੁਰੂ ਹੋ ਗਿਆ? ਕੈਨੇਡਾ ਵਿਚ ਰਹਿੰਦੇ ਸ. ਨਿਰਮਲ ਸਿੰਘ ਇਸ ਦਾ ਉੱਤਰ ਇੰਜ ਦੇਂਦੇ ਹਨ :

''ਵਾਸਤਵ ਵਿਚ ਗੁਰੂ ਅਰਜਨ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਅਪਣੇ ਹੱਥਾਂ ਨਾਲ ਲਿਖੇ ਆਦਿ ਅੱਖਰ ਦਾ ਸਮੁੱਚਾ ਅਸਲੀ ਰੂਪ ਹੈ - ੧ਓ । ਪ੍ਰੰਤੂ ਸ਼ਾਸਤਰੀ ਵਿਦਵਾਨਾਂ ਨੇ ਵੇਦਾਂ ਅਤੇ ਸ਼ਾਸਤਰਾਂ ਨਾਲ ਇਸ ਦਾ ਸੁਮੇਲ ਕਰਨ ਦੀ ਖ਼ਾਤਰ, ਇਸ ਦਾ ਰੂਪਵਿਗਾੜ ਕੇ ਪੇਸ਼ ਕੀਤਾ ਹੈ - ੴ। ਫਿਰ ਇਸ ਨੂੰ ਤਿੰਨ ਹਿੱਸਿਆ ਵਿਚ ਵੰਡ ਕੇ 'ਓਮ' ਜਾਂ 'ਓਅੰਕਾਰ' ਜੋ ਮਨਡੂਕੀਆ ਉਪਨਿਸ਼ਦ ਦਾ ਮੰਤਰ ਹੈ, ਨਾਲ ਮਿਲਾ ਦਿਤਾ ਹੈ। ਯਾਨੀ
ੴ = ੧ + ਓੰ + = ਇਕ + ਓਅੰ + ਕਾਰ = ਇਕ ਓਅੰਕਾਰ। ....''
ਡਾ. ਟੀ.ਆਰ. ਸ਼ੰਗਾਰੀ ਦੀ ਲਿਖੀ ਜਪੁਜੀ ਸਾਹਿਬ ਦੀ ਵਿਆਖਿਆ ਰਾਧਾ ਸੁਆਮੀ ਸਤਿਸੰਗ ਵਾਲਿਆਂ ਨੇ ਵੀ ਪ੍ਰਕਾਸ਼ਤ ਕੀਤੀ ਹੈ। ਉਸ ਵਿਚ ਡਾ. ਸ਼ਿੰਗਾਰੀ ਲਿਖਦੇ ਹਨ :
'' '੧' ਦਾ ਉਚਾਰਨ 'ਇਕ' ਜਾਂ 'ਏਕ' ਕਰ ਕੇ ਕੀਤਾ ਜਾਂਦਾ ਹੈ। ਏਥੇ ਖੁਲ੍ਹਾ ਓ, ਬਿੰਦੀ ਤੋਂ ਬਿਨਾਂ ਹੈ, ਇਸ ਲਈ ਉਚਾਰਨ ੴ (ਏਕੋ) ਬਣਦਾ ਹੈ।'' ਡਾ. ਸ਼ਿੰਗਾਰੀ ਹੀ ਅੱਗੇ ਜਾ ਕੇ ਲਿਖਦੇ ਹਨ :

Baba NanakBaba Nanak

''ਬਾਬਾ ਨਾਨਕ ਕਹਿੰਦੇ ਹਨ, 'ਅਸਤਿ ਏਕੁ ਦਿਗਰ ਕੁਈ। ਇਕ ਤੁਈ ਇਕ ਤੁਈ||'

ਹੋਂਦ ਹੈ ਤਾਂ ਸਿਰਫ਼ ਇਕ ਪ੍ਰਮਤਾਮਾ ਦੀ ਹੀ ਹੈ। ਉਸ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਹੈ। ਉਤਪਤੀ, ਪਾਲਣਾ ਅਤੇ ਵਿਨਾਸ਼, ਜੋ ਕੁੱਝ ਵੀ ਹੈ, ਇਕ ਤੋਂ ਹੈ। ਅਨੇਕਤਾ ਦਾ ਮੂਲ ਇਕ ਹੈ। ਅਨੇਕਤਾ ਇਕ ਦੀ ਖੇਡ ਹੈ। ਉਹ ਜਦ ਚਾਹੇ ਖੇਡ ਨੂੰ ਅਪਣੇ ਵਿਚ ਸਮੋ ਕੇ ਅਨੇਕ ਤੋਂ ਇਕ ਹੋ ਸਕਦਾ ਹੈ : 'ਖੇਲ ਸੰਕੋਚੈ ਤਉ ਨਾਨਕ ਏਕੈ।' ਜੋ ਕੁੱਝ ਹੈ, ਕੇਵਲ ਇਕ ਹੈ, ਬਾਕੀ ਸੱਭ ਕੁੱਝ ਭਰਮ ਹੈ।''

ਬਾਬਾ ਨਾਨਕ ਅਪਣੀ ਬਾਣੀ ਵਿਚ ਇਸ 'ਏਕੋ' ਦੀ ਹੀ ਗੱਲ ਕਰਦੇ ਹਨ, ਹੋਰ ਕਿਸੇ ਦੀ ਨਹੀਂ :
ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ|| ਰਹਾਉ||
ਆਪੇ ਮਾਰੇ ਆਪੇ ਛੋਡੈ, ਆਪੇ ਲੇਵੇ ਦੇਇ|| (੧, 350)
ਪਹਿਲੀ ਵਾਰ ਸ਼ਾਇਦ ਭਾਈ ਗੁਰਦਾਸ ਨੇ 'ੴ ' ਦਾ ਉਹ ਉਚਾਰਣ ਦਿਤਾ ਜੋ ਅੱਜ ਪ੍ਰਚਲਤ ਹੈ ਤੇ ਜਿਸ ਨੂੰ ਵਿਦਵਾਨ ਲੋਕ ਸਹੀ ਨਹੀਂ ਮੰਨ ਰਹੇ ਕਿਉਂਕਿ ਇਹ ਉਚਾਰਣ, ੴ ਦੇ ਸਹੀ ਅਰਥ ਸਮਝਣ ਵਿਚ ਰੁਕਾਵਟ ਖੜੀ ਕਰਦਾ ਹੈ।

Joginder SinghJoginder Singh

ਲੇਖਕ: ਜੋਗਿੰਦਰ ਸਿੰਘ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement