ਸੋ ਦਰ ਤੇਰਾ ਕਿਹਾ- ਕਿਸਤ 73
Published : Jul 24, 2018, 5:00 am IST
Updated : Nov 22, 2018, 1:16 pm IST
SHARE ARTICLE
So Dar Tera Keha-73
So Dar Tera Keha-73

ਅੱਜ ਦੇ ਯੁਗ ਵਿਚ ਅਜਿਹੇ ਖਾਣੇ ਵੀ ਬਹੁਤ ਬਣ ਗਏ ਹਨ ਤੇ ਅਜਿਹੇ ਪਹਿਰਾਵੇ (ਕਪੜੇ) ਵੀ ਬਹੁਤ ਬਣ ਗਏ ਹਨ ਜੋ ਤਨ ਲਈ ਵੀ ਹਾਨੀਕਾਰਕ ਹਨ ਤੇ ਮਨ...

ਅੱਗੇ...

ਅੱਜ ਦੇ ਯੁਗ ਵਿਚ ਅਜਿਹੇ ਖਾਣੇ ਵੀ ਬਹੁਤ ਬਣ ਗਏ ਹਨ ਤੇ ਅਜਿਹੇ ਪਹਿਰਾਵੇ (ਕਪੜੇ) ਵੀ ਬਹੁਤ ਬਣ ਗਏ ਹਨ ਜੋ ਤਨ ਲਈ ਵੀ ਹਾਨੀਕਾਰਕ ਹਨ ਤੇ ਮਨ ਲਈ ਵੀ ਮਾਰੂ। ਬਾਬਾ ਨਾਨਕ ਦਾ ਵਿਗਿਆਨਕ ਤਰਕ ਹੈ ਕਿ ਹੇ ਮਨੁੱਖ, ਕੁਦਰਤ ਦੇ ਨਿਯਮ ਨੂੰ ਯਾਦ ਰੱਖ ਕੇ ਖਾਇਆ ਤੇ ਪਹਿਨਿਆ ਕਰ ਕਿ ਤੇਰਾ ਖਾਧਾ ਤੇ ਪਹਿਨਿਆ, ਨਾ ਤਨ ਨੂੰ ਤਕਲੀਫ਼ ਦੇਣ ਵਾਲਾ ਹੋਵੇ, ਨਾ ਮਨ ਨੂੰ ਵਿਕਾਰਾਂ ਵਿਚ ਫਸਾਉਣ ਵਾਲਾ। ਇਸ ਪਵਿੱਤਰ ਸ਼ਬਦ ਰਾਹੀਂ ਬਾਬਾ ਨਾਨਕ ਵਲੋਂ ਖਾਣ ਪੀਣ ਅਤੇ ਪਹਿਨਣ ਲਈ ਜੋ ਰੱਬੀ ਨਿਯਮ ਪ੍ਰਗਟ ਕੀਤੇ ਗਏ ਸਨ, ਉਨ੍ਹਾਂ ਨੂੰ ਹੀ ਜੀਵਨ ਦੇ ਹੋਰ ਖੇਤਰਾਂ ਵਲ ਵਧਾਉੁਂਦੇ ਹੋਏ ਫ਼ਰਮਾਉਂਦੇ ਹਨ।

ਕਿ ਇਸ ਦੁਨੀਆਂ ਵਿਚ ਸੂਰਬੀਰ ਅਤੇ ਸ਼ਾਹੀ ਮਹੱਲਾਂ ਨਾਲ ਜੁੜੇ ਹੋਏ ਲੋਕ ਬੜੇ ਖ਼ੁਸ਼ ਹੁੰਦੇ ਹਨ ਜਦ ਉਹ ਸੁੰਦਰ ਕਾਠੀਆਂ ਅਤੇ ਸੋਨੇ ਨਾਲ ਜੜਤ ਦਮਚੀਆਂ ਸਣੇ ਘੋੜਿਆਂ ਤੇ ਚੜ੍ਹ ਕੇ ਲੋਕਾਂ ਸਾਹਮਣੇ ਆਉੁਂਦੇ ਹਨ ਤੇ ਲੋਕ ਉਨ੍ਹਾਂ ਨੂੰ ਸਲਾਮ ਕਰਦੇ ਹਨ ਪਰ ਇਨ੍ਹਾਂ ਚੀਜ਼ਾਂ ਦੀ ਹਕੀਕਤ ਕੀ ਹੈ? ਇਹ ਵਸਤਾਂ ਉਨ੍ਹਾਂ ਨੂੰ ਕਿਥੋਂ ਤਕ ਲਿਜਾ ਸਕਦੀਆਂ ਹਨ? ਅਖ਼ੀਰ ਉਹ ਥੱਕ ਕੇ ਇਨ੍ਹਾਂ ਨੂੰ ਲਾਹ ਸੁੱਟਣ ਵਿਚ ਹੀ ਆਰਾਮ ਮਹਿਸੂਸ ਕਰਨ ਲਗਦੇ ਹਨ।

ਜੇ ਇਹ ਵਸਤਾਂ ਸਦੀਵੀ ਸੁੱਖ ਅਤੇ ਵਡਿਆਈ ਦੇਣ ਵਾਲੀਆਂ ਹੋਣ ਤਾਂ ਫਿਰ ਉਹ ਛੇਤੀ ਹੀ ਇਨ੍ਹਾਂ ਨੂੰ ਸਰੀਰ ਲਈ ਕਸ਼ਟਦਾਇਕ ਕਿਉਂ ਸਮਝਣ ਲੱਗ ਪੈਣ? ਜਿਹੜੇ ਤੀਰ ਕਮਾਨ, ਭੱਥੇ, ਬਰਛੀ ਤੇ ਗਾਤਰੇ ਸਰੀਰ ਤੇ ਸਜਾ ਕੇ ਉਹ ਘੋੜੇ ਉਤੇ ਚੜ੍ਹ ਕੇ ਦੁਨੀਆਂ ਸਾਹਮਣੇ ਜਾਂਦੇ ਹਨ, ਉਹ ਵੀ ਉਨ੍ਹਾਂ ਨੂੰ ਚੁਕਣੇ ਭਾਰੂ ਤੇ ਔਖੇ ਲਗਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਚਾਹੁਣ ਲਗਦੇ ਹਨ ਕਿ ਛੇਤੀ ਘਰ ਪਰਤ ਕੇ, ਇਨ੍ਹਾਂ ਤੋਂ ਛੁਟਕਾਰਾ ਪ੍ਰਾਪਤ ਕਰ ਕੇ, ਜ਼ਰਾ ਸੌਖੇ ਹੋ ਸਕਣ। ਪਰ ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਜੇ ਇਨ੍ਹਾਂ ਸੱਭ ਵਿਖਾਵੇ ਦੇ ਪ੍ਰਕਰਣਾਂ ਦਾ ਸਹਾਰਾ ਲੈ ਕੇ 'ਵਡਿਆਈ' ਦਾ ਝੂਠਾ ਅਨੰਦ ਲੈਣ ਦੀ ਬਜਾਏ, ਅਪਣੇ ਪਿਆਰੇ ਪ੍ਰਭੂ ਦੀ ਵਾਟ ਵਲ ਨਜ਼ਰ ਟਿਕਾ ਕੇ,

ਉਸ ਦੀ ਸੋਝੀ ਪ੍ਰਾਪਤ ਹੋ ਜਾਏ ਤੇ ਉਨ੍ਹਾਂ ਗੁਣਾਂ ਨੂੰ ਹਾਸਲ ਕਰਨ ਵਿਚ ਸਫ਼ਲਤਾ ਮਿਲ ਜਾਏ ਜਿਨ੍ਹਾਂ ਦੀ ਮਦਦ ਨਾਲ ਪ੍ਰਭੂ ਦੇ ਦਰ ਦੀ ਵਾਟ ਦਾ ਪਤਾ ਲੱਗ ਸਕੇ ਤਾਂ ਤੇ ਉਪਰੋਕਤ ਘੋੜ ਸਵਾਰ ਨੂੰ ਜਿਹੜਾ ਥੋੜ-ਚਿਰਾ ਸਵਾਦ ਸੋਨੇ ਜੜਤ ਦਮਚੀਆਂ, ਤੀਰ-ਕਮਾਨਾਂ, ਗਾਤਰਿਆਂ ਤੇ ਇਹੋ ਜਿਹੀਆਂ ਵਿਖਾਵੇ ਦੀਆਂ ਚੀਜ਼ਾਂ ਤੋਂ ਮਿਲਦਾ ਹੈ, ਉਸ ਦੇ ਮੁਕਾਬਲੇ, ਮੈਨੂੰ ਸਦੀਵੀ ਸੁਆਦ,ਉਸ ਪ੍ਰਭੂ ਦੇ ਦਰ ਦਾ ਰਾਹੀ ਬਣ ਕੇ ਮਿਲ ਸਕਦਾ ਹੈ- ਏਨਾ ਸਵਾਦ ਕਿ ਜਿਨ੍ਹਾਂ ਗੁਣਾਂ ਕਾਰਨ ਮੈਨੂੰ ਉਸ ਦੇ ਦਰ ਦੀ ਵਾਟ ਜਾਣਨ ਵਿਚ ਸਫ਼ਲਤਾ ਮਿਲੀ ਹੈ, ਉਨ੍ਹਾਂ ਤੋਂ ਮੈਂ ਕਦੇ ਇਕ ਪਲ ਲਈ ਵੀ ਵੱਖ ਨਹੀਂ ਹੋਣਾ ਚਾਹਾਂਗਾ।

ਉਪਰੋਕਤ ਉਦਾਹਰਣ ਨੂੰ ਹੋਰ ਅੱਗੇ ਚਲਾਉਂਦੇ ਹੋਏ ਬਾਬਾ ਜੀ ਫਿਰ ਤੋਂ ਉਸ ਸ਼ਾਹੀ ਘੋੜ ਸਵਾਰ ਵਲ ਲਿਆਉੁਂਦੇ ਹਨ ਜੋ ਲੋਕਾਂ ਜਾਂ ਪ੍ਰਜਾ ਵਿਚ ਜਾਣ ਸਮੇਂ ਵਾਜੇ ਨੇਜ਼ੇ ਵੀ ਨਾਲ ਲਿਜਾਂਦਾ ਹੈ ਤਾਕਿ ਉਸ ਦੀ ਖ਼ੂਬ ਜੈਜੈਕਾਰ ਹੋਵੇ। ਪਰ ਇਹ ਨਕਲੀ ਜੈਜੈਕਾਰ ਵੀ ਥੋੜ-ਚਿਰੀ ਹੈ ਤੇ ਇਹ ਵਾਜੇ ਨੇਜ਼ੇ ਹਰ ਸਮੇਂ ਲਈ ਨਾਲ ਰਖਣਾ ਕੋਈ ਨਹੀਂ ਪਸੰਦ ਕਰਦਾ। ਛੇਤੀ ਹੀ ਇਨ੍ਹਾਂ ਤੋਂ ਵੀ ਛੁਟਕਾਰਾ ਪਾ ਕੇ ਹੀ ਆਰਾਮ ਮਿਲਦਾ ਹੈ।

ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਦਰਗਾਹ ਵਿਚ ਮਾਣ ਮਿਲ ਜਾਏ ਤਾਂ ਇਹ ਮਾਣ ਉਹ ਵਾਜੇ ਨੇਜੇ ਹੋਵੇਗਾ ਜਿਸ ਤੋਂ ਕਦੀ ਵੀ ਵੱਖ ਹੋਣ ਤੋਂ ਜੀਅ ਨਹੀਂ ਕਰੇਗਾ, ਜੋ ਕਦੀ ਵੀ ਵਡਿਆਈ ਘੱਟ ਨਹੀਂ ਹੋਣ ਦੇਵੇਗਾ ਤੇ ਜੋ ਕਦੀ ਵੀ ਥੱਕਣ ਤੇ ਅੱਕਣ ਨਹੀਂ ਦੇਵੇਗਾ। ਇਸ ਲਈ ਸ਼ਾਹੀ ਘੁੜ-ਸਵਾਰ ਦੀਆਂ ਉਹ ਸਾਰੀਆਂ ਵਸਤਾਂ ਜੋ ਉਹ ਅਪਣੇ ਹੰਕਾਰ ਨੂੰ ਪੱਠੇ ਪਾਉਣ ਤੇ ਨਕਲੀ ਵਡਿਆਈ ਨੂੰ ਵਿਖਾਵੇ ਵਜੋਂ ਵਰਤਣ ਲਗਿਆਂ ਕਰਦਾ ਹੈ, ਉਸ ਦੇ ਮੁਕਾਬਲੇ ਜਿਨ੍ਹਾਂ ਵਸਤਾਂ ਦੀ ਮੈਨੂੰ ਤਾਂਘ ਹੈ, ਉਹ ਸਦਾ ਖ਼ੁਸ਼ੀ ਦੇਣ ਵਾਲੀਆਂ, ਸਦਾ ਨਾਲ ਰਹਿਣ ਵਾਲੀਆਂ ਤੇ ਸਦਾ ਸੁੱਖ ਦੇਣ ਵਾਲੀਆਂ ਹਨ।

ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਸਵਾਰੀ ਵੀ ਉਹੀ ਚੰਗੀ ਹੈ ਜੋ ਮਨ ਵਿਚ ਬੁਰੇ ਵਿਚਾਰ ਪੈਦਾ ਨਾ ਹੋਣ ਦੇਵੇ ਅਤੇ ਤਨ ਨੂੰ ਤਕਲੀਫ਼, ਬੇਚੈਨੀ ਨਾ ਦੇਵੇ। ਬਾਬਾ ਜੀ ਫ਼ਰਮਾਉਂਦੇ ਹਨ ਕਿ ਦੁਨੀਆਂ ਦੀਆਂ ਇਨ੍ਹਾਂ ਵਕਤੀ ਖ਼ੁਸ਼ੀ ਦੇਣ ਵਾਲੀਆਂ ਸਵਾਰੀਆਂ ਵਿਚ ਖੱਚਤ ਨਾ ਹੋਵੋ ਸਗੋਂ ਉਸ ਉੱਚ ਸਵਾਰੀ ਦਾ ਆਨੰਦ ਲੈ ਕੇ ਵੀ ਵੇਖੋ ਜੋ ਤੁਹਾਨੂੰ ਸਦਾ ਲਈ ਖ਼ੁਸ਼ੀ, ਸਦਾ ਲਈ ਤਾਜ਼ਗੀ ਤੇ ਸਦਾ ਲਈ ਮਾਣ ਸਤਿਕਾਰ ਤੇ ਉਸ ਪ੍ਰਭੂ ਦੇ ਦਰ ਦੀ ਵਾਟ ਤਹਿ ਕਰਨ ਵਿਚ ਸੱਚਾ ਅਨੰਦ ਦੇਂਦੀ ਹੈ।

ਚਲਦਾ ...

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement