ਸੋ ਦਰ ਤੇਰਾ ਕਿਹਾ- ਕਿਸਤ 48
Published : Jun 29, 2018, 5:00 am IST
Updated : Nov 22, 2018, 1:21 pm IST
SHARE ARTICLE
So Dar Tera Keha - 48
So Dar Tera Keha - 48

ਪੁਜਾਰੀ ਚੁੱਪ ਹੋ ਗਏ ਕਿਉਂਕਿ ਕਿਰਤ ਕਰਨ ਤੇ ਵੰਡ ਕੇ ਛਕਣ ਦੀ ਗੱਲ ਉੁਨ੍ਹਾਂ ਨੂੰ ਨਹੀਂ ਸੀ ਸੁਖਾਂਦੀ। ਅੱਖਾਂ ਮੀਟ ਕੇ, ਭਜਨ ਬੰਦਗੀ ਦਾ ਨਾਟਕ ਤਾਂ ਉਹ ਕਈ ਘੰਟੇ ਲਗਾਤਾਰ..

ਅੱਗੇ...

ਪੁਜਾਰੀ ਚੁੱਪ ਹੋ ਗਏ ਕਿਉਂਕਿ ਕਿਰਤ ਕਰਨ ਤੇ ਵੰਡ ਕੇ ਛਕਣ ਦੀ ਗੱਲ ਉੁਨ੍ਹਾਂ ਨੂੰ ਨਹੀਂ ਸੀ ਸੁਖਾਂਦੀ। ਅੱਖਾਂ ਮੀਟ ਕੇ, ਭਜਨ ਬੰਦਗੀ ਦਾ ਨਾਟਕ ਤਾਂ ਉਹ ਕਈ ਘੰਟੇ ਲਗਾਤਾਰ ਵੀ ਕਰ ਸਕਦੇ ਸਨ ਪਰ ਕਿਰਤ ਕਰਨ ਤੇ 'ਸ਼ੂਦਰਾਂ' ਨਾਲ ਬਹਿ ਕੇ ਵੰਡ ਛਕਣ ਦੀ ਗੱਲ ...? ਛੀ ਛੀ ਛੀ....।ਪੁਜਾਰੀ ਫਿਰ ਤੋਂ ਆਪਣੇ ਕਰਮ ਪੁਜਾਰੀ ਫਿਰ ਤੋਂ ਆਪਣੇ ਕਰਮ-ਕਾਂਡੀ ਕਾਰਜਾਂ ਵਿਚ ਰੁੱਝ ਗਏ ਜੋ ਉੁਨ੍ਹਾਂ ਨੂੰ ਬੈਠੇ ਬਿਠਾਇਆਂ, ਢੇਰ ਸਾਰੀ ਮਾਇਆ ਤੇ ਛੱਤੀ ਪਦਾਰਥ ਲਿਆ ਅਰਪਨ ਕਰਦੇ ਸਨ। ਬਾਹਰ ਖੜੀ ਸ਼ਰਧਾਲੂਆਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ, ਬਾਬਾ ਨਾਨਕ ਨੇ ਉਹ 'ਗੀਤ' ਛੇੜ ਦਿਤਾ ਜਿਸ ਨੂੰ 'ਆਰਤੀ' ਦਾ ਸ਼ਬਦ ਕਿਹਾ ਜਾਂਦਾ ਹੈ।

ਉੁਨ੍ਹਾਂ ਨੇ ਸੁਨੇਹਾ ਦਿਤਾ, ''ਹੇ ਭਲੇ ਲੋਕੋ, ਜੋ ਕੰਮ ਤੁਹਾਡੇ ਕਰਨ ਵਾਲਾ ਹੈ, ਉਹੀ ਤੁਸੀ ਕਰੋ। ਭਗਵਾਨ ਦੀ 'ਆਰਤੀ' ਤਾਂ ਚੰਨ, ਤਾਰੇ ਤੇ ਕੁਦਰਤ ਦੇ ਦੂਜੇ ਅੰਗ ਹਰ ਸਮੇਂ ਹੀ ਉਤਾਰਦੇ ਰਹਿੰਦੇ ਹਨ। ਉਸ 'ਆਰਤੀ' ਦੇ ਸਾਹਮਣੇ, ਤੁਹਾਡੀ 'ਆਰਤੀ' ਦਾ ਕੋਈ ਮੁਲ ਨਹੀਂ ਪੈ ਸਕਦਾ। ਆਉ ਮੈਂ ਤੁਹਾਨੂੰ ਕੁਦਰਤ ਦੇ ਵੱਖ ਵੱਖ ਅੰਗਾਂ ਵਲੋਂ ਭਗਵਾਨ ਦੀ ਉਤਾਰੀ ਜਾ ਰਹੀ 'ਆਰਤੀ' ਦੀ ਝਲਕ ਵਿਖਾਵਾਂ। ਪਿਛਲਾ ਸ਼ਬਦ (ਛਿਅ ਘਰ ਛਿਅ ਗੁਰ ਛਿਅ ਉਪਦੇਸ) ਇਕ ਬੜੇ ਹੀ ਸੂਖਮ ਵਿਚਾਰ ਅਥਵਾ ਵੱਖ ਵੱਖ ਵਿਚਾਰਧਾਰਾਵਾਂ ਦੀ ਅਨੇਕਤਾ ਤੇ ਏਕਤਾ ਦੇ ਵਿਸ਼ੇ ਨਾਲ ਸਬੰਧਤ ਸੀ,

ਇਸ ਲਈ ਇਸ ਨੂੰ ਸਮਝਣ ਵਿਚ ਆਮ ਆਦਮੀ ਨੂੰ ਕੁੱਝ ਔਖ ਜਹੀ ਮਹਿਸੂਸ ਹੋਣੀ ਕੁਦਰਤੀ ਹੀ ਹੈ ਪਰ 'ਆਰਤੀ' ਵਾਲਾ ਉਪ੍ਰੋਕਤ ਸ਼ਬਦ ਬਾਬਾ ਜੀ ਨੇ ਉਦੋਂ ਉਚਾਰਿਆ ਜਦ ਉਹ ਜਗਨ ਨਾਥ ਪੁਰੀ ਦੇ ਸਾਧਾਰਣ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸਨ, ਇਸ ਲਈ ਇਹ ਬੜੀ ਸਰਲ ਭਾਸ਼ਾ ਵਿਚ ਹੈ ਜਿਸ ਨੂੰ ਸਮਝਣਾ, ਹਰ ਵਿਅਕਤੀ ਲਈ ਬੜਾ ਆਸਾਨ ਹੈ। ਬਾਬਾ ਨਾਨਕ ਪੁਜਾਰੀਆਂ ਅਤੇ ਸ਼ਰਧਾਲੂਆਂ ਨੂੰ ਸੰਬੋਧਤ ਹੁੰਦੇ ਹੋਏ, ਫ਼ਰਮਾਉਂਦੇ ਹਨ, ਭਾਈ, ਇਨ੍ਹਾਂ ਦੀਵਿਆਂ, ਅਗਰ-ਬੱਤੀਆਂ ਤੇ ਫੁੱਲਾਂ ਨਾਲ ਕਿਸ ਦੀ ਆਰਤੀ ਉਤਾਰ ਰਹੇ ਹੋ? ਉਹ ਤਾਂ ਏਨਾ ਵੱਡਾ ਹੈ ਕਿ ਉਸ ਨੂੰ ਖ਼ੁਸ਼ ਕਰਨ ਲਈ ਤਾਂ ਕੋਈ ਵੱਡੀ ਗੱਲ ਕਰਨੀ ਬਣਦੀ ਹੈ।

ਫਿਰ ਜਿਹੜੀ ਛੋਟੀ ਜਹੀ ਆਰਤੀ ਤੁਸੀ ਕਰ ਰਹੇ ਹੋ, ਉਸ ਤੋਂ ਵੱਡੀ ਆਰਤੀ ਤਾਂ, ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ। ਜਦ ਕੁਦਰਤ ਅਪਣਾ ਕੰਮ, ਬਿਨਾਂ ਰੁਕੇ, ਹਰ ਵੇਲੇ ਕਰਦੀ ਹੀ ਰਹਿੰਦੀ ਹੈ ਤਾਂ ਤੁਸੀ ਉਹ ਕੰਮ ਕਰੋ ਜੋ ਤੁਹਾਡੇ ਕਰਨ ਵਾਲਾ ਹੈ। ਜਿਥੋਂ ਤਕ ਆਰਤੀ ਉਤਾਰਨ ਦਾ ਸਵਾਲ ਹੈ : ਵੇਖੋ, ਆਕਾਸ਼ ਰੂਪੀ ਥਾਲ। ਸੂਰਜ ਤੇ ਚੰਨ, ਉਸ ਵੱਡੇ ਥਾਲ ਵਿਚ, ਦੀਵਿਆਂ ਵਰਗੇ ਹਨ ਤੇ ਤਾਰੇ ਮੋਤੀਆਂ ਵਾਂਗ ਉਸ ਵਿਚ ਖਿਲਰੇ ਪਏ ਹਨ। ਤੁਸੀ ਇਕ ਅਗਰਬਰੱਤੀ ਨਾਲ ਸੁਗੰਧੀ ਪੈਦਾ ਕਰਦੇ ਹੋ, ਕੁਦਰਤ ਦੀ ਵੱਡੀ ਆਰਤੀ ਵਿਚ ਤੁਹਾਡੇ ਨੇੜੇ ਹੀ ਚੰਦਨ ਨਾਲ ਭਰੇ ਮਲਯਗਿਰੀ ਵਰਗੇ ਪਹਾੜਾਂ ਦੀ ਸੁਗੰਧੀ ਉਹ ਧੂਪ ਹੈ

ਜਿਸ ਨੂੰ ਹਵਾ ਦੇ ਚੌਰ ਨਾਲ ਉਸ ਪ੍ਰਭੂ ਦੀ ਆਰਤੀ ਕਰਨ ਲਈ, ਕੁਦਰਤ ਹਰ ਸਮੇਂ ਵਰਤਦੀ ਰਹਿੰਦੀ ਹੈ। ਤੁਸੀ ਦੋ ਚਾਰ ਫੁੱਲਾਂ ਨਾਲ ਕੰਮ ਸਾਰ ਰਹੇ ਹੋ ਪਰ ਫੁੱਲਾਂ ਦੀ ਸਾਰੀ ਫ਼ਸਲ ਤੇ ਦੂਜੀ ਸਾਰੀ ਬਨਸਪਤੀ ਹੀ ਕੁਦਰਤ ਇਸ ਕੰਮ ਲਈ ਵਰਤ ਰਹੀ ਹੈ। ਵੇਖੋ ਇਹ ਕੁਦਰਤ ਵਲੋਂ ਅਪਣੇ ਆਪ ਕਿੰਨੀ ਸੁੰਦਰ ਆਰਤੀ ਉਤਾਰੀ ਜਾ ਰਹੀ ਹੈ। ਵੇਖੋ, ਜਨਮ ਮਰਨ ਦੇ ਸਾਰੇ ਲੇਖੇ ਦੇ ਮਾਲਕ, ਉਸ ਪ੍ਰਭੂ ਦੀ ਕਿੰਨੀ ਸੋਹਣੀ ਆਰਤੀ ਉਤਾਰੀ ਜਾ ਰਹੀ ਹੈ। (ਅਸੀ ਮਨੁੱਖ ਕੀ ਅਜਿਹੀ ਆਰਤੀ ਉਤਾਰ ਸਕਦੇ ਹਾਂ? ਨਹੀਂ ਉਤਾਰ ਸਕਦੇ ਤਾਂ ਉਹੀ ਕੁੱਝ ਕਰੀਏ ਜੋ ਅਸੀ ਕਰ ਸਕਦੇ ਹਾਂ ਤੇ ਜੋ ਪ੍ਰਭੂ ਚਾਹੁੰਦਾ ਹੈ ਕਿ ਅਸੀ ਕਰੀਏ),

ਏਨਾ ਹੀ ਨਹੀਂ, ਜੇ ਸੁਣ ਸਕਦੇ ਹੋ ਤਾਂ ਸੁਣੋ, ਪਿੱਛੇ ਉਹ ਅਨਹਦ ਨਾਦ ਵੀ ਵੱਜ ਰਿਹਾ ਹੈ ਜਿਸ ਨੂੰ ਅੰਦਰ ਦੇ ਮਨ ਰਾਹੀਂ ਸੁਣਿਆ ਜਾ ਸਕਦਾ ਹੈ ਤੇ ਜਿਸ ਵਰਗਾ ਨਾਦ ਵਜਾਉਣਾ ਮਨੁੱਖ ਦੇ ਵੱਸ ਵਿਚ ਨਹੀਂ ਹੈ। ਸਾਡੀਆਂ ਇਹ ਆਰਤੀਆਂ ਤਾਂ ਉਨ੍ਹਾਂ ਨੂੰ ਖ਼ੁਸ਼ ਕਰ ਸਕਦੀਆਂ ਹਨ ਜੋ ਸਾਡੇ ਵਰਗੇ ਅਰਥਾਤ ਸ੍ਰੀਰਾਂ ਵਾਲੇ ਹੋਣ) ਪਰ ਉਹ ਪ੍ਰਮਾਤਮਾ ਤਾਂ ਇਕ ਅਜਿਹੀ ਹਸਤੀ ਹੈ ਜਿਸ ਦੀਆਂ ਹਜ਼ਾਰ (ਬੇਅੰਤ) ਅੱਖਾਂ ਹਨ ਪਰ ਉਂਜ (ਆਰਤੀ ਉਤਾਰਨ ਲਈ) ਕੋਈ ਵੀ ਅੱਖ ਨਹੀਂ ਕਿਉਂਕਿ ਦੁਨੀਆਂ ਦੇ ਜਿੰਨੇ ਵੀ ਜੀਵ ਹਨ, ਉਨ੍ਹਾਂ ਸੱਭ ਵਿਚ ਉਸੇ ਦੀ ਜੋਤਿ ਚਲ ਰਹੀ ਹੈ ਤੇ ਇਸ ਹਿਸਾਬ, ਉਸ ਦੀਆਂ ਬੇਅੰਤ ਸੂਰਤਾਂ ਹੋਣ ਦੇ ਬਾਵਜੂਦ ਵੀ (ਆਰਤੀ ਉਤਾਰਨ ਲਈ) ਉਸ ਦੀ ਕੋਈ ਸੂਰਤ (ਮੂਰਤਿ) ਨਹੀਂ ਹੈ।

ਉਸ ਦੇ ਬੇਅੰਤ ਪੈਰ ਹਨ ਪਰ ਉਂਜ (ਆਰਤੀ ਉਤਾਰਨ ਲਈ) ਉਸ ਦਾ ਕੋਈ ਇਕ ਵੀ ਪੈਰ ਨਹੀਂ ਹੈ। ਇਸੇ ਤਰ੍ਹਾਂ ਉਸ ਦੇ ਬੇਅੰਤ ਨੱਕ ਹਨ ਪਰ ਉਂਜ (ਤੁਹਾਡੀ ਸੁਗੰਧੀ ਸੁੰਘਣ ਲਈ) ਉਸ ਦਾ ਕੋਈ ਵੀ ਨੱਕ ਨਹੀਂ ਹੈ। ਮੈਂ ਆਪ ਉਸ ਦੇ ਇਸ ਅਚੰਭੇ ਨੂੰ ਵੇਖ ਕੇ ਉਸ ਤੋਂ ਕੁਰਬਾਨ ਜਾਂਦਾ ਹਾਂ।  ਉਸ ਦੀ ਜੋਤਿ ਹਰ ਜੀਵ ਅੰਦਰ ਵਰਤ ਰਹੀ ਹੈ ਤੇ ਇਹੀ ਜੋਤਿ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਉਸ ਜੋਤਿ ਦਾ ਚਾਨਣ ਹੀ ਹੈ ਜੋ ਪੂਰੇ ਬ੍ਰਹਿਮੰਡ ਨੂੰ ਰੁਸ਼ਨਾ ਰਿਹਾ ਹੈ। ਉਸ ਜੋਤਿ ਦੇ ਦਰਸ਼ਨ, ਗੁਰੂ (ਨਿਰਾਕਾਰ ਤੇ ਅਜੂਨੀ ਗੁਰੂ) ਰਾਹੀਂ ਹੀ ਹੋ ਸਕਦੇ ਹਨ। ਆਰਤੀ ਉਹੀ ਹੁੰਦੀ ਹੈ ਜੋ ਉਸ ਨੂੰ ਪ੍ਰਵਾਨ ਹੁੰਦੀ ਹੈ, ਸਾਡਾ ਕੀਤਾ ਕਰਮ-ਕਾਂਡ ਕੋਈ ਅਰਥ ਨਹੀਂ ਰਖਦਾ। (ਉਸ ਨੂੰ ਮਨੁੱਖ ਦਾ ਨਿਸ਼ਕਾਮ ਪ੍ਰੇਮ ਤੇ ਸ਼ੁਧ ਹਿਰਦਾ ਹੀ ਚੰਗਾ ਲਗਦਾ ਹੈ।

ਇਸੇ ਵਿਚ ਆਰਤੀ ਵੀ ਆ ਜਾਂਦੀ ਹੈ। ਕਿਸੇ ਵਿਖਾਵੇ ਦੀ ਜਾਂ ਬਾਹਰੀ ਆਰਤੀ ਦੀ ਕੋਈ ਲੋੜ ਨਹੀਂ)।ਜੋ ਕੁੱਝ ਕੁਦਰਤ ਵਿਚ ਹੋ ਰਿਹਾ ਹੈ ,ਉਸੇ ਨੂੰ ਆਰਤੀ ਸਮਝੋ ਕਿਉਂਕਿ ਇਹੀ ਅਸਲ ਆਰਤੀ ਹੈ। (ਤੁਹਾਡੇ ਨਾਲ ਇਹ ਚਰਚਾ ਕਰਦਿਆਂ ਹੋਇਆਂ) , ਉਸੇ ਨੂੰ ਆਰਤੀ ਸਮਝੋ ਕਿਉਂਕਿ ਇਹੀ ਅਸਲ ਆਰਤੀ ਹੈ। (ਤੁਹਾਡੇ ਨਾਲ ਇਹ ਚਰਚਾ ਕਰਦਿਆਂ ਹੋਇਆਂ) ਉਸ ਪ੍ਰਭੂ ਪਿਆਰੇ ਦੇ ਚਰਨਾਂ ਕਮਲਾਂ ਦਾ, ਫੁੱਲਾਂ ਦਾ ਰੱਸ ਚਖਣ ਨੂੰ ਮੇਰਾ ਵੀ ਦਿਲ ਕਰ ਆਇਆ ਹੈ, ਲਲਚਾਉਣ ਲੱਗ ਪਿਆ ਹੈ। ਇਹ ਰੱਸ ਚਖਣ ਦੀ ਪਿਆਸ ਮੈਨੂੰ ਹਰ ਸਮੇਂ ਲੱਗੀ ਰਹਿੰਦੀ ਹੈ।ਨਾਨਕ ਪਪੀਹਾ ਉਸ ਪ੍ਰੀਤਮ ਤੋਂ ਇਹੀ ਮੰਗ ਕਰਦਾ ਹੈ।

ਕਿ ਮੈਨੂੰ ਵੀ ਅਪਣੀ ਕ੍ਰਿਪਾ ਦਾ ਉਹ ਜਲ ਦੇ ਦੇਵੇ ਜੋ ਮੇਰੇ ਮਨ ਦੀ ਪਿਆਸ ਨੂੰ ਸ਼ਾਂਤ ਕਰੇ ਤੇ ਉਸ ਦਾ ਨਾਮ ਸਦਾ ਲਈ ਮੇਰੇ ਮਨ ਵਿਚ ਵੱਸ ਜਾਏ।ਇਸ ਸ਼ਬਦ ਵਿਚ ਬਾਬਾ ਨਾਨਕ ਨੇ ਅਕਾਲ ਪੁਰਖ ਦੇ ਨੈਣਾਂ, ਚਰਨਾਂ, ਨੱਕ ਆਦਿ ਦਾ ਜ਼ਿਕਰ ਇਸ ਸੰਦਰਭ ਵਿਚ ਹੀ ਕੀਤਾ ਹੈ ਕਿ ਆਰਤੀ ਉਤਾਰਨ ਵਾਲੇ ਪੁਜਾਰੀ, ਆਰਤੀ ਸਮੇਂ ਦੇਵਤੇ, ਮੂਰਤੀ ਜਾਂ ਪ੍ਰਮਾਤਮਾ ਦੇ ਅੰਗਾਂ ਨੂੰ ਯਾਦ ਕਰ ਕੇ, ਨਾਲੋ ਨਾਲ ਦੀਵੇ ਘੁਮਾਉਂਦੇ ਹਨ ਅਰਥਾਤ ਉੁਨ੍ਹਾਂ ਅੰਗਾਂ ਦੀ ਪੂਜਾ ਕਰਦੇ ਹਨ। ਬਾਬਾ ਨਾਨਕ ਕਹਿੰਦੇ ਹਨ ਕਿ ਪ੍ਰਮਾਤਮਾ ਕੋਈ ਮਨੁੱਖ ਨਹੀਂ ਜਿਸ ਦੇ ਸਾਡੇ ਵਰਗੇ ਅੰਗ ਹੋਣ। ਉਂਜ ਉਸ ਦੀ ਜੋਤਿ ਹਰ ਪ੍ਰਾਣੀ ਵਿਚ ਮੌਜੂਦ ਹੈ ਪਰ ਉਹ ਸਾਡੇ ਵਰਗੇ ਅੰਗਾਂ ਵਾਲੀ ਹਸਤੀ ਨਹੀਂ ਹੈ। ਆਰਤੀ ਅਸਲ ਵਿਚ ਉਹੀ ਹੈ ਜੋ ਕੁਦਰਤ ਅਪਣੇ ਆਪ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement