
ਬਾਬੇ ਨਾਨਕ ਨੂੰ ਇਹ ਸਮਾਂ ਤੇ ਇਹ ਦ੍ਰਿਸ਼ ਵੀ ਅਪਣਾ ਇਹ ਸੰਦੇਸ਼ ਦੇਣ ਲਈ ਬੜਾ ਚੰਗਾ...
ਅੱਗੇ....
ਬਾਬੇ ਨਾਨਕ ਨੂੰ ਇਹ ਸਮਾਂ ਤੇ ਇਹ ਦ੍ਰਿਸ਼ ਵੀ ਅਪਣਾ ਇਹ ਸੰਦੇਸ਼ ਦੇਣ ਲਈ ਬੜਾ ਚੰਗਾ ਤੇ ਢੁਕਵਾਂ ਲੱਗਾ ਕਿ ਪ੍ਰਾਣੀ ਦਾ ਧਰਤੀ ਉਤੇ ਟਿਕਾਣਾ ਵੀ ਥੋੜੇ ਸਮੇਂ ਲਈ ਹੀ ਸੀ ਤੇ ਅਖ਼ੀਰ ਉਸ ਨੇ ਅਪਣੇ ਅਸਲ ਘਰ ਜਾਂ 'ਅਪਣੇ ਘਰ' ਜਾਣਾ ਹੀ ਜਾਣਾ ਹੈ ਕਿਉੁਂਕਿ ਉਥੇ ਉਸ ਦਾ ਪ੍ਰੀਤਮ ਉਸ ਨੂੰ ਮਿਲਣਾ ਹੈ, ਜਿਸ ਪ੍ਰੀਤਮ ਨੂੰ ਮਿਲ ਕੇ, ਪ੍ਰਾਣੀ ਦਾ ਸਾਰਾ ਮਨ ਅਤੇ ਸਰੀਰ ਅਨੰਦ ਨਾਲ ਭਰ ਜਾਏਗਾ, ਅਨੰਦ-ਵਿਭੋਰ ਹੋ ਜਾਏਗਾ।
ਕਾਵਿ-ਰਚਨਾ ਦੀ ਬੜੀ ਖ਼ੂਬਸੂਰਤ ਵਨਗੀ ਹੈ ਸੋਹਿਲਾ, ਜਿਸ ਵਿਚ ਮੌਤ ਨੂੰ ਵਿਆਹ ਨਾਲ ਜੋੜ ਕੇ, ਦੁਹਾਂ ਦਾ ਫ਼ਰਕ ਹੀ ਮਿਟਾ ਦਿਤਾ ਗਿਆ ਹੈ।ਇਕ ਪਾਸੇ ਵਿਆਹ ਤੇ ਦੂਜੇ ਪਾਸੇ ਮੌਤ---- ਦੋਹਾਂ ਨੂੰ ਬਾਬਾ ਨਾਨਕ ਇਕ ਰੂਪ ਬਣਾ ਦੇਂਦੇ ਹਨ ਕਿਉਂਕਿ ਦੋਹਾਂ ਦਾ ਅੰਤ ਇਕ ਥਾਂ ਹੀ ਜਾ ਹੁੰਦਾ ਹੈ---ਪ੍ਰੀਤਮ ਦੇ ਮਿਲਾਪ ਵਿਚ। ਜਿਸ ਬੰਦੇ ਨੂੰ ਮੌਤ ਤੋਂ ਬਹੁਤ ਡਰ ਲਗਦਾ ਹੋਵੇ, ਉਸ ਨੂੰ 'ਸੋਹਿਲੇ' ਦੇ ਸਹੀ ਅਰਥ ਸਮਝ ਆ ਜਾਣ ਤਾਂ ਉਹ ਮੌਤ ਤੋਂ ਡਰਨਾ ਬੰਦ ਕਰ ਦੇਵੇਗਾ।
ਦੁਨੀਆਂ ਦੇ ਕੁਲ ਸਾਹਿਤ ਵਿਚ, ਇਨ੍ਹਾਂ ਦੋ ਆਪਸ ਵਿਰੋਧੀ ਸਮਝੀਆਂ ਜਾਂਦੀਆਂ ਸਥਿਤੀਆਂ ਦਾ ਸੁਮੇਲ ਕਰਾਉਣ ਵਾਲੀ ਏਨੀ ਖ਼ੂਬਸੂਰਤ, ਵਧੀਆ ਤੇ ਉਤਸ਼ਾਹ ਵਧਾਉਣ ਵਾਲੀ ਕਾਵਿ-ਰਚਨਾ, ਬਾਬਾ ਨਾਨਕ ਤੋਂ ਬਿਨਾਂ, ਕਿਸੇ ਹੋਰ ਨੇ ਨਹੀਂ ਰਚੀ।ਗੁਰਦਵਾਰਿਆਂ ਵਿਚ, ਇਸ ਰਚਨਾ ਨੂੰ ਰਾਤ ਸਮੇਂ (ਰਹਿਰਾਸ ਤੋਂ ਬਾਅਦ) ਪੜ੍ਹਨ ਦਾ ਰਿਵਾਜ ਵੀ ਸ਼ਾਇਦ ਇਸੇ ਲਈ ਸ਼ੁਰੂ ਕੀਤਾ ਗਿਆ।
ਕਿ ਇਹ ਰਚਨਾ 'ਮਨੁੱਖ ਦੇ ਅੰਤ ਸਮੇਂ' ਦੀ ਗੱਲ ਕਰਦੀ ਹੈ।ਜੇ ਇਸ ਦੇ ਅਰਥ ਠੀਕ ਤਰ੍ਹਾਂ ਸਮਝ ਲਏ ਜਾਣ ਤਾਂ ਇਹ ਬਾਣੀ ਤਾਂ 'ਮਿਲਾਪ'ਦੀ ਗੱਲ ਕਰਦੀ ਹੈ, ਕਿਉਂਕਿ 'ਮਿਲਾਪ' ਸੱਚ ਹੈ ਤੇ ਮੌਤ ਝੁਠ। ਕੁੜੀਆਂ ਦਾ, ਪੇਕਿਆਂ ਦੇ ਘਰੋਂ ਜਾਣਾ ਵਿਆਹ ਦੇ ਸਮੇਂ ਦਾ ਵੱਡਾ ਸੱਚ ਨਹੀਂ, ਵੱਡਾ ਸੱਚ ਤਾਂ ਅਪਣੇ 'ਜੀਵਨ-ਸਾਥੀ'ਨਾਲ 'ਮਿਲਾਪ' ਦੀਆਂ ਜ਼ੋਰ ਸ਼ੋਰ ਨਾਲ ਤੇ ਸ਼ਗਨਾਂ ਨਾਲ ਤਿਆਰੀਆਂ ਕਰਨਾ ਹੈ।ਪੇਕਿਆਂ, ਰਿਸ਼ਤੇਦਾਰਾਂ ਤੇ ਸਹੇਲੀਆਂ ਨੂੰ ਵਿਛੋੜੇ ਦਾ ਦੁੱਖ ਜ਼ਰੂਰ ਹੈ।
ਪਰ ਇਹ ਤਾਂ ਇਕ ਵਕਤੀ ਜਹੀ ਗੱਲ ਹੈ ਜੋ ਥੋੜੀ ਦੇਰ ਮਗਰੋਂ ਭੁੱਲ ਵੀ ਜਾਏਗੀ ਕਿਉਂਕਿ ਇਹ ਵਿਛੋੜਾ ਇਸ ਮੌਕੇ ਦੀ ਅਸਲੀਅਤਨਹੀਂ, ਵਿਆਹ ਸਮਾਗਮ ਦੀ ਅਸਲੀਅਤ, ਪ੍ਰੀਤਮ ਨਾਲ ਮਿਲਾਪ ਲਈ ਸ਼ਗਣਾਂ ਨਾਲ ਕੂਚ ਕਰਨਾ ਹੈ।ਦੂਜੀ ਅਸਲੀਅਤ ਇਸ ਮੌਕੇ ਦੀ ਇਹ ਹੈ ਕਿ ਇਸ ਮੌਕੇ, ਵਿਛੋੜੇ ਦੇ ਹੰਝੂਆਂ, ਹਾਵਿਆਂ ਅਤੇ ਨਵੇਂ ਘਰ ਬਾਰੇ ਸ਼ੰਕਿਆਂ, ਡਰਾਂ ਅਤੇ ਫ਼ਿਕਰਾਂ ਦੇ ਬਾਵਜੂਦ, ਹਰ ਕੋਈ, ਲਾੜੀ ਦੇ ਬਣਨ ਵਾਲੇ ਪ੍ਰੀਤਮ ਦੇ ਸੋਹਿਲੇ ਜ਼ਰੂਰ ਗਾ ਰਿਹਾ ਹੈ।ਜਿਸ ਘਰ ਵਿਚ, ਲਾੜੇ ਦੇ ਸੋਹਿਲੇ ਨਹੀਂ ਗਾਏ ਜਾ ਰਹੇ।
ਉਹ ਤਾਂ ਵਿਆਹ ਦਾ ਮੰਡਪ ਹੋਣ ਦੇ ਬਾਵਜੂਦ ਵੀ, ਵਿਆਹ ਨਹੀਂ ਹੈ ਤੇ ਜ਼ਬਰਦਸਤੀ ਦਾ ਕੋਈ ਮਾਮਲਾ ਹੈਕਿਉਂਕਿ ਵਿਆਹ ਦਾ ਮਾਹੌਲ ਤਾਂ ਬਣਦਾ ਹੀ ਤਾਂ ਹੈ ਜੇ ਵਿਆਹ-ਮੰਡਪ ਵਿਚ ਅਨੰਦ ਚਾਰੇ ਪਾਸੇ ਬਿਖਰਿਆ ਨਜ਼ਰ ਆਵੇ ਤੇ ਲਾੜੀ ਜਿਸ ਪ੍ਰੀਤਮ ਕੋਲਜਾ ਰਹੀ ਹੈ, ਉਥੇ ਉਸ ਦੇ ਸੋਹਿਲੇ ਗਾਏ ਜਾ ਰਹੇ ਹੋਣ।ਏਨਾ ਹੀ ਨਹੀਂ, ਕੁੜੀ ਦੇ ਮਨ ਵਿਚ ਵੀ ਅਪਣੇ ਪ੍ਰੀਤਮ ਨੂੰ ਮਿਲਣ ਦੀ ਤਾਂਘ ਹੋਵੇ ਤੇ ਮਾਪਿਆਂ, ਸਹੇਲੀਆਂ ਨਾਲੋਂ ਵਿਛੜਨ ਨਾਲੋਂ ਉਸ ਦੇ ਮਨ ਵਿਚ ਪ੍ਰੀਤਮ ਨੂੰ ਮਿਲਣ ਦੀ ਤਾਂਘ ਜ਼ਿਆਦਾਪ੍ਰਬਲ ਹੋਵੇ।
ਬਾਬਾ ਨਾਨਕ, ਇਸ ਰਵਾਇਤੀ ਮਾਹੌਲ ਨੂੰ ਪਿਠ-ਭੂਮੀਬਣਾ ਕੇ, ਦਸਦੇ ਹਨ ਕਿ ਮੌਤ ਵੀ ਹੋਰ ਕੁੱਝ ਨਹੀਂ, ਅਪਣੇ ਅਸਲ ਘਰ ਜਾਣਾ ਹੀ ਹੈ,ਇਸ ਲਈ ਜਦ ਪ੍ਰੀਤਮ ਦੇ ਘਰ ਤੋਂ ਸੱਦਾ ਆ ਜਾਏ ਤਾਂ ਉਸ ਤਰ੍ਹਾਂ ਦਾ ਮਾਹੌਲ ਹੀ ਇਥੇ ਹੋਣਾ ਚਾਹੀਦਾ ਹੈਜਿਸ ਤਰ੍ਹਾਂ ਦਾ ਮਾਹੌਲ ਵਿਆਹ ਵਾਲੇ ਘਰਵਿਚ ਹੁੰਦਾ ਹੈ ਅਰਥਾਤ ਦੁਨੀਆਂ ਦੇ ਮਾਲਕ ਉਸ ਪ੍ਰੀਤਮ ਦੇ ਸੋਹਿਲੇ ਗਾਏ ਜਾਣੇ ਚਾਹੀਦੇ ਹਨ।
ਕਿਉਂਕਿ ਵਿਆਹ ਹੋਵੇ ਜਾਂ ਪ੍ਰਭੂ-ਮਿਲਾਪ ਦਾ ਸਮਾਂ, ਸੋਹਿਲੇ ਗਾਉਣ ਨਾਲ ਜੋ ਸੁੱਖ ਮਿਲਦਾ ਹੈ, ਉਹ ਸਾਡੀ ਯਾਦ-ਪੋਟਲੀ ਦਾ ਇਕ ਵੱਡਾ ਤੇ ਅਮੀਰ ਸਰਮਾਇਆ ਬਣ ਜਾਂਦਾ ਹੈ। ਹੁਣ ਜਦ ਅਸੀਂ 'ਸੋਹਿਲੇ' ਦੀ ਭਾਵਨਾ ਸਮਝ ਲਈ ਹੈ ਤਾਂ ਇਕ ਇਕ ਤੁਕ ਲੈ ਕੇ ਉਸ ਬਾਰੇ ਵਿਚਾਰ ਕਰਨਾ ਸਾਡੇ ਲਈ ਬੜਾ ਸੌਖਾ ਹੋ ਜਾਏਗਾ।
ਚਲਦਾ....