
ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 16 ਫਰਵਰੀ ਨੂੰ ਫਾਲਗੁਨ ਸ਼ੁਕਲਪੱਖ ਪ੍ਰਤੀਪਦਾ ਨੂੰ ਲੱਗੇਗਾ ਪਰ ਇਹ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਸਵ. ਜੋਤਿਸ਼ੀ ਪੰਡਤ ਕਲਿਆਣ ਸਵਰੂਪ ਸ਼ਾਸਤਰੀ ਵਿਦਯਾਲੰਕਾਰ ਦੇ ਪੁੱਤਰ ਪੰਡਤ ਸ਼ਿਵ ਕੁਮਾਰ ਸ਼ਰਮਾ ਨੇ ਵੀਰਵਾਰ ਨੂੰ ਜੈਤੋ ਵਿਖੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਖੰਡਗ੍ਰਾਸ ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਰਾਤ ਨੂੰ 12.25 ਵਜੇ ਤੋਂ ਸ਼ੁਰੂ ਹੋ ਕੇ ਤੜਕੇ 4.17 ਵਜੇ ਖਤਮ ਹੋਵੇਗਾ।ਉਨ੍ਹਾਂ ਅਨੁਸਾਰ ਇਹ ਖੰਡਗ੍ਰਾਸ ਸੂਰਜ ਗ੍ਰਹਿਣ ਦੱਖਣੀ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਚਿਲੀ, ਪੈਸਿਫਿਕ ਮਹਾਸਾਗਰ, ਬ੍ਰਾਜ਼ੀਲ, ,ਦੱਖਣੀ ਜਾਰਜੀਆ, ਧਰੁਵ ਪ੍ਰਦੇਸ਼ ਅੰਟਾਰਕਟਿਕਾ ਆਦਿ ਦੇਸ਼ਾਂ 'ਚ ਦਿਖਾਈ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ ਸ਼ਾਸਤਰਾਂ ਅਨੁਸਾਰ ਜਿੱਥੇ ਗ੍ਰਹਿਣ ਦਿਖਾਈ ਨਹੀਂ ਦਿੰਦਾ, ਉੱਥੇ ਇਸ ਦਾ ਮਹੱਤਵ ਨਹੀਂ ਹੁੰਦਾ ਅਤੇ ਨਾ ਹੀ ਸੂਤਕ ਲੱਗਦਾ ਹੈ।